ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਿਖੀ ਨੂੰ ਪ੍ਰਫੁਲਤ ਕਰਨ ਅਤੇ ਸਮਾਜਕ ਬੁਰਾਈਆਂ ਤੋਂ ਸਮਾਜ ਨੂੰ ਸੁਚੇਤ ਕਰਨ ਲਈ 20 ਅਕਤੂਬਰ 2019 ਨੂੰ ‘ਪੰਜਾਬ ਪੱਧਰੀ ਗੁਰਮਤਿ ਗਿਆਨ ਮੁਕਾਬਲੇ’ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ, ਅਰਬਨ ਅਸਟੇਟ ਫੇਜ਼ 2 ਦੁੱਗਰੀ ਲੁਧਿਆਣਾ ਵਿਖੇ ਕਰਵਾਏ ਗਏ
ਜਿਸ ਵਿੱਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ 70 ਤੋਂ ਵੱਧ ਚਲਾਏ ਜਾ ਰਹੇ ਪ੍ਰਚਾਰ ਕੇਂਦਰਾਂ ਵਿਚੋਂ 400 ਦੇ ਕਰੀਬ ਬੱਚਿਆਂ ਨੇ ਗੁਰਮਤਿ ਗਿਆਨ ਮੁਕਾਬਲਿਆਂ ਵਿੱਚ ਹਿਸਾ ਲਿਆ। ਜਿਸ ਵਿਚ ਗੁਰਬਾਣੀ ਕੰਠ, ਭਾਸ਼ਣ, ਕਵਿਤਾ, ਸ਼ਬਦ ਵਿਚਾਰ, ਲੇਖ ਰਚਨਾ ਅਤੇ ਗੁਰਮਤਿ ਦੇ ਸੁਆਲ-ਜੁਆਬ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਖੇਤਰੀ ਪੱਧਰ ਤੇ ਕਰਵਾਏ ਗਏ ਮੁਕਾਬਲਿਆਂ ਵਿਚੋਂ ਜੇਤੂ ਬੱਚਿਆਂ ਨੇ ਭਾਗ ਲਿਆ।
ਪੰਜਾਬ ਪੱਧਰ ਦੇ ਸਮੁੱਚੇ ਮੁਕਾਬਲਿਆਂ ਵਿਚੋਂ ਜੇਤੂ ਬੱਚਿਆਂ ਨਾਲ ਗੁਰਮਤਿ ਪ੍ਰਚਾਰ ਕੇਂਦਰ ਨਾਰਲੀ (ਤਰਨ ਤਾਰਨ) ਨੇ ਪਹਿਲਾ ਸਥਾਨ ,ਗੁਰਮਤਿ ਪ੍ਰਚਾਰ ਕੇਂਦਰ ਮਾਂਗੇਵਾਲ ਨੇ ਦੂਸਰਾ ਅਤੇ ਗੁਰਮਤਿ ਪਰਚਾਰ ਕੇਂਦਰ ਤਰਨ ਤਾਰਨ ਨੇ ਤੀਸਰਾ ਸਥਾਨ ਹਾਸਲ ਕੀਤਾ।ਹਰ ਸਾਲ ਦੀ ਤਰਾਂ ਭਾਈ ਸੁਮੀਤ ਸਿੰਘ ਯੂ.ਕੇ. ਵਾਲਿਆਂ ਵੱਲੋਂ ਪਹਿਲੇ ਸਥਾਨ ਤੇ ਰਹਿਣ ਵਾਲਿਆਂ ਨੂੰ ਘੜੀਆਂ ਦੇ ਕੇ ਸਨਮਾਨਤ ਕੀਤਾ ਗਿਆ। ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਵੱਲੋਂ ਸਮੇਂ ਸਮੇਂ ਸਿਰ ਬੱਚਿਆ ਨੂੰ ਸਿੱਖੀ ਅਤੇ ਗੁਰਸਿਖ ਇਤਹਾਸ ਨਾਲ ਜੋੜਨ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ ਜੋ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਬੰਧਕ ਕਮੇਟੀ ਸਹਿਯੋਗ ਦੇਣ ਦੇ ਨਾਲ ਨਾਲ ਸਿਖੀ ਅਤੇ ਸ਼ਬਦ ਗੁਰੂ ਨਾਲ ਬੱਚਿਆਂ ਨੂੰ ਜੋੜਨ ਲਈ ਜੋ ਕਾਰਜ ਕਰ ਰਹੀ ਹੈ ਉਹ ਸ਼ਲਾਘਾ ਯੋਗ ਹੈ।
ਇਸ ਮੌਕੇ ਗੁਰਮਤਿ ਗਿਆਨ ਪ੍ਰਚਾਰ ਕੇਂਦਰਾਂ ਦੇ ਇੰਚਾਰਜ ਕੈਪਟਨ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਚਾਰਕਾਂ ਵੱਲੋਂ ਜੋ ਉਤਸ਼ਾਹ ਬੱਚਿਆਂ ਵਿੱਚ ਭਰਿਆ ਗਿਆ ਹੈ ਉਹ ਉਸ ਨੂੰ ਜਾਰੀ ਰੱਖਣ ਅਤੇ ਹੋਰ ਉਤਸ਼ਾਹ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਤੇਜੀ ਲਿਆਉਣ।
ਇਸ ਮੌਕੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਨੇ ਆਏ ਬੱਚਿਆਂ ਅਤੇ ਉਹਨਾਂ ਦੇ ਨਾਲ ਪ੍ਰਚਾਰਕ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਮੂਹ ਪ੍ਰਚਾਰਕਾਂ, ਸਹਿਯੋਗ ਦੇਣ ਵਾਲੀਆਂ ਸਿਖ ਸੰਸਥਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਮੂਹ ਪ੍ਰਬੰਧਕ, ਅਧਿਆਪਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜਰ ਸਨ।