Sunday, May 31, 2020
Home > News > ਅਗਿਆਨਤਾ ਕਰਕੇ ਹੀ ਗੁਰੁ ਗ੍ਰੰਥ ਸਾਹਿਬ ਜੀ ਦੈ ਨਾਲ ਘੋੜਿਆਂ ਹਾਥੀਆਂ ਜਹਾਜਾਂ ਨੂੰ ਮੱਥੇ ਟੇਕ ਰਹੇ ਹਾਂ :-ਪ੍ਰਿੰ: ਗੁਰਬਚਨ ਸਿੰਘ

ਅਗਿਆਨਤਾ ਕਰਕੇ ਹੀ ਗੁਰੁ ਗ੍ਰੰਥ ਸਾਹਿਬ ਜੀ ਦੈ ਨਾਲ ਘੋੜਿਆਂ ਹਾਥੀਆਂ ਜਹਾਜਾਂ ਨੂੰ ਮੱਥੇ ਟੇਕ ਰਹੇ ਹਾਂ :-ਪ੍ਰਿੰ: ਗੁਰਬਚਨ ਸਿੰਘ

ਅਗਿਆਨਤਾ ਕਰਕੇ ਹੀ ਗੁਰੁ ਗ੍ਰੰਥ ਸਾਹਿਬ ਜੀ ਦੈ ਨਾਲ ਘੋੜਿਆਂ ਹਾਥੀਆਂ ਜਹਾਜਾਂ ਨੂੰ ਮੱਥੇ ਟੇਕ ਰਹੇ ਹਾਂ :-ਪ੍ਰਿੰ: ਗੁਰਬਚਨ ਸਿੰਘ

