Saturday, November 28, 2020
Home > Articles > ਲਾਹੌਰ ਦਾ ਸਿੱਖਾਂ ਨਾਲ ਸਬੰਧ, ਪਾਕਿਸਤਾਨ ਯਾਤਰਾ (ਭਾਗ-12)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਲਾਹੌਰ ਦਾ ਸਿੱਖਾਂ ਨਾਲ ਸਬੰਧ, ਪਾਕਿਸਤਾਨ ਯਾਤਰਾ (ਭਾਗ-12)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਕਥਾ ਦੀ ਸਮਾਪਤੀ ਉਪਰੰਤ ਹਰ ਯਾਤਰੀ ਵਾਂਗ ਸਾਡੀ ਭਾਵਨਾ ਸੀ ਕਿ ਸਿੱਖਾਂ ਨਾਲ ਸਬੰਧਿਤ ਅਸਥਾਨਾਂ ਦੇ ਦਰਸ਼ਨ ਕੀਤੇ ਜਾਣ। ਸਾਡੇ ਕੋਲ ਸਮਾਂ ਬਹੁਤ ਹੀ ਸੀਮਤ ਸੀ। ਫਿਰ ਵੀ ਅਸੀਂ ਮਹਾਂਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਤੇ ਚੂਨਾ ਮੰਡੀ ਸਥਿੱਤ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਦੇਖਣ ਵਿਚ ਕਾਮਯਾਬ ਹੋ ਹੀ ਗਏ ਸੀ। ਦਰਬਾਰ ਹਾਲ ਵਿਚੋਂ ਅਸੀਂ ਬਾਹਰ ਆਏ ਸੀ ਤਾਂ ਭੁੱਖ ਵੀ ਲੱਗੀ ਹੋਈ ਸੀ। ਅਸੀਂ ਲੰਗਰ ਛੱਕਣ ਲਈ ਲੰਗਰ ਹਾਲ ਵਿਚ ਪਾਹੁੰਚ ਗਏ। ਏੱਥੇ ਭੀੜ ਬਹੁਤ ਜ਼ਿਆਦਾ ਸੀ। ਇਕ ਗੱਲ ਬਹੁਤ ਵਾਰੀ ਮਹਿਸੂਸ ਹੋਈ ਕਿ ਸ਼ਬਦ ਦੀ ਵਿਚਾਰ ਕਰ2 ਨ ਕਰਕੇ ਸੰਗਤ ਬਹੁਤ ਮਾਣ ਦੇਂਦੀ ਆਈ ਹੈ। ਮੈਂ ਸਮਝਦਾ ਹਾਂ ਕਿ ਏਸੇ ਮਾਣ ਨੂੰ ਲੈ ਕੇ ਹੀ ਸਾਧ ਲਾਣਾ ਵਾਲੇ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਏ ਹਨ। ਅਜੇ ਅਸੀਂ ਲੰਗਰ ਵਲ ਜਾ ਹੀ ਰਹੇ ਸੀ ਕਿ ਫਟਾ ਫਟ ਥੋੜੀ ਜੇਹੀ ਵਿਹਲ ਵਿਚ ਸੇਵਾਦਾਰ ਥਾਂ ਬਣਾ ਕਿ ਕਹਿ ਰਹੇ ਸੀ ਕਿ ਭਾਈ ਸਾਹਿਬ ਜੀ ਏੱਥੇ ਬੈਠ ਕੇ ਪ੍ਰਸ਼ਾਦਾ ਛੱਕੋ। ਲੰਗਰ ਛੱਕ ਕੇ ਅਸੀਂ ਨੇੜੇ ਬਣੀ ਮਹਾਂਰਾਜਾ ਰਣਜੀਤ ਸਿੰਘ ਦੀ ਸਮਾਧ ਦੇਖੀ। ਗੁਰਦੁਆਰਾ ਡੇਹਰਾ ਸਾਹਿਬ ਦੀ ਨਵੀਂ ਇਮਾਰਤ ਲਈ ਕਾਰਸੇਵਾ ਵੀ ਅੱਜ ਅਰੰਭ ਕੀਤੀ ਜਾਣੀ ਸੀ। ਗੁਰੂ ਸਾਹਿਬ ਦੀ ਸ਼ਹਾਦਤ ਸਮੇਂ ਦਰਿਆ ਰਾਵੀ ਏੱਥੇ ਵਗਦਾ ਹੁੰਦਾ ਸੀ ਭਾਵ ਸ਼ਾਹੀ ਕਿਲ੍ਹੇ ਦੇ ਕੋਲ ਦੀ ਲੰਘਦਾ ਹੁੰਦਾ ਸੀ। ਸਮਾਂ ਪੈਣ ਨਾਲ ਦੋ ਢਾਈ ਕਿ ਲੋਮੀਟਰ ਰਾਵੀ ਦਰਿਆ ਦੂਰ ਹੋ ਗਿਆ ਹੈ।

