Thursday, January 21, 2021
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵੱਲੋਂ ਲਿਖਤੀ ਧਾਰਮਿਕ ਪ੍ਰੀਖਿਆ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵੱਲੋਂ ਲਿਖਤੀ ਧਾਰਮਿਕ ਪ੍ਰੀਖਿਆ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਦੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਚੌਥੀ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਤੱਕ ਦੇ ਬੱਚਿਆਂ ਦੀ ਲਿਖਤੀ ਧਾਰਮਿਕ ਪ੍ਰੀਖਿਆ ਲਈ ਗਈ, ਜਿਸ ਵਿੱਚ 350 ਬੱਚਿਆਂ ਨੇ ਭਾਗ ਲਿਆ। ਇਸ ਪ੍ਰੀਖਿਆ ਦੇ ਹਰੇਕ ਗਰੁੱਪ ਚੋਂ ਚਾਰ ਬੱਚੇ ਜੇਤੂ ਐਲਾਨੇ ਗਏ ਤੇ ਪਹਿਲੇ, ਦੂਜੇ, ਤੀਜੇ, ਚੌਥੇ ਨੰਬਰ ‘ਤੇ ਆਉਣ ਵਾਲੇ 48 ਬੱਚਿਆਂ ਨੂੰ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਪ੍ਰੋਗਰਾਮ ਕਰਕੇ ਮੂਮੈਂਟੋ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮਤਿ ਪ੍ਰਚਾਰ ਕੇਂਦਰ ਵੱਲੋਂ ਸਕੂਲ ਵਿੱਚ ਲਗਾਏ ਜਾ ਰਹੇ ਧਾਰਮਿਕ ਪੀਰੀਅਡਾਂ ਦਾ ਹਰ ਛੇ ਮਹੀਨੇ ਬਾਅਦ ਲਿਖਤੀ ਟੈਸਟ ਲੈਕੇ, ਇਸੇ ਤਰ੍ਹਾਂ ਹੀ ਅਵੱਲ ਰਹਿਣ ਵਾਲੇ ਵਿਧਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਮੌਕੇ ਭਾਈ ਗੁਰਸ਼ਰਨ ਸਿੰਘ ਡੱਲ, ਭਾਈ ਸੰਦੀਪ ਸਿੰਘ ਖਾਲੜਾ, ਕੈਪਟਨ ਬਲਵੰਤ ਸਿੰਘ, ਪ੍ਰਿ. ਚਮਕੌਰ ਸਿੰਘ ਸਮੇਤ ਸਮੂੰਹ ਸਟਾਫ ਹਾਜਿਰ ਸੀ।

 

Leave a Reply