Saturday, May 30, 2020
Home > Latest Event > ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਣ ਵਲੋਂ ਸੈਮੀਨਾਰ ਦਾ ਆਯੋਜਨ

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਣ ਵਲੋਂ ਸੈਮੀਨਾਰ ਦਾ ਆਯੋਜਨ

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਣ ਵਲੋਂ ਸੈਮੀਨਾਰ ਦਾ ਆਯੋਜਨ

ਪੰਥਕ ਤਾਲਮੇਲ ਸੰਗਠਨ ਵਲੋਂ ਆਯੋਜਿਤ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਆਯੋਜਿਤ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ 1 ਅਕਤੂਬਰ 2019 ਨੂੰ  ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਸਿੰਘ ਸਭਾ ਲਹਿਰ ਦੇ ਪਿਛੋਕੜ ਅਤੇ ਲਹਿਰ ਦੀ ਦੇਣ ਨੂੰ ਯਾਦ ਕਰਦਿਆਂ ਬੁਲਰਿਆਂ ਨੇ ਦੱਸਿਆ ਕਿ ਲਹਿਰ ਨੇ ਸਿੱਖ ਧਰਮ ਦੇ ਸੁਤੰਤਰ ਵਜੂਦ ਤੇ ਮੌਲਿਕ ਸਰੂਪ ਦੀ ਪਛਾਣ , ਗੁਰਬਾਣੀ ਦੀ ਕਸਵੱਟੀ ਨਾਲ ਸਿੱਖ ਸਾਹਿਤ ਦੀ ਧਰਮਿਕ ਅਡੰਬਰਤਾ ਬ੍ਰਾਹਮਣੀ ਕਰਮਕਾਂਡ , ਸਿੱਖ ਧਰਮ ਦੇ ਆਸ਼ਿਆਂ ਤੇ ਮਨੋਰਥਾਂ ਨੂੰ ਨਵੀਨਤਾ ਚੇਤਨਤਾ ਤੇ ਵਿਗਿਆਨ ਢੰਗ ਨਾਲ ਪ੍ਰਚਾਰਨ ਆਦਿਕ ਵਿਸ਼ੇਸ਼ ਖੇਤਰਾਂ ਵਿਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ । ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਜੀ ਆਇਆਂ ਆਖਦਿਆਂ ਸਿੰਘ ਸਭਾ ਲਹਿਰ ਨੇ ਉਸ ਮੌਕੇ ਵਾਂਗਡੋਰ ਸੰਭਾਲੀ ਜਦੋਂ ਨਾਮਧਾਰੀ ਲਹਿਰ ਦੇ ਆਰੰਭ ਹੋਣ ਦਾ ਮੁੱਖ ਕਾਰਨ ਇਸਾਈਆਂ ਦੇ ਉਹ ਧਾਰਮਿਕ ਅੰਦੋਲਣ ਸਨ ਜੋ ਉਹਨਾਂ ਨੇ ਪੰਜਾਬ ਨੂੰ ਇਸਾਈ ਬਣਾਉਣ ਲਈ ਸੰਨ 1845-46 ਤੋਂ ਸ਼ੁਰੂ ਕਰ ਰੱਖੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਮਿਸਾਲ ਦੇਂਦੇਆਂ ਮਾਰੂ ਅਤੇ ਉਸਾਰੂ ਇਤਿਹਾਸ ਨੂੰ ਸਾਂਝਾ ਕੀਤਾ।
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਅਜੋਕੇ ਹਾਲਾਤਾਂ ਦੇ ਸਨਮੁੱਖ ਸਿੰਘ ਸਭਾ ਲਹਿਰ ਤੋਂ ਸੇਧ ਲੈਣ ਦੀ ਲੋੜ ਤੇ ਜ਼ੋਰ ਦੇਂਦਿਆਂ ਕਿਹਾ ਕਿ ਅੱਜ ਸਿੱਖ ਕੌਮ ਦੀ ਹੋਣੀ ਅਤੇ ਪੰਜਾਬ ਦੀ ਪਹਿਰੇਦਾਰੀ ਧਰਾਤਲ ਤੇ ਸੇਵਾ ਨਿਭਾਉਣ ਲਈ ਪਰਸਪਰ ਸਾਂਝ ਨਾਲ ਅੱਗੇ ਵਧਣਾ ਹੋਵੇਗਾ। ਕੌਮੀ ਵਿਦਿਆ ਨੀਤੀ ਕੌਮੀ ਰਾਜਨੀਤੀ ਅਤੇ ਕੌਮੀ ਆਰਥਿਕਤਾ ਆਦਿਕ ਮੁੱਦਿਆਂ ਤੇ ਵਿਉਂਤ ਬੰਦੀ ਕਰਨੀ ਹੋਵੇਗੀ। ਜਿਸ ਲਈ ਸਿੰਘ ਸਭਾਵਾਂ ਅਤੇ ਸ਼ਖਸੀਅਤਾਂ ਨੂੰ ਸਮੇਂ ਤੇ ਸਰਮਾਏ ਦਾ ਦਸਵੰਧ ਕੱਢਣਾ ਹੋਵੇਗਾ।
ਸ: ਸਤਨਾਮ ਸਿੰਘ ਰਾਜਸਥਾਨੀ ਨੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਕਾਰਜ ਖੇਤਰ ਵਿਚਾਰ ਕਰਦਿਆਂ ਜਥੇਬੰਦਕ ਢਾਚੇ ਦੀ ਨਿਮਰਤਾ ਤੇ ਨਰੋਏ ਸਰੂਪ ਨੂੰ ਕਾਇਮ ਰੱਖਣ ਦੀ ਲੋੜ ਨੂੰ ਸਾਹਮਣੇ ਰੱਖਿਆ।
ਗੁਰੂ ਨਾਨਕ ਸਾਹਿਬ ਜੀ ਦੀ ਅਰਧ- ਸ਼ਤਾਬਦੀ ਮੌਕੇ ਸਾਰਥਿਕ ਕਾਰਜਾਂ ਤੋਂ ਹਟ ਕੇ ਡੰਗ-ਟਪਾਊ ਪ੍ਰੋਗਰਾਮਾਂ ਤੇ ਖਰਚ ਕੀਤੀ ਜਾ ਰਹੀ ਸ਼ਕਤੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਸ: ਗੁਰਦੇਵ ਸਿੰਘ ਬਟਾਲਵੀ ਨੇ ਕਿਹਾ ਕਿ ਸਿੰਘ ਸਭਾ ਲਹਿਰ ਦੇ ਨਾਇਕਾਂ ਨੂੰ ਕੌਮ ਵਿਚ ਨਿਰੰਤਰ ਸਤਿਕਾਰਤ ਥਾਂ ਦੇਣਾ ਚਾਹੀਦਾ ਹੈ ਕੌਮ ਦੇ ਹੀਰਿਆਂ ਨੂੰ ਭੁੱਲ ਜਾਣਾ ਹੀ ਕੌਮ ਅੰਦਰਲੀ ਖੁਆਰੀ ਦਾ ਕਾਰਨ ਬਣਿਆ ਹੈ।