ਮਹਾਂਰਾਜਾ ਰਣਜੀਤ ਸਿੰ ਘ ਦੇ ਜੀਵਨ ਦਾ ਅੰਤ ਅਧਰੰਗ ਦੇ ਰੋਗ ਨਾਲ ਹੋਇਆ ਸੀ। ੨੮ ਜੂਨ ੧੮੩੯ ਨੂੰ ਗੁਰਦੁਆਰਾ ਡੇਹਰਾ ਸਹਿਬ ਦੇ ਨੇੜੇ ਹੀ ਸਸਕਾਰ ਕੀਤਾ ਗਿਆ ਸੀ। ਮਹਾਂਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਆਲੇ ਦੁਆਲੇ ਉਹਨਾਂ ਗਿਆਰਾਂ ਮਹਾਂਰਾਣੀਆਂ ਦੀਆਂ ਵੀ ਸਮਾਧਾਂ ਹਨ ਜੋ ਉਹਨਾਂ ਦੀ ਚਿੱਖਾ ਵਿਚ ਸਤੀ ਹੋਈਆਂ ਸਨ। ਸਿੰਧ, ਪੇਸ਼ਾਵਰ, ਨਨਕਾਣਾ ਸਾਹਿਬ ਅਤੇ ਸਥਾਨਿਕ ਵੀਰ ਸਾਨੂੰ ਸ਼ਾਹੀ ਕਿਲ੍ਹਾ ਵਿਖਾਉਣ ਲਈ ਨਾਲ ਗਏ ਸਨ। ਪਾਕਿਸਤਾਨੀ ਗਾਈਡ ਨੇ ਸੰਬਿਧਤ ੩੦ ਵੱਖ ਵੱਖ ਥਾਵਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਸੀਂ ਉਹਨਾਂ ਪਉੜੀਆਂ ਰਾਂਹੀ ਜਾ ਰਹੇ ਸੀ ਜਿੰਨਾਂ ਪਉੜੀਆਂ ਰਾਂਹੀ ਮਹਾਂਰਾਜਾ ਸਾਹਿਬ ਹਾਥੀ ਦੀ ਸਵਾਰੀ ਕਰਦਿਆਂ ਆਪਣੇ ਰਾਜ ਮਹਿਲ ਤਕ ਜਾਂਦੇ ਸਨ। ਮਹਾਂਰਾਜੇ ਦਾ ਦਰਬਾਰ, ਸ਼ੀਸ਼ ਮਹਿਲ, ਘੁੰਮਣ ਵਾਲੀ ਥਾਂ, ਸਰਦੀਆਂ ਅਤੇ ਗਰਮੀਆਂ ਵਿਚ ਉਹ ਕਿਵੇਂ ਰਹਿੰਦੇ ਸਨ ਪੂਰੀ ਜਾਣਕਾਰੀ ਦਿੱਤੀ। ਮਹਾਂਰਾਣੀ ਜਿੰਦ ਕੌਰ4, ਅਤੇ ਬਾਕੀ ਰਾਣੀਆਂ ਲਈ ਅਲੱਗ ਅਲੱਗ ਥਾਵਾਂ, ਵਜ਼ੀਰਾਂ, ਸਰਦਾਰਾਂ ਦੇ ਟਿਕਾਣੇ, ਜਿੱਥੇ ਲੋਕ ਆਪਣੀਆਂ ਮੁਸ਼ਕਲਾਂ ਸਣਾਉਂਦੇ ਸਨ ਉਹ ਸਾਰੀਆਂ ਥਾਵਾਂ ਨੂੰ ਦੇਖਿਆ। ਗਾਈਡ ਨੇ ਦੱਸਿਆ ਕਿ ਸ਼ਾਹੀ ਕਿਲ੍ਹੇ ਦੀ ਇਹ ਉਹ ਦੀਵਾਰ ਹੈ ਜਿਥੋਂ ਭਾਈ ਬਿੱਧੀ ਚੰਦ ਘੋੜੇ ਲੈ ਕੇ ਗਿਆ ਸੀ। ਇਸ ਕਿਲ੍ਹੇ ਅੰਦਰ ਵੱਖ ਵੱਖ ਹਥਿਆਰਾਂ ਦਾਅਜਾਇਬ ਘਰ ਦੇਖਿਆ। ਮਹਾਂਰਾਜਾ ਰਣਜੀਤ ਸਿੰਘ ਦੀ ਬਹੁਤ ਪਿਆਰੀ ਘੋੜੀ ਲੈਲਾਂ ਦਾ ਬੁੱਤ ਦੇਖਿਆ। ਇਸ ਅਜਾਇਬ ਘਰ ਦੀ ਫੋਟੋ ਲੈ ਣ ਦੀ ਮਨਾਹੀ ਸੀ। ਏੱਥੇ ਇਕ ਹੋਰ ਬਜ਼ੁਰਗ ਗਾਈਡ ਮਿਲਿਆ ਜਿਸ ਨੂੰ ਇਤਿਹਾਸ ਦੀਆਂ ਬਰੀਕੀਆਂ ਸਬੰਧੀ ਬਹੁਤ ਗਿਆਨ ਸੀ। ਖਾਲਸਾ ਰਾਜ ਦੇ ਜਾਣ ਦੀ ਚੀਸ ਉਸ ਦੇ ਹਿਰਦੇ ਵਿਚੋਂ ਪ੍ਰਤੱਖ ਨਜ਼ਰ ਆ ਰਹੀ ਸੀ।

