Wednesday, July 24, 2019
Home > Articles > ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥

ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥

ਜਿਵੇਂ ਸਿਆਣਾ ਮਰੀਜ ਜਦੋਂ ਡਾਕਟਰ ਕੋਲ ਇਲਾਜ ਕਰਵਾਉਂਣ ਲਈ ਜਾਂਦਾ ਹੈ, ਤਾਂ ਪਹਿਲਾਂ ਡਾਕਟਰ ਉਸ ਮਰੀਜ ਦਾ ਐਕਸਰਾ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਮਰੀਜ ਨੂੰ ਦੱਸਦਾ ਹੈ ਕਿ ਭਾਈ ਤੁਹਾਡੇ ਸਰੀਰ ਨੂੰ ਤਾਂ ਕਈ ਬਿਮਾਰੀਆਂ ਨੇ ਘੇਰਿਆ ਹੈ,ਤੇ ਉਸ ਸਿਆਣੇ ਮਰੀਜ ਨੂੰ ਪਤਾ ਲਗਦਾ ਹੈ ਕਿ ਮੈਨੂੰ ਏਨੀਆਂ ਬਿਮਾਰੀਆਂ ਹਨ ਤਾਂ ਉਹ ਘਬਰਾਹਟ ਵਿੱਚ ਨਹੀ ਆਉਂਦਾ ਸਗੋਂ ਉਹ ਡਾਕਟਰ ਦੇ ਦੱਸਣ ਅਨੁਸਾਰ ਦਵਾਈ ਲੈਂਦਾ ਹੈ ਅਤੇ ਆਪਣੀ ਕਾਂਇਆਂ ਨੂੰ ਅਰੋਗ ਕਰ ਲੈਂਦਾ ਹੈ,ਅਤੇ ਉਸ ਇਲਾਜ ਕਰਨ ਵਾਲੇ ਡਾਕਟਰ ਦਾ ਦਿਲੋਂ ਧੰਨਵਾਦੀ ਹੁੰਦਾ ਹੈ।
ਪਰ ਅਗਿਆਨੀ ਮਰੀਜ ਨੂੰ ਡਾਕਟਰ ਉਸ ਦੀਆਂ ਬੀਮਾਰੀਆਂ ਤੋਂ ਜਾਣੂ ਕਰਵਾਏ ਤਾਂ ਮਰੀਜ ਡਾਕਟਰ ਦਾ ਧੰਨਵਾਦ ਕਰਨ ਦੀ ਬਜਾਏ ਉਹ ਡਾਕਟਰ ਨਾਲ ਲੜਣਾਂ ਝਗੜਣਾਂ ਸੁਰੂ ਕਰ ਦੇਵੇ,ਆਪਣੀਆਂ ਬੀਮਾਰੀਆਂ ਨੂੰ ਸਵੀਕਾਰ ਕਰਨ ਦੀ ਥਾਂ ਡਾਕਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸੁਰੂ ਕਰ ਦੇਵੇ ਜਰਾ ਸੋਚੋ ਕੀ ਕੋਈ ਡਾਕਟਰ ਅਜਿਹੇ ਮਰੀਜ ਨੂੰ ਉਹਨ੍ਹਾਂ ਦੀਆਂ ਬੀਮਾਰੀਆਂ ਤੋਂ ਜਾਣੂੰ ਕਰਵਾਏਗਾ ?