ਡਾ.ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ ਨੇ ਅਰਧ-ਸਤਾਬਦੀ ਮੌਕੇ ਸਿੱਖ ਵਿਰੋਧੀ ਸੋਚ ਰੱਖਦੇ ਬੁਲਾਰਿਆਂ ਦਾ ਧਾਰਮਿਕ ਸਮਾਗਮਾਂ ਵਿਚ ਪ੍ਰਵੇਸ਼ ਕਰਨਾ ਕੌਮ ਸਾਹਮਣੇ ਚੁਣੌਤੀ ਹੋਵੇਗੀ । ਉਹਨਾਂ ਸਿੱਖ ਸੋਚ ਤੇ ਸਿਧਾਂਤ ਵਿਰੋਧੀ ਉਭਾਰੇ ਜਾ ਰਹੇ ਸਾਹਿਤ ਦੀ ਪਰਖ ਤੇ ਪੜਚੋਲ ਕਰਦੇ ਰਹਿਣ ਲਈ ਪ੍ਰੇਰਿਆ । ਉਹਨਾਂ ਜਾਤ-ਪਾਤ ਅਤੇ ਹੋਰ ਭਿੰਨ- ਭੇਦਾਂ ਤੋਂ ਉਪਰ ਉੱਠ ਕੇ ਗੁਰਬਾਣੀ ਦੀ ਵਿਸ਼ਵ- ਵਿਆਪੀ ਸੋਚ ਨੂੰ ਸਮਰਪਿਤ ਹੋਣ ਲਈ ਵਿਚਾਰਾਂ ਦੀ ਸਾਂਝ ਕੀਤੀ।
ਡਾ: ਸਵਰਾਜ ਸਿੰਘ ਯੂ.ਐਸ.ਏ. ਨੇ ਕੁੰਜੀਵਾਦ ਭਾਸ਼ਨ ਵਿੱਚ ਦੱਸਿਆ ਕਿ ਖਾਲਸਾ ਰਾਜ ਦੇ ਪਤਨ ਤੋਂ ਬਾਅਦ ਸਿੱਖੀ ਨੂੰ ਢਾਅ ਲੱਗ ਰਹੀ ਸੀ। ਜਿੱਥੇ ਈਸਾਈ ਪ੍ਰਚਾਰ ਦੇ ਪ੍ਰਭਾਵਤ ਕੀਤਾ ਉੱਥੇ ਸਿੱਖ ਗੁਰਦੁਆਰਿਆਂ ਤੇ ਸੰਸਥਾਵਾਂ ਵਿੱਚ ਸਨਾਤਨੀ ਪ੍ਰਭਾਵ ਦਾ ਬੋਲ ਚਾਲ ਸੀ । ਏਥੋਂ ਤੱਕ ਕੇ ਗੁਰਦੁਆਰਿਆਂ ਵਿਚ ਮੂਰਤੀਆਂ ਸਥਾਪਤ ਹੋ ਚੁੱਕੀਆਂ ਸਨ ਅਤੇ ਹਿੰਦੂ ਕਰਮ-ਕਾਂਡ ਨਿਭਾਏ ਜਾ ਰਹੇ ਸਨ। 

 ਗੁਰਮੁਖੀ ਲਿਪੀ ਅਤੇ ਪੰਜਾਬੀ ਮਾਂ ਬੋਲੀ ਵੀ ਕਿਨਾਰੇ ਲੱਗ ਰਹੀ ਸੀ
ਵਿਸ਼ਵੀਕਰਨ ਦੇ ਦੌਰੇ ਵਿਚ ਅੱਜ ਵੀ ਸਿੱਖ ਸਿਧਾਂਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਕਿਉਕਿ ਸਿੱਖੀ ਫਲਸਫਾ ਰੂਹਾਨੀਅਤ ਨੂੰ ਸਰਵੋਤਮ ਮੰਨਦਾ ਹੈ ਤੇ ਦੂਜੇ ਪਾਸੇ ਰਾਜਨੀਤੀ ਅਤੇ ਵਪਾਰੀਕਰਨ ਮਨੁੱਖ ਨੂੰ ਕੇਵਲ ਖਪਤਕਾਰ ਬਣਾਉਨਾ ਹੈ। ਅੱਜ ਦੇ ਵਿਸ਼ਵੀਕਰਨ ਕੋਲ ਗੁਰੂ ਨਾਨਕ ਸਾਹਿਬ ਜੀ ਵਾਲੀ ਵਿਸ਼ਵ ਦ੍ਰਿਸ਼ਟੀ ਨਹੀਂ ਹੈ । ਜਿਸ ਲਈ ਸਮੁੱਚੀ ਮਨੁੱਖਤਾ ਸੰਕਟ ਵੱਲ ਵਧ ਰਹੀ ਹੈ।
