Wednesday, October 16, 2019
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਨਵੇਂ ਬੈਚ ਲਈ 6 ਅਤੇ 7 ਜੁਲਾਈ 2015 ਨੂੰ ਹੋਈ ਇੰਟਰਵਿਉ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਨਵੇਂ ਬੈਚ ਲਈ 6 ਅਤੇ 7 ਜੁਲਾਈ 2015 ਨੂੰ ਹੋਈ ਇੰਟਰਵਿਉ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ  ਨਵੇਂ ਬੈਚ ਲਈ 6 ਅਤੇ 7 ਜੁਲਾਈ 2015 ਨੂੰ ਇੰਟਰਵਿਉ ਹੋਈ।  ਲੜਕਿਆਂ ਦੇ ਢਾਈ ਸਾਲਾ ਅਤੇ ਲੜਕੀਆਂ ਦੇ ਇਕ ਸਾਲ ਦੀ ਗੁਰਮਤਿ ਸਿਖਲਾਈ ਲਈ ਚੋਣ ਕੀਤੀ ਗਈ।

ਨਵੇਂ ਬੈਚ ਲਈ ਜਿੰਨੇ ਵਿਦਿਆਰਥੀ ਚਾਹੀਦੇ ਸਨ ਉਨ੍ਹਾਂ ਨਾਲੋਂ ਦੁੱਗਣੇ ਲੜਕੇ ਅਤੇ ਲੜਕੀਆਂ ਦਾਖਲਾ ਲੈਣ ਦੇ ਚਾਹਵਾਨ ਹਾਜ਼ਰ ਸਨ।  ਇਨ੍ਹਾਂ ਵਿਚੋਂ ਬਹੁਤੇ ਨੌਜਵਾਨ ਲੜਕੇ ਲੜਕੀਆਂ ਨੇ ਗੁਰਮਤਿ ਸਿਖਲਾਈ ਕੈਂਪਾਂ ਵਿਚ ਹਿੱਸਾ ਲਿਆ ਸੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਲੋਂ ਪਿੰਡਾਂ ਵਿਚ ਗੁਰਮਤਿ ਪ੍ਰਚਾਰ ਕੰਮ ਕਰ ਰਹੇ ਗੁਰਮਤਿ ਪ੍ਰਚਾਰ ਕੇਂਦਰਾਂ ਵਿਚ ਕਲਾਸਾਂ ਲਗਾ ਰਹੇ ਹਨ।

ਪੰਜਾਬ ਤੋਂ ਇਲਾਵਾ ਨਾਲ ਲੱਗਦੇ ਰਾਜ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ ਅਤੇ ਉੱਤਰ ਪ੍ਰਦੇਸ ਤੋਂ ਵੀ ਬਹੁਤ ਸਾਰੇ ਨੌਜਵਾਨ ਦਾਖਲੇ ਲਈ ਪਹੁੰਚੇ।ਇਨ੍ਹਾਂ ਵਿਦਿਆਰਥੀਆਂ ਦੀ ਚੋਣ ਲਈ ਘੱਟੋ ਘੱਟ ਵਿਦਿਅਕ ਯੋਗਤਾ ਬਾਰ੍ਹਵੀਂ ਰੱਖੀ ਗਈ ਸੀ ਪਰ ਬਹੁਤਾਤ ਵਿਚ ਲੜਕੇ/ਲੜਕੀਆਂ ਆਈ,ਟੀ.ਆਈ , ਬੀਏ, ਬੀ.ਸੀ.ਏ, ਬੀਕਾਮ, ਐਮ.ਏ, ਡਬਲ ਐਮ.ਏ, ਬੀਐਡ ਆਦਿਕ ਉੱਚ ਵਿਦਿਆ ਪ੍ਰਾਪਤ ਸਨ।ਬਹੁਤ ਵਧੀਆ ਲੱਗਾ ਕੇ ਅੱਜ ਦੁਨਿਆਵੀ ਵਿਦਿਆ ਹਾਸਲ ਕਰਨ ਬਾਅਦ ਗੁਰਮਤਿ ਪ੍ਰਚਾਰ ਹਿੱਤ ਇਹ ਨੌਜਵਾਨ ਅੱਗੇ ਆ ਰਹੇ ਹਨ। ਅੱਜ ਲੋੜ ਹੈ ਕਿ ਵੱਧ ਤੋਂ ਵੱਧ ਪੜ੍ਹੇ-ਲਿਖੇ ਪ੍ਰਚਾਰਕ ਤਿਆਰ ਕਰਨ ਲਈ ਹਰੇਕ ਜ਼ਿਲ੍ਹੇ ਵਿਚ ਮਿਸ਼ਨਰੀ ਕਾਲਜ ਸ਼ੁਰੂ ਕੀਤੇ ਜਾਣ।


Leave a Reply