ਇਹੋ ਹੀ ਅੱਜ ਸਿੱਖ ਕੌਮ ਨਾਲ ਹੋ ਰਿਹਾ ਹੈ ਜਿਹ੍ਹੜਾ ਵੀ ਪੰਥ ਦਰਦੀ ਪ੍ਰਚਾਰਕ,ਰਾਗੀ,ਢਾਡੀ,ਕਵੀਸ਼ਰ ਸਚਾਈ ਤੇ ਪਹਿਰਾ ਦੇਕੇ ਸਿੱਖ ਕੌਮ ਨੂੰ ਲੱਗ ਚੁੱਕੀਆਂ ਬੀਮਾਰੀਆਂ ਤੋਂ ਜਾਣੂੰ ਕਰਵਾਉਂਦਾ ਹੈ,ਤਾਂ ਅੱਜ ਦੇ ਅਖੌਤੀ ਤੇ ਅਗਿਆਨੀ ਸਿੱਖ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਹਨ।ਜਿਵੇਂ ਧਾਰਮਿਕ ਜਾਂ ਸਿਆਸੀ ਆਗੂ ਸੱਤਾ ਵਿੱਚ ਆਉਣ ਲਈ ਕਈ ਪ੍ਰਕਾਰ ਦੇ ਨਸ਼ੇ ਵੰਡਦੇ ਹਨ ਕਿਉ ਕਿ ਉਹ੍ਹਨਾਂ ਨੂੰ ਪਤਾ ਹੈ ਕੇ ਪਬਲਿਕ ਦੀ ਮਨ ਪਸੰਦ ਵਸਤੂ ਹੀ ਨਸ਼ਾ ਹੈ।ਇਸੇ ਤਰਾਂ ਸਾਡੇ ਧਰਮ ਪ੍ਰਚਾਰ ਕਰਨ ਵਾਲੇ ਵੀ ਸੰਗਤ ਨੂੰ ਉਹੀ ਕਥਾ ਕਹਾਣੀਆਂ ਸੁਣਾਉਂਦੇ ਹਨ ਜਿਹ੍ਹੜੀਆਂ ਸੰਗਤਾਂ ਨੂੰ ਚੰਗੀਆਂ ਲਗਦੀਆਂ ਹਨ।ਕਿਉਕਿ ਉਹ੍ਹਨਾਂ ਨੂੰ ਪਤਾ ਹੈ ਕਿ ਇਹੋ ਜਿਹੀਆਂ ਮਨਘਤ ਕਹਾਣੀਆਂ ਸੁਣਕੇ ਸੰਗਤਾਂ ਮਾਇਆ ਦੇ ਚੰਗੇ ਢੇਰ ਲਾਉਂਦੀਆਂ ਹਨ,ਕਿਉਕਿ  ਧਰਮ ਦਾ ਪ੍ਰਚਾਰ ਕਰਨ ਵਾਲੇ ਬਹੁਤ ਸਿਆਣੇ ਹਨ ਉਹ੍ਹਨਾਂ ਨੂੰ ਗਿਆਨ ਹੈ ਕਿ ਪਬਲਿਕ ਨੂੰ ਇਹ੍ਹਨਾਂ ਦੀਆਂ ਬਿਮਾਰੀਆਂ ਤੋਂ ਜਾਣੂੰ ਕਰਵਾਕੇ ਕਿਹੜਾ ਇਹ੍ਹਨਾਂ ਦੇ ਵਿਰੋਧ ਦਾ ਸਾਹ੍ਹਮਣਾ ਕਰੇ।
(1 ) ਗੁਰ ਨਾਨਕ ਸਾਹਿਬ ਜੀ ਤੋਂ ਲੈਕੇ ਗੁਰੁ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਵਿਅਕਤੀ ਦੇ ਨਾਮ ਨਾਲ ਸੰਤ ਬ੍ਰਹਮਗਿਆਨੀ ਲੱਗਾ ਨਹੀ ਮਿਲਦਾ ਕੇਵਲ ਸਿੱਖ,ਭਾਈ,ਹੀ ਅਖਵਾਇਆ ਹੈ ਜਿਹ੍ਹੜੇ ਕੁਰਬਾਨੀਆਂ ਕਰਨ ਵਾਲੇ ਸਨ ਉਹ ਤਾਂ ਕੇਵਲ ਸਿੱਖ ਸਨ ਪਰ ਅੱਜ ਸੰਗਤਾਂ ਦੇ ਪੈਸੇ ਤੇ ਐਸ਼ ਕਰਨ ਵਾਲੇ ਸੰਤ ਤੇ ਬ੍ਰਹਮਗਿਆਨੀ ਅਖਵਾ ਰਹੇ ਹਨ ਅਤੇ ਛੋਟੀ ਛੋਟੀ ਉਮਰ ਦੇ ਛੋਕਰੇ ਬਜੁਰਗ ਬਾਪੂ ਅਤੇ ਆਪਣੀ ਮਾਂ ਦੀ ਉਮਰ ਦੀਆਂ ਔਰਤਾਂ ਕੋਲੋਂ ਆਪਣੇ ਪੈਰੀ ਹੱਥ ਲਵਾੳਂੁਦੇ ਹਨ। ਇਹ ਸਿੱਖ ਕੌਮ ਵਿੱਚ ਬਹੁਤ ਭਿਅੰਕਰ ਬਿਮਾਰੀ ਹੈ ਪਰ ਜੇਹ੍ਹੜਾ ਵੀ ਪੰਥ ਦਰਦੀ ਇਸ ਬਿਮਾਰੀ ਤੋਂ ਜਾਣੂੰ ਕਰਵਾਉਂਦਾ ਹੈ ਅਗਿਆਨੀ ਸਿੱਖ ਉਸ ਨੂੰ ਮਾਰਨ ਦੀਆਂ ਧਮਕੀਆਂ ਦੇਂਦੇ ਹਨ।