Tuesday, September 22, 2020
Home > Gurmat Camp > ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ਼-ਜਵੱਦੀ, ਲੁਧਿਆਣਾ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ਼-ਜਵੱਦੀ, ਲੁਧਿਆਣਾ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ

ਗੁਰਮਤਿ ਗਿਆਨ ਟਰੱਸਟ ਵੱਲੋਂ :-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਓ ਜੀਣਾ ਸਿੱਖੀਏ ਦੇ ਸਬੰਧ ਵਿੱਚ   ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ਼-ਜਵੱਦੀ, ਲੁਧਿਆਣਾ ਵਿਖੇ 14 ਜੂਨ ਤੋਂ 19 ਜੂਨ 2011 ਤੱਕ  ਗਰਮੀਆਂ ਦੀਆਂ ਛੁੱਟੀਆਂ ਵਿੱਚ 5 ਦਿਨਾਂ ਗੁਰਮਤਿ ਸਿਖਲਾਈ ਕੈਂਪ  ਲਗਾਇਆ ਗਿਆ । ਇਸ ਵਿੱਚ ਲਗਭਗ 200 ਬੱਚਿਆਂ ਨੇ ਭਾਗ ਲਿਆ । ਜਿਸ ਵਿੱਚ ਗੁਰਬਾਣੀ,ਰਹਿਤ-ਮਰਿਯਾਦਾ, ਇਤਿਹਾਸ  ਅਤੇ ਗੁਰਮਤਿ ਤੋਂ ਇਲਾਵਾ ਮੀਡੀਆ ਦੀ ਵਰਤੋਂ ਅਤੇ ਦੁਰ-ਵਰਤੋਂ, ਅੰਦਰਲੀ ਅਤੇ ਬਾਹਰਲੀ ਸੁੰਦਰਤਾ,ਭਰੂਣ ਹੱਤਿਆ,ਪ੍ਰਸਨੈਲਿਟੀ ਡਿਵੈਲਪਮੈਂਟ, ਨੈਤਿਕ ਕਦਰਾਂ ਕੀਮਤਾਂ, ਵਾਤਾਵਰਣ ਦੀ ਸੰਭਾਲ,ਚੰਗੇ ਰਿਸ਼ਤੇ, ਕੈਰੀਅਰ ਕਾਊਂਸਲਿੰਗ, ਸਕਾਰਾਤਮਕ ਸੋਚ ਆਦਿ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ 19 ਜੂਨ 2011 ਨੂੰ ਕਾਲਜ ਵਿਖੇ ਕੈਂਪ ਦੀ ਸਮਾਪਤੀ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ । ਜਿਸ ਵਿੱਚ  ਬੱਚਿਆਂ ਨੇ ਕੀਰਤਨ ਅਤੇ ਕੁਇਜ਼ ਪ੍ਰੋਗਰਾਮ ਵਿੱਚ ਭਾਗ ਲਿਆ । ਬੱਚਿਆਂ ਕੋਲੋਂ ਪੇਪਰ (ਟੈਸਟ) ਵੀ ਲਿਆ ਗਿਆ ਅਤੇ ਪਹਿਲੇ, ਦੂਸਰੇ, ਤੇ ਤੀਜੇ ਦਰਜੇ ਤੇ ਆਉਣ ਵਾਲੇ ਅਤੇ ਭਾਗ ਲੈਣ ਵਾਲੇ ਸਾਰਿਆਂ ਬੱਚਿਆਂ ਨੂੰ ਇਨਾਮ ਦਿੱਤੇ ਗਏ ।

Leave a Reply