ਸਰਹੱਦੀ ਕਸਬੇ ਦੇ ਪਿੰਡਾਂ ਚ ਜਿਥੇ ਨੌਜੁਆਨਾਂ ਨੂੰ ਨਸ਼ੇ ਤੇ ਪਤਿਤਪੁਣੇ ਦਾ ਸੱਪ ਡੰਗ ਮਾਰ ਰਿਹਾ ਹੈ ਉਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਇਸ ਡੰਗ ਤੋਂ ਨੌਜੁਆਨਾਂ ਨੂੰ ਬਚਾਉਣ ਲਈ ਗਰੁੜ ਦਾ ਕੰਮ ਕਰ ਰਿਹਾ ਹੈ,ਇਸੇ ਲੜੀ ਤਹਿਤ ਗੁਰਮਤਿ ਪ੍ਰਚਾਰ ਕੇਂਦਰ ਮਾਹਣੇ(ਤਰਨ ਤਾਰਨ)ਵੱਲੋਂ ਪਿੰਡ ਵੱਡਾ ਚੀਮਾਂ ਦੇ ਸਰਕਾਰੀ ਸਕੂਲ ਵਿਖੇ ਪ੍ਰੋ:ਸਰਬਜੀਤ ਸਿੰਘ ਧੂੰਦਾ ਦੀ ਅਗਵਾਈ ਹੇਠ ਚਾਰ ਰੋਜਾ ਗੁਰਮਤਿ ਚੇਤਨਾਂ ਕੈਂਪ ਲਗਾਇਆ ਗਿਆ ਜਿਸ ਚ 100 ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਨੂੰ ਗਿ:ਜਗਜੀਤ ਸਿੰਘ ਚੀਮਾਂ ਦੇ ਮਿਸ਼ਨਰੀ ਸਟਾਫ ਨੇ ਗੁਰਬਾਣੀ,ਇਤਿਹਾਸ,ਰਹਿਤ ਮਰਯਾਦਾ ਦੇ ਨਾਲ ਨਾਲ ਹੋਰ ਗੁਰਮਤਿ ਸਿਧਾਂਤਾ ਤੋਂ ਜਾਣੂੰ ਕਰਵਾਇਆ,ਅਖੀਰਲੇ ਦਿਨ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ,ਜਿਹਨਾਂ ਚੌਂ ਪਹਿਲੇ ,ਦੂਜੇ ,ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਗੁਰੂਘਰ ਵਿਖੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੱਚਿਆਂ ਨੇ ਕਵੀਸ਼ਰੀ, ਲੈਕਚਰਾਂ ਦੀ ਪੇਸ਼ਕਾਰੀ ਕੀਤੀ,ਇਸ ਸਮਾਗਮ ਚ ਪ੍ਰੋ:ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਦੇ ਸੁਆਲਾਂ ਦੇ ਜੁਆਬ ਸਰਲਤਾ ਪੂਰਵਕ ਦਿੱਤੇ ,ਇਸ ਮੌਕੇ ਕੇਂਦਰ ਪ੍ਰਚਾਰਕ ਹਰਪਾਲ ਸਿੰਘ ਐਮਾਂ,ਸਰਪੰਚ ਮੁਨੀਸ਼ ਕੁਮਾਰ ਮੋਨੂੰ,ਗ੍ਰੰਥੀ ਅਮਰੀਕ ਸਿੰਘ,ਮਾ:ਮਨਜਿੰਦਰ ਸਿੰਘ,ਮਾ:ਦਰਸ਼ਨ ਸਿੰਘ,ਸੰਦੀਪ ਸਿੰਘ ਖਾਲੜਾ ਆਦਿ ਹਾਜਿਰ ਸਨ।
Awesome Vir Sarabjit Singh Dhunda ji,