ਮਹਾਂਰਾਜਾ ਰਣਜੀਤ ਸਿੰਘ ਦੀ ਸ਼ਾਹੀ ਕਿਲ੍ਹੇ ਦੀ ਫਤਹ ਵੀ ਬੜੀ ਅਜੀਬ ਕਹਾਣੀ ਹੈ। ਖਾਲਸਾ ਰਾਜ ਤਾਂ ਬੰਦਾ ਸਿੰਘ ਬਹਾਦਰ ਨੇ ਕਾਇਮ ਕਰ ਦਿੱਤਾ ਸੀ, ਜਿਸ ਦੀ3 ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਹੀ ਰੱਖ ਦਿੱਤੀ ਸੀ। ਹਲੇਮੀ ਰਾਜ ਲਿਆਉਣ ਲਈ ਖਾਲਸਾ ਕੌਮ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ। ੧੭੬੫ ਈਸਵੀ ਨੂੰ ਸਿੱਖ ਸਰਦਾਰਾਂ ਨੇ ਪੰਜਾਬ ਨੂੰ ੧੨ ਮਿਸਲਾਂ ਵਿਚ ਵੰਡਿਆ ਸੀ। ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਖਾਲਸਾ ਰਾਜ ਲਈ ਆਪਣਾ ਖੂਨ ਵਹਾਇਆ ਹੈ। ਸਾਰੀਆਂ ਮਿਸਲਾਂ ਦੇ ਹੁੰਦਿਆਂ ਹੋਇਆਂ ਮਹਾਂਰਾਜਾ ਰਣਜੀਤ ਸਿੰਘ ਨੇ ੧੭੯੯ ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਤੇ ਆਪਣਾ ਪੱਕਾ ਕਬਜ਼ਾ ਜਮਾ ਲਿਆ। ਦਰ ਅਸਲ ਜਮਾਨ ਸ਼ਾਹ ਨਾਲ ਟੱਕਰ ਲੈਣ ਲਈ ੧੨ ਮਿਸਲਾਂ ਵਿਚੋਂ ਕੇਵਲ ਮਹਾਂਰਾਜਾ ਰਣਜੀਤ ਸਿੰਘ ਨੇ ਵੱਡਾ ਦਿੱਲ ਰੱਖਦਿਆਂ ਉਸ ਨਾਲ ਦੋ ਹੱਥ ਕਰਨ ਦੀ ਸੋਚੀ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਨਾਲ ਭੰਗੀ ਮਿਸਲ ਦੇ ਸਰਦਾਰ ਸਨ, ਪਰ ਉਹ ਲਾਹੌਰ ਛੱਡ ਕੇ ਚਲੇ ਗਏ ਸਨ। ਸਾਰੀਆਂ ਮਿਸਲਾਂ ਵਿਚੋਂ ਸ਼ਾਹ ਜਮਾਨ ਨਾਲ ਟੱਕਰ ਲੈਣ ਦੀ ਵਿਉਂਤਬੰਦੀ ਮਹਾਂਰਾਜਾ ਰਣਜੀਤ ਸਿੰਘ ਨੇ ਕੀਤੀ। ਇਕ ਵਿਦਵਾਨ ਦੇ ਕਥਨ ਅਨੁਸਾਰ ਬਾਕੀ ਮਿਸਲਾਂ ਦੇ ਆਗੂ ਬੱਢੇ ਹੋ ਗਏ ਸਨ ਜਾਂ ਉਹਨਾਂ ਨੇ ਸ਼ਾਹ ਜ਼ਮਾਨ ਨਾਲ ਟੱਕਰ ਲੈਣ ਲਈ ਸੋਚਿਆ ਨਹੀਂ ਸੀ। ਉਹ ਸੋਚਦੇ ਸਨ ਕਿ ਜਦੋਂ ਇਹ ਭਾਰਤੀਆਂ ਨੂੰ ਲੁੱਟ ਕੇ ਜਾ ਰਿਹਾ ਹੋਏਗਾ ਤਾਂ ਓਦੋਂ ਅਸੀਂ ਇਸ ਦੀ ਲੁੱਟ ਦਾ ਮਾਲ ਹੌਲ਼ਾ ਕਰਾਂਗੇ। ਇਸ ਲਈ ਉਹ ਸਾਰੇ ਸ਼ਾਹ ਜਮਾਨ ਦਾ ਟਾਕਰਾ ਕਰਨ ਲਈ ਰਾਜ਼ੀ ਨਹੀਂ ਹੋਏ ਸਨ। ਮਹਾਂਰਾਜਾ ਰਣਜੀਤ ਸਿੰਘ ਇਕ ਦ੍ਰਿੜ ਇਰਾਦੇ ਵਾਲਾ ਤੇਜ਼ ਤਰਾਰ, ਦੂਰ ਅੰਦੇਸ਼ ਤੇ ਨੀਤੀਵਾਨ ਨੌਜਾਵਨ ਸੀ। ਜਿਸ ਦੀਆਂ ਰਗਾਂ ਵਿਚ ਖਾਲਸਾ ਰਾਜ ਕਾਇਮ ਕਰਨ ਦੀ ਪ੍ਰਬਲ ਭਾਵਨਾ ਸੀ। ਏਹੀ ਕਾਰਨ ਹਨ ਕਿ ਮਹਾਂਰਾਜਾ ਰਣਜੀਤ ਸਿੰਘ ਨੇ ਸ਼ਾਹ ਜਮਾਨ ਨਾਲ ਟੱਕਰ ਲੈਣ ਦਾ ਬਹੁਤ ਵੱਡਾ ਫੈਸਲਾ ਕੀਤਾ। ਸਮੇਂ ਦੀ ਲੋੜ ਅਨੁਸਾਰ ਮਹਾਂਰਾਜਾ ਰਣਜੀਤ ਸਿੰਘ ਦਾ ਇਹ ਬਹੁਤ ਵੱਡਾ ਢੁਕਵਾਂ ਫੈਸਲਾ ਸੀ, ਜਿਸ ਵਿਚ ਉਹ ਬਹੁਤ ਛੇਤੀ ਕਾਮਯਾਬ ਹੋ ਗਿਆ। ਇਤਿਹਾਸ ਕਾਰਾਂ ਦਾ ਖਿਆਲ ਹੈ ਕਿ ਸ਼ਾਹ ਜਮਾਨ ਦੀ ਬਹੁਤ ਵੱਡੀ ਫੌਜ ਸੀ ਪਰ ਅੰਦਰੋਂ ਬੁਜ਼ਦਿੱਲ ਸਨ। ਥੋੜੀ ਜੇਹੀ ਫੌਜ ਨਾਲ ਮ1ਹਾਂਰਾਜਾ ਰਣਜੀਤ ਸਿੰਘ ਨੇ ਐਸੀ ਸ਼ੁਰੂਆਤ ਕੀਤੀ ਕਿ ਮੁੜ ਕੇ ਪਿਛਾਹ ਵਲ ਦੇਖਿਆ ਹੀ ਨਹੀਂ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਮੁਸਲਮਾਨ ਤੇ ਹਿੰਦੂ ਪੂਰੀ ਅਜ਼ਾਦੀ ਨਾਲ ਰਹਿ ਰਹੇ ਸਨ। ਸਾਰੀਆਂ ਫੌਜਾਂ ਦੇ ਨਾਲ ਖਾਲਸਈ ਨਿਸ਼ਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੁੰਦੀ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਇਨਸਾਨ ਆਪਣੇ ਆਪ ਨੂੰ ਅਜ਼ਾਦ ਮਹਿਸੂਸ ਕਰਦਾ ਸੀ। ਇਕ ਵਾਰੀ ਕਿਰਸਾਨ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਸਨ ਤਾਂ ਮਹਾਰਾਜਾ ਸਾਹਿਬ ਨੇ ਉਹਨਾਂ ਨੂੰ ਤਿੰਨ ਦਿਨ ਤੱਕ ਜਾਣ ਹੀ ਨਹੀਂ ਦਿੱਤਾ ਸੀ। ਕਿਸਾਨਾਂ ਦੀਆਂ ਮਹਾਂਰਾਜਾ ਰਣਜੀਤ ਸਿੰਘ ਮੁਸ਼ਕਲਾਂ ਸੁਣਦੇ ਰਹੇ ਤੇ ਉਹਨਾਂ ਦਾ ਪੱਕਾ ਹੱਲ ਵੀ ਕਰੀ ਜਾਂਦੇ ਸਨ। ਸ਼ਾਹ ਮੁਹੰਮਦ ਨੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਬੰਧੀ ਬੜਾ ਪਿਆਰਾ ਬੈਂਤ ਲਿਖਿਆ ਹੈ।-