ਲੁਧਿਆਣਾ 9 ਅਗਸਤ (ਸੰਦੀਪ ਸਿੰਘ)  ਇਹ ਅਗਿਆਨਤਾ ਦਾ ਹੀ ਕਾਰਨ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੇ ਅੱਗੇ ਜਹਾਜ ,ਹਾਥੀ ,ਘੋੜੇ ,ਬਾਜਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰ੍ਰ:ਗੁਰਬਚਨ ਸਿੰਘ ਜੀ ਥਾਈਲੈਂਡ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਪਿੰਡ ਭੰਡਾਲ ਦੌਨਾਂ (ਕਪੂਰਥਲਾ) ਦੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਗੁਰਮਤਿ ਪ੍ਰਚਾਰ ਕੇਂਦਰ ਦੀ ਸ਼ੁਰੂਆਤ ਦੇ ਦੌਰਾਨ ਸੰਗਤਾਂ ਨੂੰ ਸਬੋਧਨ ਹੁੰਦਿਆਂ ਕੀਤਾ ਇਸ ਵਕਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਨਗਰ ਦੀਆਂ ਹੀ ਬੱਚੀਆਂ ਤੇ ਬੀਬੀਆਂ ਨੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ ਉਪਰੰਤ ਪ੍ਰਿੰ:ਥਾਈਲੈਂਡ ਜੀ ਨੇ ਗੁਰਬਾਣੀ ਦੀ ਵੀਚਾਰ ਕਰਦਿਆਂ ਸੰਗਤਾਂ ਨੂੰ ਕਿਹਾ ਕਿ ਅੱਜ ਗੁਰੁ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਤਾਂ ਬਹੁਤ ਕੀਤਾ ਜਾ ਰਿਹਾ ਹੈ । ਪਰ ਉਹਨਾਂ ਵਿਚਲੇ ਉਪਦੇਸ਼ ਵੀਚਾਰ ਜਿਸ ਨੇ ਸਾਡੀ ਜਿੰਦਗੀ ਵਿੱਚ ਤਬਦੀਲੀ ਲੈ ਕੇ ਆਉਣੀ ਸੀ ਉਸ ਨੂੰ ਮੰਨਣ ਤੋਂ ਇਨਕਾਰੀ ਹੋਏ ਬੈਠੇ ਹਾਂ । ਉਹਨਾਂ ਕਿਹਾ ਕਿ ਇਹ ਅਗਿਆਨਤਾ ਹੀ ਹੈ ਕਿ ਗੁਰਦੁਆਰਿਆਂ ਅੰਦਰ ਦੀਵੇ ,ਜੋਤਾਂ,ਤਸਵੀਰਾਂ ਆਦਿ ਸਥਾਪਿਤ ਕੀਤੀਆਂ ਜਾ ਰਹੀਆਂ ਹਨ।ਇਕ ਸਮਾਂ ਸੀ ਜਦੋਂ ਸਿੰਘ ਸਭਾ ਲਹਿਰ ਨੇ ਗੁਰੂ ਘਰਾਂ ਚੋਂ ਮੂਰਤੀਆਂ ਆਦਿ ਚੁਕਵਾਈਆਂ ਸਨ।ਉਹਨਾਂ ਕਿਹਾ ਕਿ ਆਓ ਅੱਜ ਇਸ ਖੁੱਲ ਰਹੇ ਗੁਰਮਤਿ ਪ੍ਰਚਾਰ ਕੇਂਦਰ ਚੋਂ ਆਪ ਤੇ ਆਪਣੇ ਬਚਿਆਂ ਨੂੰ ਗੁਰਬਾਣੀ ਤੋਂ ਸਿਖਿਅਤ ਕਰਕੇ ਵਹਿਮਾਂ ਭਰਮਾਂ ਦੇ ਜਾਲ ਤੋਂ ਮੁਕਤ ਹੋਈਏ ਇਸ ਮੌਕੇ ਕੌਮ ਦੇ ਮਹਾਨ ਵਿਦਵਾਨ ਪ੍ਰੋ:ਸਰਬਜੀਤ ਸਿੰਘ ਜੀ ਧੂੰਦਾ ਨੇ ਵੀ ਸੰਗਤਾਂ ਨਾਂਲ ਗੁਰਬਾਣੀ ਵੀਚਾਰਾਂ ਦੀ ਸਾਂਝ ਕੀਤੀ ਤੇ ਗੁਰਬਾਣੀ ਅਨੁਸਾਰ ਅਮਲੀ ਜੀਵਨ ਜੀਊਣ ਦੀ ਜਾਚ ਸਿਖਾਉਂਦਿਆਂ।ਗੁਣਾਂ ਨੂੰ ਇਕੱਤਰ ਕਰਨ ਲਈ ਕਿਹਾ  ਉਹਨਾਂ ਕਿਹਾ ਕਿ ਹਰੇਕ ਐਨ ਆਰ ਆਈ ਵੀਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪਣੇ ਪਿੰਡ ਚ ਗੁਰਮਤਿ ਪ੍ਰਚਾਰ ਕੇਂਦਰ ਖੁਲਵਾਏ ।ਇਸ ਵਕਤ ਕੇਂਦਰ ਵਿਖੇ ਭਾਈ ਚਰਨਜੀਤ ਸਿੰਘ ਪ੍ਰਚਾਰਕ ਜੀ ਦੀ ਡਿਊਟੀ ਲਗਾਈ ਗਈ।

ਰਿਪੋਰਟ:- ਸੰਦੀਪ ਸਿੰਘ ਖਾਲੜਾ, ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ      ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ।      ਮੁਬਾ:9855341616

ਪ੍ਰਿੰਸੀਪਲ ਗੁਰਬਚਨ ਸਿੰਘ ਜੀ ਗੁਰਮਤਿ ਵੀਚਾਰ ਕਰਦੇ ਹੋਏ

http://www.youtube.com/watch?v=7G5VYf89BMY

ਭਾਈ ਸਰਬਜੀਤ ਸਿੰਘ ਧੂੰਦਾ ਗੁਰਮਤਿ ਵੀਚਾਰ ਕਰਦੇ ਹੋਏ

 

 

Leave a Reply