Thursday, February 20, 2020
Home > Gurmat Camp > ਜੀਵਨ ਜਾਚ ਗੁਰਮਤਿ ਕੈਂਪ ਗੁਰਦੁਆਰਾ ਸਿੰਘ ਸਭਾ, ਗੁਰ ਨਾਨਕ ਪੁਰਾ, ਧੰਨਬਾਦ (ਝਾਰਖੰਡ) ਵਿਖੇ ਲਗਾਇਆ ਗਿਆ

ਜੀਵਨ ਜਾਚ ਗੁਰਮਤਿ ਕੈਂਪ ਗੁਰਦੁਆਰਾ ਸਿੰਘ ਸਭਾ, ਗੁਰ ਨਾਨਕ ਪੁਰਾ, ਧੰਨਬਾਦ (ਝਾਰਖੰਡ) ਵਿਖੇ ਲਗਾਇਆ ਗਿਆ

ਮਿਤੀ 23/05/2011 ਤੋਂ 29/05/2011 ਤੱਕ 6 ਰੋਜਾ ਜੀਵਨ ਜਾਚ ਗੁਰਮਤਿ ਕੈਂਪ ਗੁਰਦੁਆਰਾ ਸਿੰਘ ਸਭਾ, ਗੁਰ ਨਾਨਕ ਪੁਰਾ, ਧੰਨਬਾਦ (ਝਾਰਖੰਡ) ਵਿਖੇ ਲਗਾਇਆ ਗਿਆ ਜਿਸ ਵਿੱਚ ਲਗਭਗ 150 ਬੱਚਿਆਂ ਨੇ ਅਤੇ 250 ਦੇ ਕਰੀਬ ਵੱਡੇ ਵੀਰਾਂ ਤੇ ਭੈਣਾਂ ਨੇ ਹਿੱਸਾ ਲਿਆ। ਕਾਲਜ ਤੋਂ ਵਿਸ਼ੇਸ਼ ਤੌਰ ਤੇ ਪ੍ਰਚਾਰਕ ਪਰਵਿੰਦਰ ਸਿੰਘ, ਸਾਹਿਬ ਸਿੰਘ ਅਤੇ ਤਿੰਨ ਵੀਰ ਹੋਰਨਾਂ ਨੇ ਹਿੱਸਾ ਲਿਆ। ਬੱਚਿਆ ਦੇ ਡਰਾਇੰਗ ਮੁਕਾਬਲੇ ਕਵਿਤਾ ਮੁਕਾਬਲੇ, ਲੈਕਚਰ ਮੁਕਾਬਲੇ ਅਤੇ ਸ਼ੁੱਧ ਪਾਠ ਉਚਾਰਨ ਮੁਕਾਬਲੇ ਕਰਵਾਏ ਗਏ। ਬੀਬੀਆਂ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ 150 ਦੇ ਕਰੀਬ ਬੀਬੀਆਂ ਨੇ ਭਾਗ ਲਿਆ। ਸਵੇਰੇ ਸ਼ਾਮ ਸਪੈਸ਼ਲ ਦੀਵਾਨ ਵਿੱਚ ਬਹੁਤ ਸੰਗਤਾਂ ਨੇ ਸ਼ਬਦ ਵੀਚਾਰ ਅਤੇ ਗੁਰ ਇਤਿਹਾਸ ਦਾ ਆਨੰਦ ਮਾਨਿਆ। ਸਾਰੇ ਪ੍ਰੋਗਰਾਮਾਂ ਵਿੱਚ ਮੀਡੀਆ ਦਾ ਭਰਪੂਰ ਫਾਇਦਾ ਉਠਾਇਆ ਗਿਆ। ਧਾਰਮਿਕ ਫਿਲਮਾਂ, ਸਲਾਈਡ ਸ਼ੋ, ਧਾਰਮਿਕ ਕਲਿਪ ਦਿਖਾਏ ਗਏ। ਸੰਗਤਾਂ ਅਤੇ ਪ੍ਰਬੰਧਕ ਕਮੇਟੀ ਨੇ ਇਸ ਕਾਰਜਾਂ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹਰ ਸਾਲ ਕੈਂਪ ਲਗਾਉਣ ਲਈ ਬੇਨਤੀ ਕੀਤੀ ਗਈ

Leave a Reply