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,

ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ।

ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,

ਜੰਮੂ, ਕਾਂਗੜਾ ਕੋਟ ਨਿਵਾਏ ਗਿਆ।

ਹੋਰ ਦੇਸ਼ ਲਦਾਖ ਤੇ ਚੀਨ ਤੋੜੀ,

ਸਿੱਕਾ ਆਪਣੇ ਨਾਂ ਦਾ ਚਲਾਏ ਗਿਆ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ

ਅੱਛਾ ਰੱਜ ਕੇ ਨਾਮ ਕਮਾਏ ਗਿਆ।

7ਸੇ ਲਾਹੌਰ ਵਿਖੇ ਹੀ ਮਹਾਂਰਾਜਾ ਰਣਜੀਤ ਸਿੰਘ ਨੇ ਅਹਿਮਦਸ਼ਾਹ ਦੇ ਪੋਤਰੇ ਨੂੰ ਲਲਕਾਰ ਕੇ ਕਿਹਾ ਸੀ ਕਿ ਤੈਨੂੰ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਉਡੀਕਦਾ ਹੈ। ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਖਾਲਸਈ ਰਾਜ ਦਾ ਸਿੱਕਾ ਚਲਾਇਆ। ਕਿਲ੍ਹਾ ਦੇਖਦਿਆਂ ਦੇਖਦਿਆਂ ਕਾਫ਼ੀ ਸਮਾਂ ਹੋ ਗਿਆ ਸੀ। ਤਰਦੀ ਨਜ਼ਰ ਨਾਲ ਹੀ ਕਿਲ੍ਹਾ ਦੇਖਿਆ ਗਿਆ ਸੀ। ਗਰਮੀ ਵੀ ਪੂਰੇ ਜ਼ੋਰ ਨਾਲ ਪੈ ਰਹੀ ਸੀ। ਪਾਣੀ ਦੀਆਂ ਬੋਤਲਾਂ ਖਾਲੀ ਕਰੀ ਜਾ ਰਹੇ ਸੀ। ਪਾਕਿਸਤਾਨੀ ਵੀਰਾਂ ਦੇ ਬਹੁਤ ਜ਼ੋਰ ਲਗਾਉਣ ਨਾਲ ਕਿਲ੍ਹੇ ਵਿਚ ਸਥਿੱਤ ਕੰਟੀਨ ਤੋਂ ਆਈਸ ਕਰੀਮ ਖਾਧੀ। ਸਾਨੂੰ ਉਹਨਾਂ ਨੇ ਪੈਸੇ ਨਹੀਂ ਦੇਣ ਦਿੱਤੇ।

