Home > 3 Year Regular Course / ਤਿੰਨ ਸਾਲਾ ਪ੍ਰਚਾਰਕ ਕੋਰਸ

3 Year Regular Course / ਤਿੰਨ ਸਾਲਾ ਪ੍ਰਚਾਰਕ ਕੋਰਸ

ਤਿੰਨ ਸਾਲਾ ਪ੍ਰਚਾਰਕ ਕੋਰਸ

ਇਸ ਕੋਰਸ ਦੇ ਅਧੀਨ ਸਿਖਿਆਰਥੀ ਨੂੰ ਢਾਈ ਸਾਲ ਕਾਲਜ ਵਿਖੇ ਰਹਿ ਕੇ ਸਿੱਖਿਆ ਪ੍ਰਪਤ ਕਰਨੀ ਪੈਂਦੀ ਹੈ ਅਤੇ ਛੇ ਮਹੀਨੇ ਫੀਲਡ ਟ੍ਰੇਨਿੰਗ ਪੂਰੀ ਕਰਨੀ ਪੈਂਦੀ ਹੈ। ਉਪਰੰਤ ਕਾਲਜ ਵੱਲੋਂ ਪ੍ਰਚਾਰ ਸੇਵਾ ਲਈ ਯੋਗ ਥਾਵਾਂ ਤੇ ਨਿਯੁਕਤ ਕੀਤਾ ਜਾਂਦਾ ਹੈ।

(ਦਾਖ਼ਲਾ ਹਰ ਸਾਲ ਜੁਲਾਈ ਮਹੀਨੇ ਵਿਚ ਕੀਤਾ ਜਾਂਦਾ ਹੈ)

ਵਿਸ਼ੇਸ਼ ਸਹੂਲਤਾਂ:

•    ਗੁਰਮਤਿ ਗਿਆਨ ਲਾਇਬ੍ਰੇਰੀ: ਇਸ ਲਾਇਬ੍ਰੇਰੀ ਵਿਚ ਗੁਰਮਤਿ ਸਿਧਾਂਤਾਂ ਨਾਲ ਸਬੰਧਿਤ ਚਾਰ ਹਜ਼ਾਰ ਤੋਂ ਵਧੇਰੇ ਪੁਸਤਕਾਂ ਉਪਲਬਧ ਹਨ।
•    ਡਿਸਪੈਂਸਰੀਜ਼: ਕਾਲਜ ਵਿਖੇ ਹੋਮਿਓਪੈਥਿਕ ਅਤੇ ਐਲੋਪੈਥਿਕ ਦੋਵੇਂ ਤਰ੍ਹਾਂ ਦੀਆਂ ਡਿਸਪੈਂਸਰੀਜ਼ ਮੌਜੂਦ ਹਨ ਜਿਥੋਂ ਜ਼ਰੂਰਤ ਪੈਣ ਤੇ ਵਿਦਿਆਰਥੀ ਫਸਟ-ਏਡ ਲੈ ਸਕਦੇ ਹਨ।
•     ਵਿਦਿਆਰਥੀਆਂ ਦੀ ਸਖ਼ਸ਼ੀਅਤ ਨੂੰ ਨਿਖਾਰਨ ਵਾਸਤੇ ਕਾਲਜ ਵਿਚ ਵੱਖ-ਵੱਖ ਸਭਾਵਾਂ ਜਿਹਾ ਕਿ ਲੇਖਕ ਸਭਾ, ਬੁਲਾਰਾ ਸਭਾ ਅਤੇ ਸੰਗੀਤ ਸਭਾ ਕੰਮ ਕਰ ਰਹੀਆਂ ਹਨ। ਵਿਦਿਆਰਥੀ ਲਈ ਘੱਟੋ-ਘੱਟ ਕਿਸੇ ਇਸ ਸਭਾ ਦਾ ਮੈਂਬਰ ਹੋਣਾ ਲਾਜ਼ਮੀ ਹੈ।
•    ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਸਾਰਾ ਖਰਚਾ, (ਜਿਵੇਂ ਲੰਗਰ, ਰਿਹਾਇਸ਼, ਸਟੇਸ਼ਨਰੀ, ਵਰਦੀਆਂ ਆਦਿ) ਕਾਲਜ ਵੱਲੋਂ ਕੀਤਾ ਜਾਂਦਾ ਹੈ।
•    ਧਾਰਮਿਕ ਮਾਹੌਲ ਵਿਚ ਪੜ੍ਹਾਈ ਕਰਵਾਈ ਜਾਂਦੀ ਹੈ।
•    ਲੁਧਿਆਣਾ ਸ਼ਹਿਰ ਦੀ ਸੰਘਣੀ ਵਸੋਂ ਤੋਂ ਬਾਹਰ ਬੱਸ ਅੱਡੇ ਤੋਂ ਕਰੀਬ ਤਿੰਨ ਕਿਲੋਮੀਟਰ ਦੱਖਣ-ਪੱਛਮ ਦਿਸ਼ਾ, ਜਵੱਦੀ ਕਲਾਂ, ਪੰਜਾਬੀ ਬਾਗ਼ ਵਿਚ ਸਾਫ਼-ਸੁਥਰੇ ਵਾਤਾਵਰਨ ਵਿਚ ਕਾਲਜ ਦੀ ਸੁੰਦਰ ਤੇ ਪੰਜ ਮੰਜ਼ਲੀ ਇਮਾਰਤ ਸਥਿਤ ਹੈ।

