Home > Gurmat Elementary Course / ਗੁਰਮਤਿ ਐਲੀਮੈਂਟਰੀ ਕੋਰਸ

Gurmat Elementary Course / ਗੁਰਮਤਿ ਐਲੀਮੈਂਟਰੀ ਕੋਰਸ

ਗੁਰਮਤਿ ਐਲੀਮੈਂਟਰੀ ਕੋਰਸ (ਪੱਤਰ ਵਿਹਾਰ ਰਾਹੀਂ)

  • ਕੋਰਸ ਦਾ ਕੁੱਲ ਖਰਚਾ ਡਾਕ ਖਰਚੇ ਸਮੇਤ (ਭਾਰਤ) 250/- (ਦੋ ਸੌ ਪੰਜਾਹ) ਰੁਪਏ ਹੈ।

  • ਕੋਰਸ ਦਾ ਕੁੱਲ ਖਰਚਾ ਡਾਕ ਖਰਚੇ ਸਮੇਤ (ਵਿਦੇਸ਼) 10$  (ਦਸ ਡਾਲਰ) ਹੈ।

ਜੇਕਰ ਪਰਿਵਾਰ ਦੇ ਇਕ ਤੋਂ ਵੱਧ ਮੈਂਬਰਾਂ ਨੇ ਕੋਰਸ ਕਰਨਾ ਹੈ ਤਾਂ ਪਹਿਲੇ ਨੇ ਹੀ 250/- (ਦੋ ਸੌ ਪੰਜਾਹ) ਰੁਪਏ ਦੇਣੇ ਹਨ, ਬਾਕੀਆਂ ਨੇ 50/- (ਪੰਜਾਹ) ਰੁਪਏ (ਦਾਖਲਾ+ਡਾਕ ਖਰਚ) ਪ੍ਰਤੀ ਕੋਰਸ ਦੇਣੇ ਹਨ।
ਧਰਮ ਵਿਅਕਤੀ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਹੈ, ਜਿਸਦੀ ਸਹੀ ਜਾਣਕਾਰੀ ਵਿਅਕਤੀ ਅੰਦਰ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਕੇ ਉਸਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਅਤੇ ਇਸਦੇ ਉਲਟ ਧਰਮ ਸਬੰਧੀ ਪੈਦਾ ਹੋਣ ਵਾਲੇ ਭੁਲੇਖੇ ਵਿਅਕਤੀ ਅੰਦਰ ਨਫਰਤ ਦਾ ਵਿਕਾਸ ਕਰਦੇ ਹਨ, ਜਿਸ ਨਾਲ ਹਰ ਇਕ ਸਮਾਜ ਵਿਚ ਖੂਨ-ਖਰਾਬੇ ਦਾ ਖਤਰਾ ਪੈਦਾ ਹੋ ਰਿਹਾ ਹੈ। ਸਿੱਖ ਧਰਮ ਦਾ ਮੁਢਲਾ ਉਪਦੇਸ਼ ਇਹ ਹੈ ਕਿ ਸਚਿਆਰਾ ਜੀਵਨ ਕਿਵੇਂ ਬਣਾਇਆ ਜਾਵੇ। ਧਰਮ ਦਾ ਇਹ ਅਸੂਲ ਹਰ ਇਕ ਮਨੁੱਖੀ ਸਮਾਜ ਦਾ ਹਿੱਸਾ ਬਣਨਾ ਚਾਹੀਦਾ ਹੈ। ਮਨੁੱਖੀ ਸਮਾਜ ਦਾ ਇਹ ਸਿਧਾਂਤ ਤਾਂ ਹੀ ਹੋਂਦ ਵਿਚ ਆ ਸਕੇਗਾ ਜੇਕਰ ਵਿਅਕਤੀ ਸਚਿਆਰਾ ਜੀਵਨ ਬਣਾਉਣ ਵੱਲ ਰੁਚਿਤ ਹੋਵੇਗਾ।
ਧਰਮ ਦੀ ਅਜਿਹੀ ਸੂਝ ਪੈਦਾ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਵਿਚ ਪ੍ਰਚਾਰ ਦੌਰੇ ਕੀਤੇ। ਇਨ੍ਹਾਂ ਪ੍ਰਚਾਰ ਦੌਰਿਆਂ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਅੰਦਰ ਧਰਮ ਦੀ ਅਸਲ ਸੂਝ ਪੈਦਾ ਕਰਨ ਲਈ ਉਨ੍ਹਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਨ ਦਾ ਕੰਮ ਕੀਤਾ ਅਤੇ ਧਰਮ ਦੀ ਕਿਰਤ ਕਰਨ, ਨਾਮ ਜਪਣ, ਸਾਂਝੀਵਾਲਤਾ ਅਤੇ ਵੰਡ ਛਕਣ ਦਾ ਉਪਦੇਸ਼ ਦੇ ਕੇ ਮਨੁੱਖਤਾ ਅੰਦਰ ਪ੍ਰੇਮ ਪਿਆਰ ਪੈਦਾ ਕੀਤਾ। ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਗਠਤ ਕੀਤੇ ਮਾਨਵਤਾ ਦੇ ਧਰਮ ਨੂੰ ਮੰਨਣਾ ਅਤੇ ਉਸ ਉਤੇ ਚੱਲਣਾ ਤੇ ਆਧੁਨਿਕ ਲੀਹਾਂ ਤੇ ਪ੍ਰਚਾਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤਾਂ ਜੋ ਭ੍ਰਿਸ਼ਟਾਚਾਰ, ਕਲਾ ਕਲੇਸ਼, ਖੂਨੀ ਜੰਗਾਂ ਆਦਿ ’ਤੇ ਮੁਕਤ ਸੱਚੇ-ਸੁੱਚੇ ਸਮਾਜ ਦੀ ਸਿਰਜਣਾ ਹੋ ਸਕੇ।
ਇਸ ਕੋਰਸ ਰਾਹੀਂ ਜੋ ਕਿ ਸਰਲ ਭਾਸ਼ਾ ਵਿਚ ਹੈ, ਆਪ ਜੀ ਨੂੰ ਗੁਰੂ ਸਾਹਿਬਾਨ ਦੁਆਰਾ ਮਾਨਵ ਕਲਿਆਣ ਹਿਤ ਪੇਸ਼ ਕੀਤੇ ਵੀਚਾਰਾਂ ਤੋਂ ਜਾਣੂ ਕਰਵਾਇਆ ਜਾਵੇਗਾ, ਤਾਂ ਜੋ ਜਿਥੇ ਆਪ ਜੀ ਆਪਣਾ ਜੀਵਨ ਘੜੋਗੇ, ਉਥੇ ਮਨੁੱਖਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਵੋਗੇ।
ਇਸ ਪੂਰੇ ਕੋਰਸ ਨੂੰ ਦਸ ਪਾਠ-ਕ੍ਰਮਾਂ ਵਿਚ ਵੰਡਿਆ ਗਿਆ ਹੈ। ਹਰੇਕ ਪਾਠ ਵਿਚ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਬਾਣੀ ਦੇ ਚੋਣਵੇਂ ਸ਼ਬਦਾਂ ਦੇ ਨਾਲ, ਗੁਰ ਇਤਿਹਾਸ, ਗੁਰ ਦਰਸ਼ਨ ਅਤੇ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਾਠਕ੍ਰਮ ਦੇ ਅੰਤ ਵਿਚ ਕੁਝ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦੇ ਜਵਾਬ ਤੁਸੀਂ ਵੱਖਰੀ ਸ਼ੀਟ ’ਤੇ ਹੱਲ ਕਰਕੇ ਕਾਲਜ ਵਿਖੇ ਭੇਜਣੇ ਹਨ। ਕੋਰਸ ਮੁਕੰਮਲ ਹੋਣ ’ਤੇ ਆਪ ਜੀ ਨੂੰ ਕਾਲਜ ਵਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਅਜੇ ਇਹ ਕੋਰਸ ਪੰਜਾਬੀ ਭਾਸ਼ਾ ਵਿਚ ਹੀ ਹੈ, ਜਲਦੀ ਹੀ ਇਹ ਹਿੰਦੀ ਅਤੇ ਅੰਗਰੇਜ਼ੀ ’ਚ ਵੀ ਸ਼ੁਰੂ ਕੀਤਾ ਜਾਵੇਗਾ।

