Tuesday, September 22, 2020
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੰਗੇਆਣਾ (ਮੋਗਾ) ਵਿਖੇ ਨਵਾਂ ਪ੍ਰਚਾਰ ਕੇਂਦਰ ਸਥਾਪਿਤ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੰਗੇਆਣਾ (ਮੋਗਾ) ਵਿਖੇ ਨਵਾਂ ਪ੍ਰਚਾਰ ਕੇਂਦਰ ਸਥਾਪਿਤ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੰਗੇਆਣਾ (ਮੋਗਾ) ਵਿਖੇ ਨਵਾਂ ਪ੍ਰਚਾਰ ਕੇਂਦਰ ਸਥਾਪਿਤ

ਲੁਧਿਆਣਾ 26 ਅਗਸਤ(ਸੰਦੀਪ ਸਿੰਘ) ਕੋਈ ਵੀ ਧਰਮ ਉਤਨੀ ਦੇਰ ਤੱਕ ਵੱਧ ਫੁੱਲ ਨਹੀਂ ਸਕਦਾ ਜਿੰਨਾਂ ਚਿਰ ਤੱਕ ਉਸ ਦਾ ਪ੍ਰਚਾਰ ਨਾ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ:ਸਰਬਜੀਤ ਸਿੰਘ ਜੀ ਧੂੰਦਾ ਨੇ ਪਿੰਡ ਲੰਗੇਆਣਾ (ਮੋਗਾ) ਵਿਖੇ ਸੰਗਤਾਂ ਨੂੰ ਸਬੋਧਨ ਹੁੰਦਿਆਂ ਕੀਤਾ।ਇਸ ਸਮੇਂ ਉਹਨਾਂ ਦੇ ਨਾਲ ਭਾਈ ਗੁਰਜੰਟ ਸਿੰਘ ਰੂਪੋਵਾਲੀ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਇੰਚਾਰਜ ਭਾਈ ਸੰਦੀਪ ਸਿੰਘ ਖਾਲੜਾ ਵੀ ਮੌਜੂਦ ਸਨ।ਪ੍ਰੌ:ਧੂੰਦਾ ਨੇ ਕਿਹਾ ਕਿ ਅੱਜ ਗੁਰਦੁਆਰਿਆਂ ਦੀਆਂ ਬਿਲਡਿੰਗਾ ਉਪਰ ਤਾਂ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਉਹਨਾਂ ਵਿੱਚ ਪੜੇ ਲਿਖੇ ਤੇ ਸੂਝਵਾਨ ਗ੍ਰੰਥੀ ਪ੍ਰਚਾਰਕਾਂ ਦੀ ਘਾਟ ਹੋਣ ਕਾਰਨ ਉਥੋਂ ਗੁਰਮਤਿ ਦੀ ਵੀਚਾਰ ਜਨਤਾ ਤੱਕ ਨਹੀਂ ਪਹੁੰਚ ਰਹੀ ਜਿਸ ਕਾਰਨ ਬੱਚੇ ਬੱਚੀਆਂ ਗੁਰਬਾਣੀ ਇਤਿਹਾਸ ਤੋਂ ਦੂਰ ਹੋ ਰਹੇ ਹਨ।ਉਹਨਾਂ ਨੇ ਕਿਹਾ ਕਿ ਇਹਨਾਂ ਕਾਰਨਾਂ ਨੂੰ ਦੇਖਦਿਆਂ ਹੀ ਪਿੰਡਾਂ ਥਾਵਾਂ ਤੇ ਗੁਰਮਤਿ ਪ੍ਰਚਾਰ ਕੇਂਦਰ ਖੋਹਲਨ ਦਾ ਇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਹਰੇਕ ਐਨ.ਆਰ.ਆਈ.ਵੀਰ ਆਪਣੇ ਪਿੰਡ ਵਿੱਚ ਇਕ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕਰਵਾਏ ਇਸ ਵਕਤ ਗੁਰਮਤਿ ਪ੍ਰਚਾਰ ਕੇਂਦਰ ਲੰਗੇਆਣਾ ਦੀ ਸ਼ੁਰੂਆਤ ਕੀਤੀ ਗਈ ਤੇ ਉਥੌਂ ਦੇ ਪ੍ਰਚਾਰਕ ਭਾਈ ਜਰਨੈਲ ਸਿੰਘ ਜੀ ਨੂੰ ਲਗਾਇਆ ਗਿਆ ਇਸ ਸਮੇਂ ਸਰਪੰਚ ਸ੍ਰ:ਹਰਚਰਨ ਸਿੰਘ,ਸ੍ਰ:ਬਲਤੇਜ ਸਿੰਘ,ਗੁ:ਪ੍ਰਧਾਨ ਬਲਵੀਰ ਸਿੰਘ,ਗ੍ਰੰਥੀ ਹਰਮੇਸ਼ ਸਿੰਘ,ਸ੍ਰ:ਬਲਦੇਵ ਸਿੰਘ,ਸ੍ਰ:ਰਣਜੀਤ ਸਿੰਘ,ਸ੍ਰ:ਗੁਰਦੇਵ ਸਿੰਘ,ਸ੍ਰ:ਕੁਲਦੀਪ ਸਿੰਘ,ਸ੍ਰ:ਗੁਰਮੀਤ ਸਿੰਘ,ਸ੍ਰ:ਤੋਤਾ ਸਿੰਘ ਆਦਿ ਪਤਵੰਤੇ ਹਾਜਿਰ ਸਨ।
ਰਿਪੋਰਟ:-ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ ਵਿੰਗ:-9855341616

