Saturday, November 28, 2020
Home > Latest Event > ‘ਸਿੱਖ ਅਣਮੁੱਲੇ 2020’

‘ਸਿੱਖ ਅਣਮੁੱਲੇ 2020’

ਗਿਆਨ ਮਿਸ਼ਨਰੀ ਕਾਲਜ ਦੇ ਨੌਜਵਾਨ ਵੀਰਾਂ ਵਲੋਂ ‘ਸਿੱਖ ਅਣਮੁੱਲੇ ਕਲੱਬ’ ਦੇ ਨਾਂਅ ਹੇਠ 1 ਫਰਵਰੀ 2020 ਨੂੰ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਸਿੱਖ ਵਿਰਸੇ ਨਾਲ ਸਬੰਧਤ ਇਕ ਸ਼ਾਨਦਾਰ ‘ਸਿੱਖ ਅਣਮੁੱਲੇ 2020’ ਪ੍ਰੋਗਰਾਮ ਕਰਵਾਇਆ ਗਿਆ।ਸਿੱਖ ਅਣਮੁੱਲੇ ਕਲੱਬ ਵਲੋਂ ਇਸ ਵਾਰ ਪਾਲ ਸਿੰਘ ਜੀ ਪੁਰੇਵਾਲ ਸ. ਰੁਪਿੰਦਰ ਸਿੰਘ (ਆਈ.ਜੀ), ਡਾ.ਬੀਰਇੰਦਰ ਸਿੰਘ ਜੀ ਪਾਲ, ਸ. ਸ਼ਮਸ਼ੇਰ ਸਿੰਘ ਜੀ (ਪ੍ਰਭ ਆਸਰਾ ਟਰੱਸਟ) ਅਤੇ ਪ੍ਰੋਫੈਸਰ ਚਰਨਜੀਤ ਸਿੰਘ ਜੀ ਸ਼ਾਹ ਨੂੰ ‘ਸਿੱਖ ਅਣਮੁੱਲੇ ਅਵਾਰਡ’ਨਾਲ ਸਨਮਾਨ ਕੀਤਾ ਗਿਆ।
ਇਨ੍ਹਾਂ ਸ਼ਖਸੀਅਤਾਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਕੇ ਦੁਨੀਆ ਭਰ ਵਿਚ ਨਾਮਣਾ ਖੱਟਿਆ। ਲੱਗਭਗ 4 ਘੰਟਿਆਂ ਦੇ ਇਸ ਪ੍ਰੋਗਰਾਮ ਦੌਰਾਨ ਹਾਜ਼ਰ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮਾਂ ਨਾਲ ਸਿੱਖ ਧਰਮ ਦੀਆਂ ਮਹਾਨ ਸ਼ਖਸੀਅਤਾਂ ਨੌਜਵਾਨਾਂ ਲਈ ਰੋਲ ਮਾਡਲ ਬਣਕੇ ਉਭਰਦੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਇਹੋ ਜਿਹੇ ਪ੍ਰੋਗਰਾਮਾਂ ਦੌਰਾਨ ਹੀ ਮਿਲਦੀ ਹੈ।