Sunday, August 25, 2019
Home > News > ਫਤਿਹਪੁਰ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰਮਤਿ ਸਮਾਗਮ

ਫਤਿਹਪੁਰ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰਮਤਿ ਸਮਾਗਮ

11-4-2011
ਪਿੰਡ ਫਤਹਿਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 10 ਅਪ੍ਰੈਲ 2011, ਐਤਵਾਰ ਨੂੰ  ਸ. ਸੁਰਜੀਤ ਸਿੰਘ ਅਤੇ ਸ. ਅਮਰਜੀਤ ਸਿੰਘ ਡੁੱਬਈ ਵਾਲਿਆਂ ਵੱਲੋਂ ਵੱਡੀ ਪੱਧਰ ਤੇ ਗੁਰਮਤਿ ਸਮਾਗਮ ਕਰਾਇਆ ਗਿਆ। ਜਿਸ ਵਿਚ ਗੁਰਮਤਿ ਗਿਆਨ ਮਿਸਨਰੀ ਕਾਲਜ ਵੱਲੋਂ ਪ੍ਰੋ. ਗੁਰਬਚਨ ਸਿੰਘ ਥਾਈਲੈਂਡ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਗੁਰਮਤਿ ਵੀਚਾਰਾਂ ਦੁਆਰਾ ਹਾਜ਼ਰੀ ਲਗਾਈ।
ਧਾਰਮਿਕ, ਰਾਜਨੀਤਿਕ, ਸਮਾਜਕ, ਨਸ਼ੇ, ਅਨਪੜ੍ਹਤਾ, ਪਤਿਤਪੁਣਾ, ਵਹਿਮਾਂ-ਭਰਮਾਂ ਦੇ ਵੱਖ-ਵੱਖ ਵਿਸ਼ਿਆਂ ਤੇ ਗੁਰਬਾਣੀ ਅਧਾਰਤ ਕਰੀਬ ਚਾਰ ਘੰਟੇ ਵੀਚਾਰਾਂ ਕੀਤੀਆਂ ਗਈਆਂ। ਵੱਖ-ਵੱਖ ਪਿੰਡਾਂ ਤੋਂ ਆਈ ਹੋਈ ਸੰਗਤ ਨੇ ਸਾਰੇ ਸਮਾਗਮ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸਲਾਹਿਆ। ਸੰਗਤਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਗੁਰਮਤਿ ਸਮਾਗਮ ਹਰ ਪਿੰਡ ਵਿਚ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਧਾਰਮਿਕ ਪੁਸਤਕਾਂ ਦਾ ਸਟਾਲ ਵੀ ਲਗਾਇਆ ਗਿਆ।
ਸ. ਸਰਜੀਤ ਸਿੰਘ ਡੁੱਬਈ ਅਤੇ ਸ. ਅਮਰਜੀਤ ਸਿੰਘ ਡੁੱਬਈ ਵਾਲਿਆਂ ਨੇ ਕਾਲਜ ਦੇ ਪ੍ਰਚਾਰ ਢੰਗ ਤੋਂ ਪ੍ਰਭਾਵਿਤ ਹੋ ਕੇ ਗੁਰਮਤਿ ਪ੍ਰਚਾਰ ਕੇਂਦਰਾਂ ਲਈ 25 ਹਜ਼ਾਰ ਰੁਪਏ ਦੀ ਸੇਵਾ ਕੀਤੀ। ਇਸ ਸਮਾਗਮ ਵਿਚ ਸਿਰੋਪਾ ਕਲਚਰ ਨੂੰ ਬੰਦ ਕਰਨ ਦੀ ਸ਼ੁਰੂਆਤ ਕੀਤੀ ਗਈ। ਸੰਗਤਾਂ ਵੱਲੋਂ ਆਏ ਸਵਾਲਾਂ ਦੇ ਗੁਰਮਤਿ ਅਨੁਸਾਰੀ ਜਵਾਬ ਦਿੱਤੇ ਗਏ। ਸੰਗਤਾਂ ਨੂੰ ਗੁਰਮਤਿ ਪ੍ਰਚਾਰ ਕਰਨ ਵਾਲੀਆਂ ਸਾਈਟਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਵਿਚ ਨੌਜਵਾਨ ਬੱਚੇ ਬੱਚੀਆਂ ਨੇ ਵੱਧ ਚੜ੍ਹ ਕੇ ਹਾਜ਼ਰੀ ਲਗਾਈ।

Leave a Reply