ਨੌਜਵਾਨ ਵੀਰਾਂ ਨਾਲ ਸਲਾਹ ਕਰਕੇ ਅਸੀਂ ਸਿਖਰ ਦੁਪ8ਹਿਰੇ ਚੂਨਾ ਮੰਡੀ ਨੂੰ ਚਲ ਪਏ। ਮੋਟਰਸਾਇਕਲ ਦੇ ਤਿੰਨ ਪਹੀਆਂ ਵਾਲੇ ਆਟੋ ਤੇ ਅਸੀਂ ਸਵਾਰ ਹੋ ਗਏ। ਇਹ ਆਟੋ ਹਵਾ ਨਾਲ ਗੱਲਾਂ ਕਰਦੇ ਜਾਂਦੇ ਹਨ ਬੰਦੇ ਨੂੰ ਹੀ ਪੱਕਾ ਹੱਥ ਪਾ ਕੇ ਬੈਠਣਾ ਪੈਂਦਾ ਹੈ ਪਤਾ ਨਹੀਂ ਕਦੋਂ ਬਰੇਕ ਲਗਾ ਦੇਣ ਜਾਂ ਕਦੋਂ ਇਕਦਮ ਮੋੜ ਲੈਣ। ਲਾਹੌਰ ਸ਼ਹਿਰ ਦੀਆਂ ਗਲ਼ੀਆਂ ਨੂੰ ਚੀਰਦਾ ਹੋਇਆ ਇਕ ਸੰਘਣੀ ਅਬਾਦੀ, ਤੰਗ ਗਲ਼ੀਆਂ ਤੇ ਘੁੱਗ ਵੱਸਦੇ ਮਹੱਲੇ ਅੱਗੇ ਆਟੋ ਖੜਾ ਹੋ ਗਿਆ। ਇਹ ਸਾਰਾ ਬਜ਼ਾਰ ਕਪੜੇ ਦਾ ਹੀ ਹੈ। ਚੂਨਾ ਮੰਡੀ ਵਿਖੇ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਸੀ। ਛੋਟੀ ਉਮਰ ਵਿਚ ਮਾਤਾ ਪਿਤਾ ਜੀ ਚਲਾਣਾ ਕਰ ਗਏ ਸਨ। ਨਾਨੀ ਮਾਂ ਇਹਨਾਂ ਨੂੰ ਬਾਸਰਕੇ ਲੈ ਆਈ ਸੀ। ਗੁਰੂ ਰਾਮਦਾਸ ਜੀ ਦਾ ਬਚਪਨ ਵਾਲਾ ਨਾਮ ਭਾਈ ਜੇਠਾ ਜੀ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਾਹਿਰ ਵਸਾਇਆ ਤਾਂ ਭਾਈ ਜੇਠਾ ਜੀ ਵੀ ਏਸੇ ਸ਼ਹਿਰ ਵਿਚ ਕਿਰਤ ਕਰਦਿਆਂ ਗੁਰਬਾਣੀ ਨੂੰ ਸਮਝਦਿਆਂ ਆਪਣਾ ਸਮਾਂ ਬਤੀਤ ਕਰ ਕਰ ਰਹੇ ਸਨ। ਇਹਨਾਂ ਦੀ ਯੋਗਤਾ ਨੂੰ ਜਾਣਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਸੀ। ਇਕ ਵਾਰ ਅਜੇਹਾ ਸਮਾਂ ਵੀ ਆਇਆ ਜਦੋਂ ਲਾਹੌਰ ਦਰਬਾਰ ਵਿਚ ਅਕਬਰ ਦੇ ਹੁੰਦਿਆਂ ਗੁਰੂ ਸਿਧਾਂਤ ਸਬੰਧੀ ਮੂਲ ਵਾਦੀ ਪੁਜਾਰੀਆਂ ਨੇ ਸ਼ਕਾਇਤਾਂ ਲਗਾਈਆਂ ਸਨ। ਇਸ ਵੇਲੇ ਲਾਹੌਰ ਵਿਚ ਭਾਰਤ ਦਾ ਬਾਦਸ਼ਾਹ ਅਕਬਰ ਤੇ ਸੂਬਾ ਪੰਜਾਬ ਸਰਕਾਰ ਦਾ ਸੂਬੇਦਾਰ ਮੌਜੂਦ ਸਨ। ਕੇਂਦਰੀ ਸਰਕਾਰ ਤੇ ਸੂਬਾ ਪੰਜਾਬ ਦੀ ਸਾਰੀ ਉੱਚ ਅਫ਼ਸਰਸ਼ਾਹੀ ਮੌਜੂਦ ਸੀ। ਇਸ ਉੱਚ ਪੱਧਰੀ ਮੀਟਿੰਗ ਵਿਚ ਅਜੇਹੇ ਸਮੇਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਹੁਤ ਹੀ ਯੋਗ ਸਮਝਦਿਆਂ ਹੋਇਆਂ ਸਰਕਾਰ ਨਾਲ ਗੱਲਬਾਤ ਕਰਨ ਲਈ ਲਾਹੌਰ ਭੇਜਿਆ। ਭਾਈ ਜੇਠਾ ਜੀ ਨੇ ਹਰ ਪੁੱਛੇ ਸਵਾਲ ਦਾ ਜੁਆਬ ਬਾ-ਦਲੀਲ ਦਿੱਤਾ। ਅਕਬਰ ਬਾਦਸ਼ਾਹ ਸੁਆਲਾਂ ਦੇ ਜੁਆਬ ਸੁਣ ਕੇ ਬਹੁਤ ਪ੍ਰਭਾਵਤ ਹੋਇਆ। ਗੁਰੂ ਅਮਰਦਾਸ ਜੀ ਵਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਅਕਬਰ ਬਾਦਸ਼ਾਹ ਏਨਾ ਪ੍ਰਭਾਵਤ ਹੋਇਆ ਕਿ ਉਸ ਦੇ ਮਨ ਵਿਚ ਇਹ ਉਤਸੁਕਤਾ ਵੱਧੀ ਕਿ ਮੈਂ ਅਜੇਹੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਖੀਂ ਦੇਖਣਾ ਚਾਹੁੰਦਾ ਹਾਂ। ਅਕਬਰ ਬਾਦਸ਼ਾਹ ਆਪ ਗੋਇੰਦਵਾਲ ਚੱਲ ਕੇ ਆਇਆ ਤੇ ਸਮਾਜ ਭਲਾਈ ਦੇ ਕੰਮ ਦੇਖ ਕੇ ਜਗੀਰ ਵੀ ਦੇਣੀ ਚਾਹੀ ਸੀ। ਪਰ ਗੁਰੂ ਅਮਰਦਾਸ ਜੀ ਨੇ ਇਨਕਾਰ ਕਰ ਦਿੱਤਾ ਕਿ ਤੇ ਕਿਹਾ ਕਿ ਸਰਾਕਰੀ ਜਗੀਰਾਂ ਨਾਲ ਕੌਮਾਂ ਦੀ ਉਸਾਰੀ ਨਹੀਂ ਹੁੰਦੀ। ਸਰਕਾਰਾਂ ਦਾ ਕੀ ਪਤਾ ਕਦੋਂ ਜਗੀਰਾਂ ਵਾਪਸ ਲੈ ਲੈਣ । ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੀ ਸਲਾਹ ਤੇ ਸਤੀ ਦੀ ਰਸਮ ਨੂੰ ਬੰਦ ਕਰਨ ਦਾ ਐਲਾਨ ਵੀ ਕੀਤਾ। ਜਦੋਂ ਅਸੀਂ ਅੱਜ ਦੀ ਲੀਡਰਸ਼ਿੱਪ ਵਾਲ ਦੇਖਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਸਾਰਾ ਕੁਝ ਵਪਾਰੀਕਰਣ ਹੀ ਹੋ ਗਿਆ ਹੈ। ਅਕਬਰ ਬਾਦਸ਼ਾਹ ਦੂਰ ਅੰਦੇਸ਼ ਤੇ ਸਰਬ ਸਾਂਝੀ ਨੀਤੀ ਦੇ ਤਹਿਤ ਰਾਜ ਭਾਗ ਪੰਜਾਹ ਸਾਲ ਤਕ ਚਲਾ ਗਿਆ। ਉਸ ਨੇ ਆਪਣੇ ਕਟੜ ਧਾਰਮਿਕ ਸਲਾਹਕਾਰਾਂ ਦੀਆਂ ਬਹੁਤੀਆਂ ਸਲਾਹਾਂ ਨੂੰ ਨਜ਼ਰ ਅੰਦਾਜ਼ ਹੀ ਕੀਤਾ ਸੀ।

