Sunday, May 31, 2020
Home > News > ਗੁਰੁ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ-ਪ੍ਰਿੰ:ਗੁਰਬਚਨ ਸਿੰਘ ਜੀ ਪਨਵਾਂ

ਗੁਰੁ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ-ਪ੍ਰਿੰ:ਗੁਰਬਚਨ ਸਿੰਘ ਜੀ ਪਨਵਾਂ

ਸ੍ਰੀ ਗੁਰੂ ਸਿੰਘ ਸਭਾ ਮਸਕਟ ਵਿਖੇ ਪ੍ਰਿ:ਗੁਰਚਰਨ ਸਿੰਘ ਜੰਮੂ ਵਾਲਿਆਂ ਨੇ ਆਪਣੇ ਵੀਚਾਰ ਪ੍ਰਗਟ ਕਰਦਿਆਂ ਜਦੋਂ ਇਹ ਗੱਲ ਕਹੀ ਕਿ ਮੈਂ ਹੁਣ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦਾ ਮੁਲਾਂਕਣ ਕਰਾਂਗਾ  ਕਿ ਕਿੰਨੀ ਮਹਾਨ ਉਹ ਬਾਣੀ ਹੈ। ਤਾਂ ਤੁਰੰਤ ਸਟੇਜ ਸਕੱਤਰ ਭਾਈ ਸੁਖਦੇਵ ਸਿੰਘ ਹੁਰਾਂ ਨੇ ਲੈਕਚਰ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ ।

ਉਪਰੰਤ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰਿੰ:ਗੁਰਬਚਨ ਸਿੰਘ ਜੀ ਪਨਵਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦ੍ਰਿੜ ਕਰਵਾਉਂਦਿਆਂ ਇਹ ਗੱਲ ਕਹੀ ਕਿ ਪੰਥ ਵੱਲੋਂ ਇਸ ਗੱਲ ਨੂੰ ਪ੍ਰਵਾਨ ਕੀਤਾ ਗਿਆ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਪੁਸਤਕ ਜਾਂ ਗ੍ਰੰੱਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ।ਇਸ ਦੇ ਨਾਲ ਹੀ ਪੰਥਕ ਸਿੱਖ ਰਹਿਤ ਮਰਯਾਦਾ ਅਨੁਸਾਰ ਤਿੰਨ ਰਚਨਾਵਾਂ ਤੋਂ ਬਿਨਾਂ ਕਿਸੇ ਚੌਥੀ ਬਾਣੀ ਦਾ ਕੀਰਤਨ ਵੀ ਨਹੀਂ ਹੋ ਸਕਦਾ । ਪ੍ਰਿੰ:ਪਨਵਾਂ ਜੀ ਨੇ ਕਿਹਾ ਕਿ ਭਾਵੈਂ ਸਿੱਖ ਰਹਿਤ ਮਰਯਾਦਾ ਦੇ ਕੁੱਝ ਮੁੱਦੇ ਵੀਚਾਰ ਮੰਗਦੇ ਹਨ। ਪਰ ਪੰਥ ਨੂੰ ਏਕੇ ਚ ਪ੍ਰੋਨ  ਲਈ ਸਿੱਖ ਰਹਿਤ ਮਰਯਾਦਾ ਨੂੰ ਅਸੀਂ ਛੱਡ ਨਹੀਂ ਸਕਦੇ । ਕਿਉਂ ਕਿ ਇਹ ਸਾਡੀ ਜਿੰਦਗੀ ਦਾ ਇਕ ਅਹਿਮ ਅੰਗ ਹੈ।ਉਹਨਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਜਿਹੇ ਬੁਨਿਆਦੀ ਨੁਕਤੇ ਹਨ । ਜਿਹਨਾਂ ਤੇ ਸਿੱਖ ਅਧਿਆਤਮਕ , ਰਾਜਨੀਤਿਕ ,ਸਮਾਜਿਕ ਤੇ ਸਿੱਖ ਦੀ ਪ੍ਰਭੁਸਤਾ  ਖੜੀ ਹੈ ।ਇਸ ਦੇ ਨਾਲ ਹੀ ਪ੍ਰਿੰਸੀਪਲ ਜੀ ਨੇ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਦੋ ਘੰਟੇ ਦੇ ਵਿਆਖਿਆਨ ਰਾਹੀਂ ਸੰਗਤਾਂ ਸਾਹਮਣੇ ਵਿਸਥਾਰ ਸਹਿਤ ਪੇਸ਼ ਕੀਤੀਆਂ ।ਇਸ ਸਮੇਂ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੁ ਸਿੰਘ ਸਭਾ ਮਸਕਟ ਤੇ ਐਨ .ਆਰ.ਆਈ ਪ੍ਰਧਾਨ ਸ੍ਰ:ਪ੍ਰੇਮ ਪਾਲ ਸਿੰਘ ਜੀ ਖਾਲਸਾ ਹੁਰਾਂ ਨੇ ਵਿਸ਼ੇਸ਼ ਸਨਮਾਨ ਕਰਦਿਆਂ ਆਪਣੀ ਫਰਮ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਸਤੇ 20,000/= ਵੀਹ ਹਜਾਰ ਰੁਪਏ ਦੀ ਸਹਾਇਤਾ ਦਿਤੀ ।ਅਤੇ ਕਿਹਾ ਕਿ ਪ੍ਰਿੰ:ਜੀ ਹਰ ਸਾਲ ਆ ਕੇ ਸਾਡੇ ਪਾਸ ਕੈਂਪ ਲਗਾਉਣ ਦਾ ਉਪਰਾਲਾ ਕਰਨ ।                                                                                                                                  ਰਿਪੋਰਟ;-ਸੰਦੀਪ ਸਿੰਘ ਖਾਲੜਾ

 

Leave a Reply