ਨਿਯਮ:

•    ਦਾਖ਼ਲਾ ਹਰ ਸਾਲ ਜੁਲਾਈ ਦੇ ਮਹੀਨੇ ਕੀਤਾ ਜਾਂਦਾ ਹੈ। ਦਾਖ਼ਲੇ ਸਬੰਧੀ ਪਹਿਲਾਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
•    ਵਿਦਿਅਕ ਯੋਗਤਾ ਘੱਟੋ-ਘੱਟ 10+2 ਹੈ। ਵੱਧ ਯੋਗਤਾ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਹੈ। ਖ਼ਾਸ ਹਾਲਤਾਂ ਵਿਚ ਕੁੱਝ ਛੋਟ ਵੀ ਦਿੱਤੀ ਜਾਂ ਸਕਦੀ ਹੈ। ਉਮਰ ਸੀਮਾ ਵੱਧ ਤੋਂ ਵੱਧ 28 ਸਾਲ ਤੱਕ ਹੋਣੀ ਚਾਹੀਦੀ ਹੈ।
•    ਵਿਦਿਆਰਥੀਆਂ ਦੀ ਚੋਣ ਗੁਰਮਤਿ ਗਿਆਨ ਟਰੱਸਟ ਵੱਲੋਂ ਬਣਾਈ ਕਮੇਟੀ ਕਰਦੀ ਹੈ।
•    ਦਾਖ਼ਲ ਹੋਏ ਵਿਦਿਆਰਥੀਆਂ ਲਈ ਪਿੰਡ ਦੇ ਸਰਪੰਚ ਜਾਂ ਮਿਊਂਸਪਲ ਕਮਿਸ਼ਨਰ ਅਤੇ ਸਕੂਲ/ਕਾਲਜ ਦੇ ਪ੍ਰਿੰਸੀਪਲ ਤੋਂ ਆਪਣੀ ਨੇਕ ਚਲਣੀ ਦਾ ਨਿਰਧਾਰਿਤ ਪਰਫ਼ਾਰਮਾ ਤੇ ਸਰਟੀਫਿਕੇਟ ਦੇਣਾ ਜ਼ਰੂਰੀ ਹੈ।
•    ਦਾਖ਼ਲ ਹੋਏ ਵਿਦਿਆਰਥੀ ਨੂੰ ਦਾਖ਼ਲਾ ਫ਼ੀਸ ਵਜੋਂ ਕਾਲਜ ਵਿਖੇ ਦੋ ਹਜ਼ਾਰ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।
•    1500/- ਰੁਪਏ ਪਾਠ ਪੁਸਤਕਾਂ ਦਾ ਖਰਚਾ ਵੀ ਹੈ।
•    ਵਿਦਿਆਰਥੀਆਂ ਲਈ ਅੰਮ੍ਰਿਤ ਵੇਲ਼ੇ ਦੇ ਨਿਤਨੇਮ ਤੋਂ ਲੈ ਕੇ, ਸਮੇਂ ਵੰਡ ਮੁਤਾਬਿਕ, ਕਲਾਸਾਂ, ਸਫਾਈ ਸੇਵਾ ਅਤੇ ਡਿਸਪਲਿਨ ਦੇ ਪੂਰੇ ਪ੍ਰਬੰਧ ਵਿਚ ਰਹਿਣਾ ਜ਼ਰੂਰੀ ਹੈ।
•    ਵਿਦਿਆਰਥੀਆਂ ਲਈ ਵਰਦੀ ਵਾਸਤੇ ਕਾਲੀ ਦਸਤਾਰ, ਸਫੇਦ ਛੋਟੀ ਦਸਤਾਰ ਅਤੇ ਕਾਲਜ ਵਲੋਂ ਨਿਰਦਾਰਿਤ ਵਰਦੀ ਦਾ ਪਾਬੰਧ ਹੋਣਾ ਜ਼ਰੂਰੀ ਹੈ।