ਦਿੱਲੀ ਦੇ ਹਾਲਾਤ ਬਦਲੇ ਅਕਬਰ ਮਰ ਗਿਆ ਤੇ ਜਹਾਂਗੀਰ ਰਾਜ ਗੱਦੀ ਤੇ ਬੈਠਾ ਇਸ ਦੀ ਘੇਰਾ ਬੰਦੀ ਕਟੜ ਤੇ ਸ਼ਰਈ ਮੁਲਾਂ ਮੁਲਾਣਿਆਂ ਨੇ ਕੀਤੀ ਹੋਈ ਸੀ। ਦਾਅ ਲੱਗਦਿਆਂ ਹੀ ਹਿੰਦੂ ਪੁਜਾਰੀਆਂ ਨੇ ਵੀ ਮੌਕਾ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਮਿਸ਼ਨ ਦੇ ਵਿਰੁੱਧ ਸ਼ਕਾਇਤਾਂ ਲਾਉਣੀਆਂ ਸ਼ੁਰੂ ਕੀਤੀਆਂ ਜਹਾਂਗੀਰ ਕੰਨਾ ਦਾ ਕੱਚਾ ਬਾਦਸ਼ਾਹ ਸੀ। ਉਸ ਨੇ ਆਪਣੀ ਰੋਜ਼ਾਨਾ ਦੀ ਡਾਇਰੀ ਵਿਚ ਲਿਖਿਆ ਹੈ ਕਿ ਮੈਂ ਇਹ ਝੂਠ ਦੀ ਦੁਕਾਨ ਬੰਦ ਕਰਨੀ ਹੈ। ਜਹਾਂਗੀਰ ਦੀ ਮਨ ਕਲਪਨਾ ‘ਤੇ ਸੂਬਾ ਲਾਹੌਰ ਨੇ ਪੂਰਾ ਅਮਲ ਕੀਤਾ। ਗੁਰੂ ਅਰਜਨ ਸਾਹਿਬ ਜੀ ਨੂੰ ਸਿਧਾਂਤ ਛੱਡਣ ਲਈ ਮਜ਼ਬੂਰ ਕੀਤਾ ਗਿਆ ਪਰ ਗੁਰੂ ਸਾਹਿਬ ਜੀ ਨੇ ਇਕੋ ਹੀ ਕਿਹਾ ਕਿ ਅਸਾਂ ਸੱਚ ‘ਤੇ ਹੀ ਪਹਿਰਾ ਦੇਣਾ ਹੈ ਤੇ ਮਨੁੱਖਤਾ ਨੂੰ ਨਵੀਂ ਰੌਸ਼ਨੀ ਦੇਣੀ ਹੈ ਭਾਵ ਖੁਦ10ਮੁਖਿਤਿਆਰੀ ਨੂੰ ਬਰਕਰਾਰ ਰੱਖਿਆ ਜਾਏਗਾ। ਸਮੇਂ ਦੀ ਮੰਗ ਅਨੁਸਾਰ ਗੁਰੂ ਸਾਹਿਬ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਸੂਬਾ ਲਾਹੌਰ ਨੇ ਕਾਹਨੇ ਦੀ ਮੌਤ, ਖੁਸਰੋ ਦੀ ਮਦਦ, ਬ੍ਰਹਮਣਾਂ ਦੀਆਂ ਨਿੱਤ ਦੀਆਂ ਸ਼ਕਾਇਤਾਂ ਆਦ ਕਈ ਪ੍ਰਕਾਰ ਦੇ ਕਾਰਨ ਇਕੱਠੇ ਕੀਤੇ ਹੋਏ ਸਨ ਜਿੰਨਾਂ ਦੇ ਤਹਿਤ ਲਾਹੌਰ ਦੀ ਧਰਤੀ ‘ਤੇ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ, ਉਬਲ਼ਦੀ ਦੇਗ ਤੇ ਅਖੀਰ ਵਿਚ ਰਾਵੀ ਦੇ ਵਗਦੇ ਦਰਿਆ ਵਿਚ ਰੋੜ ਕੇ ਸ਼ਹੀਦ ਕੀਤਾ ਗਿਆ। ਸਭ ਤੋਂ ਵੱਡਾ ਕਾਰਨ ਕੇਂਦਰੀ ਬਾਦਸ਼ਾਹ ਜਹਾਂਗੀਰ ਦੀ ਸੌੜੀ ਸੌਚ ਤੇ ਮਨ ਦੀ ਕਲਪਨਾ ਸੀ ਕਿ ਮੈਂ ਇਸ ਲਹਿਰ ਨੂੰ ਖਤਮ ਕਰਨਾ ਹੈ। ਲਾਹੌਰ ਸ਼ਹਿਰ ਨੇ ਆਪਣੀ ਹਿੱਕ ਵਿਚ ਸਿੱਖਾਂ ਦਾ ਬਹੁਤ ਸਾਰਾ ਅਮੀਰ ਵਿਰਸਾ ਸੰਭਾਲ਼ ਕੇ ਰੱਖਿਆ ਹੋਇਆ ਹੈ। ਅਰਦਾਸ ਦਾ ਬਹੁਤਾ ਹਿੱਸਾ ਹੀ ਲਾਹੌਰ ਨਾਲ ਸਬੰਧ ਰੱਖਦਾ ਹੈ। ਭਗਤ ਸਿੰਘ ਨੂੰ ਵੀ ਫਾਂਸੀ ਲਾਹੌਰ ਦਿੱਤੀ ਗਈ ਸੀ। ਜੇ ਇਤਿਹਾਸ ਦੇ ਪੰਨਿਆਂ ਨੂੰ ਫੋਲਿਆ ਜਾਏ ਤਾਂ ਲਾਹੌਰ ਬਹੁਤ ਕੁਝ ਸਾਂਭੀ ਬੈਠਾ ਹੈ। ਲਾਹੌਰ ਸਿੱਖਾਂ ਦੇ ਖਾਲਸਾ ਰਾਜ ਦੀ ਗਵਾਹੀ ਭਰਦਾ ਹੈ।

ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਦੇਖਿਆ ਤੇ ਏੱਥੇ ਅਸਾਂ ਚਾਹ ਦਾ ਲੰਗਰ ਛੱਕਿਆ। ਥਾਂ ਬਹੁਤ ਭੀੜੀ ਸੀ ਪਰ ਗਰਿਦੁਆਰਾ ਅੰਦਰੋਂ ਖੁਲ੍ਹਾ ਸੀ। ਗੁਰਦੁਆਰੇ ਦੇ ਬਾਹਰ ਪੁਲੀਸ ਦਾ ਪਹਿਰਾ ਲੱਗਾ ਹੋਇਆ ਸੀ। ਜ਼ਮੀਨੀ ਤਲ਼ ਤੇ ਲੰਗਰ ਦੀ ਇਮਾਰਤ ਸੀ ਤੇ ਇਸ ਦੇ ਊਪਰ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਲਗ-ਪਗ ਸਾਰੇ ਯਾਤਰੂ ਹੀ ਇਸ ਅਸਥਾਨ ਦੇ ਦਰਸ਼ਨ ਕਰਨ ਆ ਰਹੇ ਸਨ। ਪਾਕਿਸਤਾਨੀ ਨੌਜਵਾਨ ਤਿੰਨ ਕੁ ਵੀਰ ਸਾਡੇ ਨਾਲ ਸਨ ਉਹ ਸਾਨੂੰ ਬਹੁਤ ਹੀ ਤੰਗ ਜੇਹੇ ਬਜ਼ਾਰ ਵਿਚਦੀ ਲੈ ਕੇ ਗਏ। ਇਹ ਸਾਰਾ ਬਜ਼ਾਰ ਕਪੜਾ ਮੰਡੀ ਹੀ ਸੀ। ਥੋਕ ਦੀਆਂ ਦੁਕਾਨਾਂ ਸਨ। ਅਸਾਂ ਵੀ ਇਕ ਇਕ ਦੋ ਦੋ ਸੂਟ ਆਪਣੇ ਪਹਿਨਣ ਲਈ ਵੰਨਗੀ ਵਜੋਂ ਲਏ ਸਨ ਪਰ ਭਾਈ ਸੁਖਵਿੰਦਰ ਸਿੰਘ ਦਦੇਹਰ ਹੁਰਾਂ ਨੇ ਉਹ ਵੀ ਨਹੀਂ ਲਏ ਸਨ। ਬਜ਼ਾਰ ਵਿਚੋਂ ਲੰਘਦਿਆਂ ਬਹੁਤੇ ਮੁਸਲਮਾਨ ਵੀਰ ਅਵਾਜ਼ਾਂ ਦਿੰਦੇ ਸੀ, ”ਆਓ ਸਰਦਾਰ ਜੀ ਤੂਹਾਨੂੰ ਲੱਸੀ ਪਿਲਾਈਏ, ਦੂਜੀ ਦੁਕਾਨ ਤੋਂ ਆਵਜ਼ ਆਉਂਦੀ ਹੈ ਸਰਦਾਰੋ ਦੁੱਧ ਸੋਡਾ ਪੀ ਕੇ ਜਾਇਆ ਜੇ”। ਇਕ ਦੁਕਾਨਦਾਰ ਚਾਹ ਵਾਸਤੇ ਪੂਰਾ ਜ਼ੋਰ ਲਗਾ ਰਿਹਾ ਸੀ। ਲਾਹੌਰ ਵਾਲੇ ਠੇਠ ਪੰਜਾਬੀ ਬੋਲਦੇ ਹਨ ਇੰਜ ਲੱਗਦਾ ਸੀ ਜਿਵੇਂ ਅੰਮ੍ਰਿਤਸਰ ਸ਼ਹਿਰ ਦੇ ਹਾਲ ਗੇਟ ਵਿਚ ਫਿਰ ਰਹੇ ਹੋਈਏ। ਪਾਕਿਸਤਾਨ ਵਾਲੇ ਸਿੱਖ ਆਪਸ ਵਿਚ ਗੱਲਾਂ ਕਰਦਿਆਂ ਪਸ਼ਤੋਂ ਜ਼ਿਆਦਾ ਬੋਲਦੇ ਹਨ ਉਂਜ ਪੰਜਾਬੀ ਉਰਦੂ ਵਧੀਆ ਲਹਿਜੇ ਵਿਚ ਬੋਲਦੇ ਹਨ। ਇੰਜ ਥੋੜੇ ਸਮੇਂ ਵਿਚ ਅਸੀਂ ਥੋੜਾ ਲਾਹੌਰ ਦੇਖਿਆ। ਸਾਡੇ ਨਾਲ ਜਿਹੜੇ ਵੀਰ ਗਏ ਸੀ ਉਹ ਸਾਨੂੰ ਵਾਪਸ ਸਿੰਘ ਸਿੰਘਣੀਆਂ ਗੁਰਦੁਆਰਾ ਛੱਡ ਗਏ ਸਨ। ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕੀਤਾ। ਉਹ ਵੀਰ ਵਾਪਸ ਸ਼ਹਿਰ ਚਲੇ ਗਏ। ਅਸੀਂ ਥੋੜਾ ਜੇਹਾ ਅਰਾਮ ਕੀਤਾ ਤੇ ਫਿਰ ਉਹ ਥਾਂ ਦੇਖਣ ਲਈ ਤੁਰ ਪਏ ਜਿੱਥੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ। ਇਹ ਅਸਥਾਨ ਵੀ ਮੀਰ ਮੰਨੂ ਦੀ ਜੇਹਲ ਦਾ ਹੀ ਹਿੱਸਾ ਸੀ। ਏੱਥੇ ਬਹੁਤ ਛੋਟੀ ਇਮਾਰਤ ਹੀ ਹੈ। ਏੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ। ਇਹ ਉਹ ਅਸਥਾਨ ਹੈ ਜਿੱਥੇ ਭਾਈ ਤਾਰੂ ਸਿੰਘ ਜੀ ਦੀ ਜਿਉਂਦਿਆਂ ਖੋਪਰੀ ਉਤਾਰ ਦਿੱਤੀ ਗਈ ਸੀ। ਪਾਕਿਸਤਾਨ ਦੀ ਵੰਡ ਉਪਰੰਤ ਬਹੁਤੀਆਂ ਥਾਂਵਾਂ ਤੇ ਸਥਾਨਿਕ ਮੁਸਲਮਾਨਾਂ ਨੇ ਕਬਜ਼ੇ ਕਰ ਲਏ ਹਨ। ਜਿੱਥੇ ਕਿਤੇ ਕਬਜ਼ਾ ਨਹੀਂ ਹੋਇਆਂ ਉਹ ਹੀ ਥਾਂ ਬਾਕੀ ਬਚੀ ਹੈ। ਭਾਈ ਤਾਰੂ ਸਿੰਘ ਜੀ ਦੇ ਅਸਥਾਂਨ ਦੇ ਬਿਲਕੁਲ ਸਾਹਮਣੇ ਸਾਂਈ ਮੀਆਂ ਮੀਰ ਜੀ ਦੇ ਪੋਤਰੇ ਦਾ ਮਕਬਰਾ ਬਣਿਆ ਹੋਇਆ ਹੈ। ਅਸੀਂ ਇਸ ਦੇ ਵੀ ਅੰਦਰ ਜਾ ਕੇ ਦੇਖਿਆ। ਦਰ ਅਸਲ ਏੱਥੇ ਮਕਬਰਾ ਬਣਾ ਕੇ ਸਰਕਾਰ ਨੇ ਜਗ੍ਹਾ ਘੇਰੀ ਹੋਈ ਹੈ। ਔਕਾਫ ਬੋਰਡ ਦੇ ਦੋ ਮੁਲਾਜ਼ਮ ਏੱਥੇ ਮੌਜੂਦ ਹਨ।

ਲਾਹੌਰ ਕਿੰਨੀਆਂ ਯਾਦਾਂ ਸੰਭਾਲ਼ ਕੇ ਬੈਠਾ ਹੈ। ਭਾਈ ਮਨੀ ਸਿੰਘ ਜੀ ਦਾ ਏੱਥੇ ਬੰਦ ਬੰਦ ਕੱਟਿਆ ਗਿਆ ਸੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਵੀਰ ਹਕੀਕਤ ਸਿੰਘ ਰਾਏ ਨੂੰ ਲਾਹੋਰ ਵਿਚ ਸ਼ਹੀਦ ਕੀਤਾ ਗਿਆ। ਇਸ ਬੁੱਢੜੇ ਲਾਹੌਰ ਨੇ ਆਪਣੀ ਹਿੱਕ ਵਿਚ ਬਹੁਤ ਕੁਝ ਸਿੱਖ ਇਤਿਹਾਸ ਦਾ ਸਰਮਾਇਆ ਸਮੋਅ ਕੇ ਰੱਖਿਆ ਹੋਇਆ ਹੈ। ਜਦੋਂ ਅਸੀਂ ਭਾਈ ਤਾਰੂ ਸਿੰਘ ਜੀ ਦਾ ਅਸਥਾਨ ਦੇਖਣ ਲਈ ਗਏ ਸੀ ਤਾਂ ਓਦੋਂ ਬਿਜਲੀ ਬੰਦ ਹੋਣ ਦਾ ਸਮਾਂ ਸੀ। ਹਨੇਰੇ ਜੇਹੇ ਵਿਚ ਇਹ ਅਸਥਾਨ ਦੇਖ ਕੇ ਆਏ ਸੀ।

