Sunday, July 5, 2020
Home > News > ਨਾਨਕਸ਼ਾਹੀ ਕੈਲੰਡਰ 2003 ਨੂੰ ਬਹਾਲ ਕਰਵਾਉਣ ਹਿੱਤ 1 ਜਨਵਰੀ 2015 ਨੂੰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ

ਨਾਨਕਸ਼ਾਹੀ ਕੈਲੰਡਰ 2003 ਨੂੰ ਬਹਾਲ ਕਰਵਾਉਣ ਹਿੱਤ 1 ਜਨਵਰੀ 2015 ਨੂੰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ

ਨਾਨਕਸ਼ਾਹੀ ਕੈਲੰਡਰ 2003 ਨੂੰ ਬਹਾਲ ਕਰਵਾਉਣ ਹਿੱਤ 1 ਜਨਵਰੀ 2015 ਨੂੰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਕੀਤਾ ਗਿਆ। ਗੁਰਮਤਿ ਸੇਵਾ ਲਹਿਰ (ਭਾਈ ਪੰਥਪ੍ਰੀਤ ਸਿੰਘ) ਦੇ ਉੱਦਮ ਸਕਦਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਮੈਮੋਰੰਡਮ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਥੇਦਾਰਾਂ ਦੀ ਮੀਟੰਗ ਵਿਚ ਦੋਹਾਂ ਧਿਰਾਂ ਦੇ ਪੱਖ ਨੂੰ ਵੀਚਾਰਿਆ ਜਾਵੇਗਾ।

ਇਕੱਤਰ ਹੋਏ ਇਕੱਠ ਨੂੰ ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ, ਭਾਈ ਅਮਰੀਕ ਸਿੰਘ, ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਝੀ, ਸ. ਸੁੱਖਪ੍ਰੀਤ ਸਿੰਘ ਉੱਦੋਕੇ, ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਸ. ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਮਾਨ, ਸ. ਮੱਖਣ ਸਿੰਘ (ਜੰਮੂ-ਕਸ਼ਮੀਰ), ਸ. ਜਸਪਾਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ, ਰੋਪੜ, ਸ. ਬਲਦੇਵ ਸਿੰਘ ਸਿਰਸਾ ਆਦਿ ਹੋਰ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।

ਮੂਲ ਨਾਨਕਸ਼ਾਹੀ ਕੈਲੰਡਰ ਦੋਬਾਰਾ ਬਹਾਲ ਕਰਨ ਲਈ ਗੁਰਮਤਿ ਸੇਵਾ ਲਹਿਰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ, ਮਿਸ਼ਨਰੀ ਕਾਲਜਾਂ, ਅਖੰਡ ਕਰਤਨੀ ਜੱਥਾ, ਅਕਾਲ ਬੁੰਗਾ ਮਸਤੂਆਣਾ, ਟਿਕਾਣਾ ਭਾਈ ਜਗਤਾ ਜੀ, ਗੁਰਦੁਆਰਾ ਪ੍ਰਮੇਸ਼ਰ ਦੁਆਰ (ਭਾਈ ਰਣਜੀਤ ਸਿੰਘ ਢੱਡਰੀਆਂ), ਅਕਾਲ ਪੁਰਖ ਕੀ ਫੌਜ਼, ਸਿੱਖੀ ਲਹਿਰ, ਕੇਸ ਸੰਭਾਲ ਸੰਸਥਾ, ਜੰਮੂ-ਕਸ਼ਮੀਰ ਦੀ ਸੰਗਤ ਅਤੇ ਪ੍ਰਬੰਧਕ ਕਮੇਟੀਆਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਆਦਿ ਨੇ ਲਿਖਤੀ ਤੌਰ ਤੇ ਕਰੀਬ 250 ਮਤਿਆਂ ਰਾਹੀਂ ਕੈਲੰਡਰ ਨੂੰ ਬਹਾਲ ਕਰਨ ਦੀ ਮੰਗ ਰੱਖੀ।ਇਕੱਠ ਨੇ 5 ਜਨਵਰੀ 2015 ਨੂੰ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜਾ ਮਨਾਉਣ ਲਈ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਪਹੁੰਚੀਆਂ ਸਿੱਖ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਧਨਵਾਦ ਕੀਤਾ ਜਾਂਦਾ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ। ਸਿੱਖੀ ਲਹਿਰ, ਲੁਧਿਆਣਾ, ਗੁਰਮਤਿ ਪ੍ਰਚਾਰ ਕੇਂਦਰLeave a Reply