Thursday, August 13, 2020
Home > Latest Event > ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵੱਲੋਂ ਹੜ੍ਹ ਪੀੜਤਾਂ ਦੀ ਮਦਦ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵੱਲੋਂ ਹੜ੍ਹ ਪੀੜਤਾਂ ਦੀ ਮਦਦ

ਮਿਤੀ 1-9-19 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਰਾਣਾ ਇੰਦਰਜੀਤ ਸਿੰਘ ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਦੇਖ ਰੇਖ ਹੇਠ ਤਿੰਨ ਗੱਡੀਆਂ ਦਾ ਕਾਫਲਾ ਲੈ ਕੇ ਹੜ੍ਹ ਪੀੜਤ ਖੇਤਰ ਪਿੰਡ ਟੱਲੀ ਕਲਾਂ, ਟੱਲੀ ਗੁਲਾਮ, ਧੀਰਾਂ ਗਾਰਾ, ਰੁਕਣੇ ਵਾਲੀ ਬਸਤੀ, ਬਹਿਕਾਂ ਬੰਢਾਲਾ ਅਤੇ ਨਿਹਾਲਾ ਲਵੇਰਾ ਵਿਖੇ ਪਹੁੰਚੀ। ਸ: ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ ਦੀ ਸਮੁੱਚੀ ਟੀਮ ਸਮੇਤ ਇਨ੍ਹਾਂ ਪਿੰਡਾਂ ਵਿੱਚ ਕਈ ਦਿਨਾਂ ਤੋਂ ਸੇਵਾ ਨਿਭਾਅ ਰਹੇ ਹਨ। ਇਨ੍ਹਾਂ ਵੀਰਾਂ ਅਤੇ ਉਸ ਇਲਾਕੇ ਦੇ ਮੋਹਤਬਰ ਵੀਰਾਂ ਅਤੇ ਪ੍ਰਚਾਰਕ ਵੀਰ ਸ: ਪਰਮਜੀਤ ਸਿੰਘ ਦੀ ਨਿਸ਼ਾਨ ਦੇਹੀ ਤੇ ਉਪਰੋਕਤ ਸਾਰੇ ਪਿੰਡਾਂ ਦੀਆਂ ਬਹਿਕਾਂ ਅਤੇ ਪਿੰਡ ਦੇ ਘਰ-ਘਰ ਜਾ ਕੇ ਰਾਹਤ ਸਮੱਗਰੀ ਵੰਡੀ ਗਈ। ਉਸ ਇਲਾਕੇ ਵਿੱਚ ਕੁਝ ਹੋਰ ਸੰਸਥਾ ਅਲੱਗ ਅਲੱਗ ਇਲਾਕਿਆਂ (ਪਟਿਆਲਾ, ਮੋਗਾ ਆਦਿ) ਤੋਂ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੀਆਂ ਹਨ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਬੇਨਤੀ ਕਰਨ ‘ਤੇ ਪ੍ਰਚਾਰ ਕੇਂਦਰ ਕਾਲਖ, ਗੁਰਦੁਆਰਾ ਸਿੰਘ ਸਭਾ ਦੁੱਗਰੀ ਫੇਜ਼-1 ਅਤੇ ਗੁਰਦੁਆਰਾ ਸੁਖ ਸਾਗਰ (ਰਾਮਗੜੀਆ ਐਜੂਕੇਸ਼ਨ ਕੌਂਸਲ) ਦੀਆਂ ਸੰਗਤਾਂ ਨੇ ਰਾਸ਼ਨ ਅਤੇ ਮਾਇਕ ਸਹਾਇਤਾ ਕੀਤੀ। ਖਾਸ ਕਰਕੇ ਗੁਰਦੁਆਰਾ ਸੁਖਮਨੀ ਸਾਹਿਬ ਦੁੱਗਰੀ ਫੇਜ-2, ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਅਤੇ ਨਿੱਜੀ ਪਰਿਵਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ। ਵੀਰ ਗੋਰਵਦੀਪ ਸਿੰਘ ਆਪਣੀ ਟੀਮ ਸਮੇਤ ਮੱਛਰਦਾਨੀਆਂ ਅਤੇ ਮੈਡੀਕਲ ਕਿੱਟ ਲੈ ਕੇ ਪਹੁੰਚੇ ਹਨ। ਇਹ ਸਾਰਾ ਰਾਸ਼ਨ ਦੋ ਗੱਡੀਆਂ ਵਿੱਚ ਭਰ ਕੇ ਉਪਰੋਕਤ ਸਾਰੇ ਪਿੰਡਾਂ ਵਿੱਚ ਵੰਡਣ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਮਾਇਕ ਸਹਾਇਤਾ ਵੀ ਦਿੱਤੀ ਗਈ।