2 thoughts on “ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੰਗੇਆਣਾ (ਮੋਗਾ) ਵਿਖੇ ਨਵਾਂ ਪ੍ਰਚਾਰ ਕੇਂਦਰ ਸਥਾਪਿਤ

    1. ਧੰਨਵਾਦ ਪ੍ਰੋ : ਸਰਬਜੀਤ ਸਿੰਘ ਧੂੰਦਾ , ਧੰਨਵਾਦ ਭਾਈ ਸੰਦੀਪ ਸਿੰਘ ਜੀ ਖਾਲੜਾ , ਧੰਨਵਾਦ ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ , ਧੰਨਵਾਦ ਭਾਈ ਜਰਨੈਲ ਸਿੰਘ ਜੀ ਅਤੇ ਧੰਨਵਾਦ ਗੁਰਮਤ ਗਿਆਨ ਮਿਸ਼ਨਰੀ ਕਾਲਿਜ ਲੁਧਿਆਣਾ ਦੀ ਸਮੁਚੀ ਟੀਮ ਜੋ ਆਪ ਜੀ ਨੇ ਉੱਦਮ ਕਰਕੇ ਮੇਰੇ ਪਿੰਡ ਵਿਚ ਸਾਡੀ ਬੇਨੰਤੀ ਕਬੂਲ ਕਰਕੇ ਬਹੁਤ ਹੀ ਜਲਦੀ ਗੁਰਮਤ ਪਰਚਾਰ ਸੇੰਟਰ ਖੋਲਿਆ ਹੈ . ਦਾਸ ਆਪ ਜੀ ਦਾ ਤਹਿ ਦਿੱਲੋਂ ਰਿਣੀ ਹੈ ਤੇ ਆਪ ਜੀ ਨਾਲ ਇਹ ਵਾਦਾ ਕਰਦਾ ਹਾਂ ਕਿ ਮੈਂ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਇਸ ਪਰਚਾਰ ਕੇਂਦਰ ਨੂੰ ਬਹੁਤ ਹੀ ਵਧਿਆ ਤਰੀਕੇ ਨਾਲ ਚਲਦਾ ਰਖਣ ਲਈ ਪੂਰੀ ਤਨਦੇਹੀ ਨਾਲ ਯੋਗਦਾਨ ਪਾਵਾਂਗਾ . ਅਗਰ ਕਿਸੇ ਵੀ ਤਰਾਂ ਦੀ ਗਲਬਾਤ ਕਰਨੀ ਹੋਵੇ ਤਾਂ ਦਾਸ ਨੂੰ ਕਿਸੇ ਵੀ ਸਮੇ 604 – 725 – 8500 ਤੇ contact ਕੀਤਾ ਜਾ ਸਕਦਾ ਹੈ .

Leave a Reply