ਇਸੇ ਲਈ ਕੁਝਕੁ ਨੂੰ ਛੱਡਕੇ ਬਹੁਤੇ ਪ੍ਰਚਾਰਕ ਇਹ੍ਹਨਾਂ ਬਾਬਿਆਂ ਦੇ ਹੱਕ ਵਿੱਚ ਬੋਲਦੇ ਹਨ ਕਿਉਕਿ ਉਹ ਸਮਝਦੇ ਹਨ ਕਿਹ੍ਹੜਾ ਸੱਚ ਬੋਲ ਕਿ ਇਹ੍ਹਨਾਂ ਨੂੰ ਆਪਣਾ ਦੁਸ਼ਮਣ ਬਣਾਏ ਅਤੇ ਨਾਲੇ ਉਹ ਤੁਹਾਨੂੰ ਬਿਮਾਰੀਆਂ ਤੋਂ ਜਾਣੂੰ ਕਰਵਾਕੇ ਆਪਣੇ ਵਿਰੋਧੀ ਕਿਉ ਪੈਦਾ ਕਰਨਗੇ ਕਿਉਕਿ ਉਹਨਾਂ ਨੂੰ ਪਤਾ ਕਿ ਸੰਤਾਂ ਨਾਲ ਮਾਇਆ ਦੇ ਗੱਫੇ ਬਹੁਤ ਖੁਲੇ ਮਿਲਦੇ ਹਨ ਨਾਲੇ ਮਾਣ ਸਤਕਾਰ ਵੱਖਰਾ।     
(2) ਅੱਜ ਸਾਡੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਕੁਝਕੁ ਨੂੰ ਛੱਡਕੇ ਗੁਰੁ ਅਤੇ ਸਿੱਖਾਂ ਦੇ ਸਹੀਦੀ ਅਤੇ ਇਤਿਹਾਸਕ ਦਿਨ ਤਾਂ ਯਾਦ ਕਰਵਾਉਂਣੇ ਪੈਦੇ ਹਨ।ਪਰ ਗੁਰਦੁਆਰਿਆਂ ਵਿੱਚ ਲੱਗੇ ਨੋਟਸ ਬੋਰਡਾਂ ਵਿੱਚ ਸੰਗਰਾਂਦਾ ਪੁੂਰਨਮਾਸੀਆਂ ਆਦਿਕ ਅੰਨਮਤੀ ਤਿਉਹਾਰਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਲਿਖਿਆ ਹੁੰਦਾ ਹੈ, ਜਿਸ ਦਾ ਅਸਰ ਇਹ ਹੋਇਆ ਕਿ ਸੰਗਤਾਂ ਨੂੰ ਗੁਰੂ ਸਾਹਿਬਾਂਨ ਅਤੇ ਸਿੱਖਾਂ ਦੇ ਇਤਿਹਾਸਕ ਦਿਨ ਭੁੱਲ ਗਏ ਹਨ।ਅਤੇ ਸੰਗਰਾਂਦਾਂ ਪੂਰਨਮਾਸੀਆਂ ਯਾਦ ਹੋ ਗਈਆਂ ਹਨ।ਇਹ ਬਹੁਤ ਹੀ  ਖਤਰਨਾਕ ਬਿਮਾਰੀ ਹੈ ਪਰ ਜਿਹੜ੍ਹਾ ਵੀ ਗ੍ਰੰਥੀ,ਪ੍ਰਚਾਰਕ,ਰਾਗੀ ਇਹ੍ਹਨਾਂ ਬਾਰੇ ਬੋਲੇਗਾ ਉਸ ਨੂੰ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਵਿੱਚ ਰੱਖਣ ਲਈ ਤਿਆਰ ਨਹੀ।
(3) ਮੈ ਸਾਰੀ ਪ੍ਰਚਾਰਕ ਸ੍ਰੇਣੀ ਦੀ ਗੱਲ ਨਹੀ ਕਰਦਾ ਪਰ ਕੁਝਕੁ ਨੂੰ ਛੱਡਕੇ ਬਹੁਤਿਆਂ ਨੇ ਤਾਂ ਆਪਣੀ ਜ਼ਮੀਰ ਵੇਚ ਦਿੱਤੀ ਹੈ ਚੰਦ ਪੈਸਿਆਂ ਲਈ ਉਹ ਸੱਚਾਈ ਬੋਲਣ ਲਈ ਤਿਆਰ ਨਹੀ ਹਨ, ਅੱਜ ਸਾਡੀ ਕੌਮ ਵਿੱਚ ਕਿੰਨੇ ਕਰਮ ਕਾਂਡ ਆ ਗਏ ਹਨ ਪਰ ਉਹ ਆਪਣੇ ਘਰ ਭਰਨ ਲਈ ਭੋਲੀਆਂ ਸੰਗਤਾਂ ਕੋਲੋਂ ਨਾਮ ਜਪਾ ਰਹੇ ਹਨ ਪੰਥਕ ਮਸਲਿਆਂ ਤੇ ਬੋਲਣ ਲਈ ਤਿਆਰ ਨਹੀ ਕਿਉਕਿ ਪੰਥਕ ਮਸਲਿਆਂ ਤੇ ਬੋਲਣ ਨਾਲ ਧਾਰਮਿਕ ਅਤੇ ਸਿਆਸੀ ਲੀਡਰਾਂ ਦੇ ਵਿਰੋਧ ਦਾ ਸਾਹਮਣਾਂ ਕਰਨਾ ਪੈਂਦਾ ਹੈ।