Wednesday, June 26, 2019
Home > Gurmat Camp > ਪਿੰਡ ਸਭਰਾ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ-ਵਿਸ਼ੇਸ਼ ਰਿਪੋਰਟ

ਪਿੰਡ ਸਭਰਾ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ-ਵਿਸ਼ੇਸ਼ ਰਿਪੋਰਟ

ਪਿੰਡ ਸਭਰਾ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ-ਵਿਸ਼ੇਸ਼ ਰਿਪੋਰਟ (ਹਰਜਿੰਦਰ ਸਿੰਘ ਸਭਰਾ)
3 ਮਈ ਤੋਂ 7 ਮਈ 2011 ਤੱਕ ਪਿੰਡ ਸਭਰਾ ਤਹਿ. ਪੱਟੀ ਜਿਲ੍ਹਾ ਤਰਨ ਤਾਰਨ ਵਿਖੇ ਵਿਸ਼ਾਲ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਪਿੰਡ ਸਭਰਾ ਦੇ ਪੰਜ ਸਕੂਲਾਂ ਦੇ 1150 ਬੱਚਿਆਂ ਨੇ ਹਿੱਸਾਲਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾ, ਸ਼ਹੀਦ ਸ਼ਾਮ ਸਿੰਘ ਅਟਾਰੀ ਮਿਡਲ ਸਕੂਲ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ, ਗਿਆਨ ਦੀਪਕ ਅਕੈਡਮੀ, ਦਸਮੇਸ਼ ਪਬਲਿਕ ਸਕੂਲ ਸਭਰਾ ਦੇ ਬੱਚੇ ਸ਼ਾਮਲ ਸਨ।

ਛੇਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਇਸ ਕੈਂਪ ਦਾ ਪ੍ਰਬੰਧ ਗੁਰਮਤਿ ਸਿਖ ਸਭਾ ਸਭਰਾ ਦੇ ਨੌਜਵਾਨ ਵੀਰਾਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਕੀਤਾ।ਪੰਜ ਰੋਜ਼ਾ ਚੱਲੇ ਇਸ ਕੈਂਪ ਵਿਚ ਸਿਖਿਆਰਥੀਆਂ ਨੂੰ ਗੁਰਬਾਣੀ, ਸਿਖ ਇਤਿਹਾਸ, ਸਿਖ ਸੱਭਿਆਚਾਰ, ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿਚ ਨੌਜਵਾਨ ਵੀਰਾਂ ਨੂੰ ਦਸਤਾਰ ਸਿਖਲਾਈ ਵੀ ਦਿੱਤੀ ਗਈ ਜਿਸ ਵਿਚ ਤਕਰੀਬਨ 30 ਵੀਰਾਂ ਨੇ ਦਸਤਾਰਾਂ ਸਜਾਉਣ ਦੀ ਜਾਚ ਸਿੱਖੀ। ਗੁਰਬਾਣੀ ਕੰਠ ਮੁਕਾਬਲੇ ਵਿਚ 35 ਬੱਚਿਆਂ ਨੇ ਹਿੱਸਾ ਲਿਆ ਅਤੇ ਇਨਾਮ ਹਾਸਲ ਕੀਤੇ। ਗਿਆਰਾ ਬੱਚਿਆਂ ਨੇ ਕੇਸ ਰੱਕਣ ਦਾ ਪ੍ਰਣ ਕੀਤਾ। ਕੈਂਪ ਦੀ ਸਮਾਪਤੀ ਤੇ ਬੱਚਿਆਂ ਨੇ ਕਵਿਤਾਵਾਂ ਲੈਕਚਰ, ਕਵੀਸਰੀ ਆਦਿ ਦੀ ਪੇਸ਼ਕਾਰੀ ਕੀਤੀ ਜਿਸ ਤੋਂ ਸਕੂਲਾਂ ਦੇ ਪ੍ਰਬੰਧਕ, ਸਟਾਫ, ਅਤੇ ਬਾਕੀ ਸ਼ਰੋਤੇ ਬਹੁਤ ਪਰਭਾਵਤ ਹੋਏ।

ਇਸ ਮੌਕੇ ਬੱਚਿਆਂ ਨੂੰ ਧਾਰਮਿਕ ਪੁਸਤਕਾਂ ਅਤੇ ਹੋਰ ਇਨਾਮ ਨਾਮ ਵੀ ਦਿੱਤੇ ਗਏ। ਸਮਾਪਤੀ ਸਮਾਗਮਾਂ ਤੇ ਸ੍ਰੋਮਣੀ ਕਮੇਟੀ ਮੈਂਬਰ ਸ ਖੁਸਵਿੰਦਰ ਸਿੰਘ ਭਾਟੀਆ ਅਤੇ ਸੁਖਵਿੰਦਰ ਸਿੰਘ ਸਿੱਧੂ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਆਪਣੀ ਟੀਮ ਨਾਲ ਆਏ ਪ੍ਰੋ ਸੁਖਵਿੰਦਰ ਸਿੰਘ ਦਦੇਹਰ ਨੇ ਉਚੇਚੀ ਹਾਜ਼ਰੀ ਭਰੀ। ਸਟੇਜ ਦੀ ਸੇਵਾ ਭਾਈ ਬਲਦੇਵ ਸਿੰਘ ਕਵੀਸ਼ਰ ਸਭਰਾ ਨੇ ਨਿਭਾਈ। ਅਖੀਰ ਤੇ ਭਾਈ ਹਰਜਿੰਦਰ ਸਿੰਘ ਸਭਰਾ, ਭਾਈ ਗੁਰਚਰਨਪ੍ਰੀਤ ਸਿੰਘ, ਭਾਈ ਚਮਕੌਰ ਸਿੰਘ, ਬਾਬਾ ਅਮਰ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ ਨੇ ਸਕੂਲਾਂ ਦੇ ਵਿਦਿਆਰਥੀਆਂ, ਪ੍ਰਬੰਧਕਾਂ, ਸਟਾਫ ਅਤੇ ਹਾਜ਼ਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ।

Leave a Reply