Monday, July 6, 2020
Home > News > Covid-19

Covid-19

covid-19

ਕੋਵਿਡ-19 ਦੀ ਸੰਸਾਰ ਪੱਧਰ ਤੇ ਹੋ ਰਹੀ ਮਹਾਂ ਮਾਰੀ ਦੀ ਰੋਕਥਾਮ ਲਈ ਹਰ ਮੁਲਕ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਤੇਜੀ ਨਾਲ ਫੈਲ ਰਹੀ ਇਸ ਮਹਾਂਮਾਰੀ ਨੇ ਘਰਾਂ ਦੇ ਜਗਦੇ ਦੀਵੇ ਬੁਝਾ ਦਿੱਤੇ ਹਨ। ਇਸ ਸਮੇਂ ਸਾਨੂੰ ਸਭ ਨੂੰ ਹਰ ਪੱਧਰ ਤੇ ਇਸ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮਹਾਂਮਾਰੀ ਦੇ ਸਾਹਮਣੇ ਡਾਕਟਰ, ਪੁਲਿਸ ਅਤੇ ਸਰਕਾਰੀ ਅਧਿਕਾਰੀ ਦਿਨ ਰਾਤ ਇਕ ਕਰਕੇ ਜਨਤਾ ਦੇ ਸੁੱਖ ਲਈ ਜੁਟੇ ਹੋਏ ਹਨ।
ਅਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਲੋਂ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਫਰੰਟ ਤੇ ਲੜਨ ਵਾਲੇ ਸਾਰੇ ਮੈਡੀਕਲ ਸਟਾਫ, ਪੰਜਾਬ ਪੁਲਿਸ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਦਿਲੋਂ ਸਲਾਮ ਕਰਦੇ ਹਾਂ। ਅਸੀਂ ਇਹਨਾਂ ਸਾਰਿਆ ਦੀ ਚੜਦੀ ਕਲਾ ਲਈ ਅਰਦਾਸ ਕਰਦੇ ਹਾਂ।

ਵਲੋਂ:- ਇੰਦਰਜੀਤ ਸਿੰਘ
(ਚੇਅਰਮੈਨ, ਗੁਰਮਤਿ ਗਿਆਨ ਚੈਰੀਟੇਬਲ ਟ੍ਰੱਸਟ)