ਅਤੇ ਉਹ੍ਹਨਾਂ ਨੂੰ ਇਹ ਵੀ ਡਰ ਲੱਗਾ ਰਹਿੰਦਾ ਹੈ ਕਿ ਸੰਗਤਾਂ ਵਿੱਚ ਸਾਡਾ ਮਾਣ ਸਤਕਾਰ ਹੀ ਨਾ ਖਤਮ ਹੋ ਜਾਏ ।
(4) ਕਿੰਨੇ ਧਾਰਮਿਕ ਅਦਾਰੇ ਹਨ ਜੋ ਪੰਥਕ ਹੋਣ ਦਾ ਦਾਵ੍ਹਾ ਕਰਦੇ ਹਨ ਪਰ ਸਿਧਾਂਤਕ ਮੁਦਿਆਂ ਤੇ ਉਹ ਵੀ ਸੱਚ ਬੋਲਣ ਅਤੇ ਸੱਚ ਦਾ ਪ੍ਰਚਾਰ ਕਰਨ ਵਾਲਿਆਂ ਨਾਲ ਖੜ੍ਹਣ ਲਈ ਤਿਆਰ ਨਹੀ ਹਨ।ਉਹ ਜਾਣਦੇ ਵੀ ਹੁੰਦੇ ਹਨ ਕਿ ਸੱਚ ਕੀ ਹੈ,ਪਰ ਸੱਚ ਬੋਲਣ ਵਾਲਿਆਂ ਨਾਲ ਨਾ ਖੜ੍ਹਕੇ ਉਹ ਆਪਣੀ ਕਾਇਰਤਾ ਦਾ ਸਬੂਤ ਦੇਦੇਂ ਹਨ। ਉਹ੍ਹਨਾਂ ਅਦਾਰਿਆਂ ਦੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਸਿੱਖ ਸੰਗਤ ਸਵਾਲ ਕਰੇ,ਕੀ ਉਹ੍ਹਨਾਂ ਦਾ ਮਕਸਦ ਕੇਵਲ ਪੈਸਾ ਕਮਾਉਣਾ ਤੇ ਨਹੀ ?
(5) ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ ਹੋ ਸਕਦਾ ਹੈ ਜੇ ਨਹੀ ਤਾਂ ਕੀ ਸਾਰੇ ਰਾਗੀ,ਪ੍ਰਚਾਰਕ,ਢਾਡੀ,ਕਵੀਸ਼ਰ,ਇਸ ਬਾਰੇ ਸੰਗਤਾਂ ਨੂੰ ਸੁਚੇਤ ਕਰਦੇ ਹਨ ਕਿ ਦੋ ਤਖਤਾਂ ਤੇ ਗੁਰੂੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ ਕੀਤਾ ਹੈ ਜਿ ਸਾਰੇ ਹੀ ਪ੍ਰਚਾਰਕ ਸੱਚ ਬੋਲਣ ਤਾਂ ਕੀ ਇਹ ਹੋ ਰਹੀ ਮਨਮਤ ਨੂੰ ਠੱਲ ਨਹੀ ਪਾਈ ਜਾ ਸਕਦੀ ?
ਸਿੱਖ ਕੌਮ ਦੇ ਤਖਤਾਂ ਦੇ ਮੁਖ ਸੇਵਾਦਾਰੋ(ਜੱਥੇਦਾਰ) ਗੁਰਦਆਰਿਆਂ ਦੇ ਪ੍ਰਧਾਨ ਪ੍ਰਚਾਰਕ,ਰਾਗੀ,ਢਾਡੀ,ਕਵੀਸ਼ਰ,ਤੁਹਾਡੇ ਅੱਗੇ ਇਹ ਬੇਨਤੀ ਹੈ ਕਿ “ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ਦੇ ਮਹਾਂਵਾਕ ਅਨੁਸਾਰ ਗੁਰੁ ਜੀ ਦੇ ਸੱਚੇ ਸੁਚੇ ਸਿਧਾਂਤ ਦਾ ਪ੍ਰਚਾਰ ਕਰੋ ਨਾਂ ਕਿ ਕੂੜ ਦਾ ।

Leave a Reply