 

 

 

 


ਸ ਤੋਂ ਉਪਰੰਤ ਫਿਰੋਜਪੁਰ ਤੋਂ ਅੱਗੇ ਲੰਘ ਕੇ ਪਿੰਡ ਕਿਲਚੇ ਪਹੁੰਚੇ, ਇਸ ਪਿੰਡ ਦੀ ਬਹਿਕਾਂ ਅਤੇ ਪਿੰਡ ਨਿਹਾਲਾ ਕਿਲਚਾ ਸਤਲੁਜ ਦਰਿਆ ਤੋਂ ਪਾਰ ਪਾਕਿਸਤਾਨ ਦੇ ਬਾਰਡਰ ਨਾਲ ਭਸ਼ਢ ਦੀ ਪੋਸਟ ਕੋਲ ਪਹੁੰਚੇ। 

 

 

 

ਇਹ ਸਫਰ ਬੇੜੀ ਵਿੱਚ ਸਵਾਰ ਹੋ ਕੇ ਕਰਨਾ ਪਿਆ, ਕਿਉਂਕਿ ਇਨ੍ਹਾਂ ਪਿੰਡਾਂ ਵਿੱਚ ਜਾਣ ਦਾ ਕੋਈ ਰਸਤਾ ਨਹੀਂ ਹੈ। ਬੇੜੀ ਵਿੱਚ ਸਵਾਰ ਹੋਣਾ ਸਾਡੇ ਵਾਸਤੇ ਨਵਾਂ ਤਜ਼ਰਬਾ ਸੀ। ਵਾਹਿਗੁਰੂ ਦੀ ਕਿਰਪਾ ਨਾਲ ਦਰਿਆ ਪਾਰ ਕਰਕੇ ਉਨ੍ਹਾਂ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ, ਜਿਥੇ ਇਸ ਤੋਂ ਪਹਿਲਾਂ ਕੇਵਲ ਇੱਕ ਟੀਮ ਪਹੁੰਚੀ ਹੈ। ਹੜ੍ਹ ਦੀ ਮਾਰ ਤੋਂ ਬਿਨਾਂ ਹੀ ਇਹ ਲੋਕ ਬੜੀ ਕਠਿਨ ਜ਼ਿੰਦਗੀ ਜੀਅ ਰਹੇ ਹਨ। ਹੁਣ ਹੜਾਂ ਦੀ ਮਾਰ ਨਾਲ ਉਹਨਾਂ ਦਾ ਜੀਣਾ ਹੋਰ ਵੀ ਦੁੱਭਰ ਹੋ ਗਿਆ ਹੈ। ਇਹੋ ਜਿਹੇ ਇਲਾਕਿਆਂ ਵਿੱਚ ਪਹੁੰਚਣ ਦੀ ਲੋੜ ਹੈ। ਉਹਨਾਂ ਪਰਿਵਾਰਾਂ ਦੀ ਸਹਾਇਤਾ ਕਰਨ ‘ਤੇ ਮਨ ਨੂੰ ਬਹੁਤ ਸਕੂਨ ਮਿਲਿਆ।

ਰਾਣਾ ਇੰਦਰਜੀਤ ਸਿੰਘ ਦੀ ਟੀਮ ਵਿੱਚ ਕੈਪਟਨ ਅਵਤਾਰ ਸਿੰਘ, ਭਾਈ ਸੁਖਵਿੰਦਰ ਸਿੰਘ ਦਦੇਹਰ, ਵੀਰ ਜਸਕਰਨ ਸਿੰਘ, ਭਾਈ ਗੁਰਮੀਤ ਸਿੰਘ, ਸ: ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਵਿਿਦਆਰਥੀਆਂ ਨੇ ਹਿੱਸਾ ਲਿਆ। ਸਾਰੇ ਵੀਰਾਂ/ਸੰਸਥਾਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ।