Tuesday, August 11, 2020
Home > News > ਸਰੀ ਅਤੇ ਐਬਸਫੋਰਡ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਕੀਤੀਆਂ, ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ

ਸਰੀ ਅਤੇ ਐਬਸਫੋਰਡ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਕੀਤੀਆਂ, ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ

ਸਰੀ ਅਤੇ ਐਬਸਫੋਰਡ ਵਿਖੇ  ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਕੀਤੀਆਂ,  ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ


ਜਨਵਰੀ 5, 2012, ਸਰੀ : ਸਿੱਖ ਸੰਗਤਾਂ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦੇ ਦੀਵਾਨ ਜਾਰੀ ਰੱਖਣ ਦੇ ਭਾਰੀ ਦਬਾਅ ਕਾਰਣ ਕੈਨੇਡਾ ਦੇ ਗੁਰਦਵਾਰਾ ਸਾਹਿਬਾਨ ਵਿੱਚ ਪ੍ਰਬੰਧਕਾਂ ਵੱਲੋਂ ਪਹਿਲਾਂ ਤੋਂ ਹੀ ਉਲੀਕੇ ਪ੍ਰੋਗਰਾਮ ਜਾਰੀ ਰੱਖੇ ਗਏ। ਅੱਜ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ ਵਿਖੇ ਕਥਾ ਕਰਨ ਤੋਂ ਬਾਅਦ ਭਾਈ  ਸਰਬਜੀਤ ਸਿੰਘ ਧੂੰਦਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਕਥਾ ਕਰਨ ਗਏ, ਜਿਥੇ ਉਨ੍ਹਾਂ ਨੇ ਸ਼ਾਮ 07:45 ਤੋਂ ਲੈਕੇ 08:45 ਵਜੇ ਤੱਕ ਗੁਰਮਤਿ ਵੀਚਾਰਾਂ ਕੀਤੀਆਂ।
ਭਾਈ ਧੂੰਦਾ ਨੇ ਆਪਣੇ ਦੀਵਾਨਾਂ ਵਿੱਚ ਇਹ ਗੱਲ ਸਪੱਸ਼ਟ ਕੀਤੀ ਕਿ ਉਹਨਾਂ ਵੱਲੋਂ ਕੋਈ ਵੀ ਗੱਲ ਗੁਰਬਾਣੀ ਦੇ ਖਿਲਾਫ ਨਹੀਂ ਕੀਤੀ ਗਈ ਅਤੇ ਉਹ ਸ੍ਰੀ ਅਕਾਲ ਤਖਤ ਉੱਪਰ ਉਹਨਾਂ ਖਿਲਾਫ ਲਗਾਏ ਦੋਸ਼ਾਂ ਸੰਬੰਧੀ ਆਪਣਾ ਸਪਸ਼ਟੀਕਰਣ ਜ਼ਰੂਰ ਦੇਣਗੇ। ਦੋਨੋਂ ਗੁਰਦੁਆਰਾ ਸਾਹਿਬਾਨ ਵਿੱਚ ਵਿੱਚ ਸੰਗਤਾਂ ਦਾ ਅਥਾਅ ਇੱਕਠ ਸੀ। ਭਾਈ ਧੂੰਦਾ ਦੇ ਵੀਚਾਰ ਸਰਵਣ ਕਰਨ ਲਈ ਸੰਗਤਾਂ, ਇਕ ਕੰਮਕਾਜੀ ਦਿਨ (ਵੀਰਵਾਰ) ਹੋਣ ਦੇ ਬਾਵਜ਼ੂਦ ਵੀ ਹੁੰਮਹੁਮਾ ਕੇ ਪਹੁੰਚੀਆਂ ਹੋਈਆਂ ਸਨ। ਸੰਗਤਾਂ ਨੂੰ ਬੈਠਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਸੀ। ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਦੀਆਂ ਸੰਗਤਾਂ ਵੱਲੋਂ ਭਾਈ ਧੂੰਦਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਦੋਵੇਂ ਗੁਰੁਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੰਗਤਾਂ ਵਾਸਤੇ ਵਧੀਆ ਇੰਤਜ਼ਾਮ ਕੀਤੇ ਹੋਏ ਸਨ, ਇਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ।

4 thoughts on “ਸਰੀ ਅਤੇ ਐਬਸਫੋਰਡ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਕੀਤੀਆਂ, ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ

  1. IT IS GREAT HONOUR FOR SARBJEET SINGH ,DHUNDA GREAT MAN VERY BRAVE PARCHARAK GURBANI, KATHA
    GOD BLEES SARBJEET SINGH,DHUNDA VERY, GOOD SAMAGAM ONTARIO, ALBERTA, BC CANADA;
    WE ARE WATING FOR NEXT YEAR,2013 SAMAGAM,, ***************************************

  2. I am very sad about the unfair dictum by the ill-informed and biased by the so called jathedar of Akal Takhat but very encouraged by the stand taken by the sikh sangats living abroad. It is about time to take a stand for truth and fairness. I know from my college days in Khalsa College , Amritsar (in 1950s)when we displayed the moto of Sikhism ” Truth is high but higher still is truthful living”.(Guru Nanak)

Leave a Reply