ਫਿਰ ਅਸੀਂ ਗੁਰਦੁਆਰਾ ਸਾਹਿਬ ਵਾਪਸ ਆ ਗਏ ਤੇ ਲੰਗਰ ਛੱਕਿਆ। ਗੁਰਦੁਆਰਾ ਸਾਹਿਬ ਵਿਖੇ ਇਕ ਗ੍ਰੰਥੀ ਸਾਹਿਬ ਸਨ ਜੋ ਬਹੁਤ ਮਿਲਵਰਤਣ ਵਾਲੇ ਤੇ ਸੇਵਾ ਭਾਵਨਾ ਵਾਲੇ ਸਨ। ਸਿੰਘ ਸਿੰਘਣੀਆਂ ਗੁਰਦੁਅਰਾ ਦੇ ਭਾਈ ਸਾਹਿਬ ਨੂੰ ਬਹੁਤ ਚਾਅ ਸੀ ਉਹਨਾਂ ਵਲੋਂ ਸੰਗਤ ਦੀ ਪੂਰੀ ਸੇਵਾ ਕੀਤੀ ਜਾ ਰਹੀ ਸੀ। ਬਹੁਤ ਸਾਰੇ ਵੀਰਾਂ ਨੇ ਬਾਹਰ ਹੀ ਗੱਦੇ ਸੁੱਟ ਕੇ ਰਾਤ ਵਿਸ਼ਰਾਮ ਕੀਤਾ। ਬਿਜਲੀ ਬੰਦ ਹੋਣ ਕਰਕੇ ਅਸੀਂ ਇਮਾਰਤ ਦੀ ਛੱਤ ਊਪਰ ਚੜ੍ਹ ਗਏ ਏੱਥੇ ਇਕ ਪੁਲੀਸ ਦਾ ਮੁਲਾਜ਼ਮ ਆਪਣੀ ਡਿਉਟੀ ਨਿਭਾ ਰਿਹਾ ਸੀ। ਉਸ ਦਾ ਚਿੱਤ ਬਹੁਤ ਕਰਦਾ ਸੀ ਸਾਡੇ ਨਾਲ ਗੱਲਾਂ ਕਰਨ ਨੂੰ। ਉਸ ਦੇ ਕਹਿਣ ਅਨੁਸਾਰ ਅਸੀਂ ਜ਼ਿਆਦਾ ਤੁਹਡੇ ਪਾਸ ਨਹੀਂ ਬੈਠ ਸਕਦੇ ਸਿਰਫ ਖਲੋਂਤਿਆਂ ਹੀ ਉਸ ਨੇ ਦੱਸਿਆ ਮੈਂ ਇਕ ਪਿੰਡ ਦਾ ਰਹਿਣ ਵਾ9ਲਾ ਹਾਂ ਪਰ ਬੱਚੇ ਪੜ੍ਹਾਉਣ ਲਈ ਲਾਹੌਰ ਸ਼ਾਹਿਰ ਕਰਾਏ ਤੇ ਮਕਾਨ ਲਿਆ ਹੋਇਆ ਹੈ । ਉਸ ਦੱਸਿਆ ਕਿ ਮੈਂ ਅੱਲਾ ਦੇ ਭੈ ਵਿਚ ਰਹਿੰਦਾ ਹਾਂ ਮੈਂ ਕਦੇ ਕਿਸੇ ਪਾਸੋਂ ਵੱਢੀ ਦੇ ਪੈਸੇ ਨਹੀਂ ਲਏ ਆਪਣੀ ਤਨਖਾਹ ਵਿਚ ਹੀ ਗ਼ੁਜ਼ਾਰਾ ਕਰਦਾ ਹਾਂ। ਜਦੋਂ ਬਿਜਲੀ ਆਉਂਦੀ ਸੀ ਤਾਂ ਪਾਣੀ ਦੀ ਕੋਈ ਥੋੜ ਨਹੀਂ ਰਹਿ ਜਾਂਦੀ ਸੀ ਪਰ ਜਦੋਂ ਬਿਜਲੀ ਬੰਦ ਹੋ ਜਾਂਦੀ ਸੀ ਤਾਂ ਪਾਣੀ ਵੀ ਨਾਲ ਹੀ ਸਾਥ ਛੱਡ ਜਾਂਦਾ ਸੀ।

ਲਾਹੌਰ ਇਤਿਹਾਸ ਦਾ ਇਕ ਉਹ ਪੰਨਾ ਸੰਭਾਲ਼ੀ ਬੈਠਾ ਹੈ ਜਦੋਂ ਲਾਹੌਰ ਸ਼ਹਿਰ ਕਾਲ਼ ਪੈ ਗਿਆ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਲੋਕ ਭਲਾਈ ਦੀ ਸੇਵਾ ਸੰਭਾਲ਼ੀ ਹੋਈ ਸੀ। ਇਸਾਈ ਮਿਸ਼ਨ ਵਾਲੇ ਲਾਹੌਰ ਸੇਵਾ ਲਈ ਆਏ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਦੇਖ ਪਿੱਛੇ ਰਿਪੋਰਟ ਭੇਜੀ ਕੇ ਅਸੀਂ ਇਸ ਤਰ੍ਹਾਂ ਦੀ ਸੇਵਾ ਨਹੀਂ ਕਰ ਸਕਦੇ ਜੇਹੋ ਜੇਹੀ ਗੁਰੂ ਅਰਜਨ ਪਾਤਸ਼ਾਹ ਜੀ ਕਰ ਰਹੇ ਹਨ। ਕਿੱਥੇ ਅੱਜ ਸਾਡੀ ਲੀਡਰਸ਼ਿੱਪ ਖੜੀ ਹੈ ਨੁਕਤੇ ਧਿਆਨ ਮੰਗਦੇ ਹਨ—

Leave a Reply