ਸਿੱਖ ਕੌਮ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾਲ ਡੂੰਗੀ ਸਾਂਝ ਪਾਉਣੀ ਹੋਵੇਗੀ ਅਤੇ ਇਸ ਅੰਦਰ ਪਏ ਰਤਨਾ ਹੀਰਿਆ ਤੇ ਜਵਾਹਰਾਂ ਮਾਨਣਾਂ ਨੂੰ ਵਿਸ਼ਵ ਵਿੱਚ ਵੰਡਣ ਦੀ ਸੇਵਾ ਨਿਭਾਉਣੀ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਅਪਣਾਉਣ ਤੇ ਪ੍ਰਸਾਰਨ ਬਿਨਾਂ ਮਨੁੱਖਤਾ ਦਾ ਭਲਾ ਨਹੀਂ ਹੋ ਸਕਦਾ। ਸਰਬ-ਵਿਆਪਤਾ ਦਾ ਸੰਦੇਸ਼ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਹੈ। ਅੱਜ ਤੱਕ ਕੁਦਰਤ-ਪੱਖੀ ਪਹੁੰਚ ਅਪਣਾਈ ਹੋਵੇਗੀ। ਤਰਕ ਤੋਂ ਹੁਕਮ ਤੱਕ ਦੇ ਸਫਰ ਨੂੰ ਸਮਝਣਾ ਹੋਵੇਗਾ।
ਸ: ਜਸਪਾਲ ਸਿੰਘ ਕੌਮਾਂਤਰੀ ਪੱਤਰਕਾਰ ਨੇ 550 ਸਾਲਾ ਅਰਧ-ਸਤਾਬਦੀ ਦੇ ਦੌਰ ਵਿਚ ਕੌਮਾਂਤਰੀ ਭਾਵੀਕਰਨ ਸਾਂਝ ਸਿਰਜਣ ਦੇ ਨਮੂਨੇ ਨੂੰ ਪੇਸ਼ ਕੀਤਾ। ਮੱਤਾਂ ਵਿੱਚ ਅਉਂਦੀਆਂ ਸਿਆਸੀ ਧਿਰਾਂ ਪਿਛੇ ਕੰਮ ਕਰਦੇ ਜਥੇਬੰਦਕ ਢਾਚੇ ਕੋਈ ਅੰਤਮ ਮੋਹ ਨਹੀਂ ਹਨ । ਸਿੱਖੀ ਫਲਸਫਾ ਜੋ ਸਮੁਚੀ ਮਨੁੱਖਤਾ ਨੂੰ ਪਿਆਰ ਦੇ ਕਲਾਵੇ ਵਿਚ ਲੈਂਦਾ ਹੈ ਅਤੇ ਸੇਵਾ ਨਿਭਾਉਣ ਦੀ ਪ੍ਰੇਰਣਾ ਦਿੰਦਾ ਹੈ ਉਹ ਅਸਲ ਸੱਚਾ ਸੁੱਚਾ ਰੁੱਤਬਾ ਰੱਖਦਾ ਹੈ ਸਿੱਖ ਕੌਮ ਨੂੰ ਆਪਣੀ ਵਿਲੱਖਣ ਸੋਚ ਤੇ ਮਾਣ ਕਰਨਾ ਚਾਹੀਦਾ ਹੈ।
ਉਹਨਾਂ ਜਲਵਾਯੂ ਪਰਿਵਰਤਨ ਅਤੇ ਭੋਜਣ-ਪ੍ਰਨਾਲੀ ਨੂੰ ਮਾਇਆਧਾਰੀ ਜਗਤ ਪਾਣੀ ਚੁਣੌਤੀ ਨਾਲ ਨਜਿੱਠਣ ਲਈ ਨੁਕਤੇ ਸਾਂਝੇ ਕੀਤੇ।
ਉਹਨਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਸ਼ਬਦ ਗੁਰੂ ਨੂੰ ਪ੍ਰਣਾਏ ਜਗਤ ਨਾਲ ਨੇੜਤਾ ਪਾਉਣੀ ਚਾਹੀਦੀ ਹੈ ਅਤੇ ਦੇਹ-ਵਾਦ ਤੇ ਡੇਰਾ ਵਾਦ ਲਈ ਕੰਮ ਕਰ ਰਹੀਆਂ ਸਾਜਿਸ਼ਾਂ ਨੂੰ ਪਛਾੜਨਾ ਚਾਹੀਦਾ ਹੈ।
ਉਹਨਾਂ ਦਲਿਤ ਸਮਾਜ ਅਤੇ ਪਛਾੜੀਆਂ ਸ੍ਰੇਣੀਆਂ ਨਾਲ ਭਾਰਤੀ ਰਾਜਨੀਤਕਾਂ ਲੋਕਾਂ ਵੱਲੋਂ ਧਰਮ ਦੀ ਆੜ ਵਿਚ ਗੁੰਮਰਾਹ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ।
ਸਿੱਖ ਕੌਮ ਦਾ ਗੁਰਦੁਆਰਾ ਐਕਟ ਨਾਲ ਜੁੜਕੇ ਹੋਣ ਦਾ ਜਿਕਰ ਕਰਦਿਆਂ ਸਾਵਧਾਨ ਕੀਤਾ ਕਿ ਇਹ ਚੋਣ-ਪ੍ਰਣਾਲੀ ਕੌਮ ਨੂੰ ਖੁਆਰੀ ਵੱਲ ਧੱਕਦੀ ਰਹੇਗੀ।
ਸ: ਪ੍ਰਭਸ਼ਰਨ ਸਿੰਘ ਲੁਧਿਆਣਾ ਨੇ ਵਿੱਦਿਅਕ ਸੰਸਥਾਵਾਂ ਦੇ ਯੋਗਦਾਨ ਦੀਆਂ ਮਿਸਾਲਾਂ ਦੇਂਦਿਆਂ ਸਿੱਖ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਤੇ ਸਥਾਪਤ ਸੰਸਥਾਵਾਂ ਦੇ ਸੁਧਾਰ ਨਾਲ ਸਿੱਖ ਕੌਮਾਂਤਰੀ ਪੱਧਰ ਤੇ ਪ੍ਰਗਤੀ ਦੀਆਂ ਸੰਭਾਵਨਾਵਾਂ ਨੂੰ ਸਾਂਝਾ ਕੀਤਾ। ਉਹਨਾਂ ਸਿੱਖ ਵਿਦਿਅਕ ਬੋਰਡ ਦੀ ਸਥਾਪਨਾ ਲਈ ਯੋਜਨਾਬੰਦੀ ਦਾ ਪ੍ਰਸਤਾਵ ਰਖਿਆ।
ਇਸ ਮੌਕੇ ਸ: ਰਘਬੀਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਮਾਡਲ ਗ੍ਰਾਮ, ਪ੍ਰੀਤਮ ਸਿੰਘ, ਸਵਰਨ ਸਿੰਘ ਰਾਣਾ, ਗੁਰਪ੍ਰੀਤ ਸਿੰਘ ਹਾਊਸਿੰਗ ਕਲੋਨੀ, ਕ੍ਰਿਸਨ ਸਿੰਘ ਪ੍ਰਿੰਸੀਪਲ, ਪ੍ਰਿੰਸੀਪਲ ਗੁਰਦੇਵ ਸਿੰਘ, ਪ੍ਰਿੰਸੀਪਲ ਮਨਜਿੰਦਰ ਕੌਰ, ਡਾ:ਮਨਰਾਜ ਕੋਰ, ਉਘੇ ਪ੍ਰਚਾਰਕ ਗੁਰਜੰਟ ਸਿੰਘ ਰੁਪੋਵਾਲੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਮੂਹ ਵਿਦਿਆਰਥੀ ਹਾਜਰ ਸਨ।