ਕੋਰਸ ਦਾ ਕੁੱਲ ਖਰਚਾ ਡਾਕ ਖਰਚੇ ਸਮੇਤ ਕੇਵਲ 250/- (ਦੋ ਸੌ ਪੰਜਾਹ) ਰੁਪਏ ਹੈ। ਜੇਕਰ ਇਕ ਪਰਿਵਾਰ ਦੇ ਇਕ ਤੋਂ ਵੱਧ ਮੈਂਬਰਾਂ ਨੇ ਕੋਰਸ ਕਰਨਾ ਹੈ ਤਾਂ ਪਹਿਲੇ ਨੇ ਹੀ 250/- (ਦੋ ਸੌ ਪੰਜਾਹ) ਰੁਪਏ ਦੇਣੇ ਹਨ, ਬਾਕੀਆਂ ਨੇ 50/- (ਪੰਜਾਹ) ਰੁਪਏ (ਦਾਖਲਾ+ਡਾਕ ਖਰਚ) ਪ੍ਰਤੀ ਕੋਰਸ ਦੇਣੇ ਹਨ।

ਨੋਟ: ਕੋਰਸ ਦੀ ਫੀਸ ਜਮ੍ਹਾ ਕਰਵਾਉਣ ਲਈ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਬੈਂਕ ਅਕਾਊਂਟ ਦੇਖ ਸਕਦੇ ਹੋ ਜੀ। ਫੀਸ ਭਰਨ ਉਪਰੰਤ ਸਾਨੂੰ ਫੋਨ ਜਾਂ ਈਮੇਲ ਤੇ ਸੂਚਿਤ ਕਰੋ ਜੀ।

http://www.gurmatgian.com/donate-gurmat-gian-missionary-college/