•    ਪ੍ਰਬੰਧਕਾਂ ਦੀ ਆਗਿਆ ਤੋਂ ਬਗੈਰ ਕਾਲਜ ਤੋਂ ਗ਼ੈਰ ਹਾਜ਼ਿਰ ਰਹਿਣਾ ਜਾਂ ਹੋਰ ਕਿਸੇ ਤਰ੍ਹਾਂ ਡਿਸਪਲਿਨ ਦੀ ਉਲੰਘਣਾ ਕਰਨ ਦੀ ਸਖ਼ਤ ਮਨਾਹੀ ਹੈ, ਅਜਿਹੇ ਵਿਦਿਆਰਥੀਆਂ ਦੀ ਕਾਲਜ ਵੱਲੋਂ ਬਰਖ਼ਾਸਤਗੀ ਵੀ ਹੋ ਸਕਦੀ ਹੈ।
•    ਦਾਖ਼ਲ ਵਿਦਿਆਰਥੀ ਜੇ ਅੰਮ੍ਰਿਤਧਾਰੀ ਨਹੀਂ ਤਾਂ ਉਸ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ।
•    ਟ੍ਰੇਨਿੰਗ ਦੌਰਾਨ ਹੋਰ ਕੋਈ ਵਿਦਿਆ ਪ੍ਰਾਪਤੀ/ਇਮਤਿਹਾਨ ਵਿਦਿਆਰਥੀ ਲਈ ਮਨ੍ਹਾ ਹੈ।
•    ਵਿਦਿਆਰਥੀਆਂ ਦੀ ਨਿਗਰਾਨੀ ਲਈ ਟਿਊਟਰ ਲਗਾਏ ਜਾਂਦੇ ਹਨ।
•    ਵਿਦਿਆਰਥੀਆਂ ਨੂੰ ਮਿਲਣ ਆਉਣ ਵਾਲਿਆਂ ਵਿਚ ਵਿਦਿਆਰਥੀਆਂ ਦੇ ਮਾਤਾ ਪਿਤਾ ਤੋਂ ਇਲਾਵਾ ਕਿਸੇ ਹੋਰ ਸਬੰਧੀ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮਿਲਣੀ ਲਈ ਦਿਨ ਤੇ ਸਮਾਂ ਨਿਸ਼ਚਿਤ ਕੀਤਾ ਜਾਵੇਗਾ।
•    ਕਾਲਜ ਦਾ ਡਸਿਪਲਿਨ ਭੰਗ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
•    ਵਿਦਿਆਰਥੀ ਤਿੰਨ ਦਿਨ ਤੱਕ ਦੀ ਛੁੱਟੀ ਟਿਊਟਰ ਦੀ ਸ਼ਿਫ਼ਾਰਸ਼ ਤੇ ਲੈ ਸਕੇਗਾ।
•    ਵਿਸ਼ੇਸ਼ ਹਾਲਤਾਂ ਵਿਚ ਵਧੇਰੇ ਛੁੱਟੀ ਦੀ ਮਨਜ਼ੂਰੀ ਪ੍ਰਿੰਸੀਪਲ ਸਾਹਿਬ ਤੋਂ ਲੈਣੀ ਜ਼ਰੂਰੀ ਹੋਵੇਗੀ।
•    ਕਾਲਜ ਸੁਪਰਠੈਂਡੈਂਟ ਦੀ ਆਗਿਆ ਤੋਂ ਬਗ਼ੈਰ ਕੋਈ ਵੀ ਵਿਦਿਆਰਥੀ ਕਾਲਜ ਕੈਂਪਸ ਤੋਂ ਬਾਹਰ ਨਹੀਂ ਜਾਵੇਗਾ।