Tuesday, August 11, 2020
Home > News > ਗੁਰਮਤਿ ਗਿਆਨ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਦੇ ਬੈਚ 2014-15 ਦੀ ਸਾਲਾਨਾ ਮਾਪਿਆਂ ਦੀ ਮੀਟਿੰਗ …

ਗੁਰਮਤਿ ਗਿਆਨ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਦੇ ਬੈਚ 2014-15 ਦੀ ਸਾਲਾਨਾ ਮਾਪਿਆਂ ਦੀ ਮੀਟਿੰਗ …

ਗੁਰਮਤਿ ਗਿਆਨ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਦੇ ਬੈਚ 2014-15 ਦੀ ਸਾਲਾਨਾ ਮਾਪਿਆਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿਂਗ ਵਿੱਚ ਜਿੱਥੇ ਕਾਲਜ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਵਿਦਿਆਰਥਣਾਂ ਦੀ ਘੜ੍ਹੀ ਜਾ ਰਹੀ ਘਾੜਤ ਬਾਰੇ ਵੀ ਚਰਚਾ ਕੀਤੀ ਗਈ। ਵਿਦਿਆਰਥਣਾਂ ਨੂੰ ਘਰੇਲੂ ਅਤੇ ਸਮਾਜਿਕ ਤੌਰ ਤੇ ਕਿਵੇਂ ਵਿਚਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਧਰਮ ਪ੍ਰਚਾਰ ਜੀਵਨ ਵਿੱਚ ਪਰਿਵਾਰਕ ਮੈਂਬਰ ਉਹਨਾਂ ਦਾ ਕਿਵੇਂ ਸਹਿਯੋਗ ਕਰ ਸਕਦੇ ਹਨ ਇਸ ਬਾਬਤ ਖੁੱਲ੍ਹ ਕੇ ਵਿਚਾਰਾਂ ਹੋਈਆਂ। ਗੁਰਮਤਿ ਗਿਆਨ ਕਾਲਜ ਫਾਰ ਵੂਮੈਨ ਦੇ ਪ੍ਰਬੰਧਕਾਂ ਤੇ ਸਮੂਹ ਵਿਦਿਆਰਥਣਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਤੇ ਅਥਾਹ ਭਰੋਸਾ ਕਰਦਿਆਂ ਮਾਪਿਆਂ ਨੇ ਆਪਣੀਆਂ ਬੱਚੀਆਂ ਕਾਲਜ ਵਿਖੇ ਗੁਰਮਤਿ ਸਿਖਲਾਈ ਹੇਠ ਭੇਜੀਆਂ ਹਨ। ਇਹ ਵਿਦਿਆਰਥਣਾਂ ਕੌਮ ਦੀ ਅਮਾਨਤ ਹਨ ਇਹਨਾਂ ਵਿਦਿਆਰਥਣਾਂ ਨੇ ਸਿੱਖ ਪੰਥ ਦੇ ਭਵਿੱਖ ਅਤੇ ਸਮਾਜ ਭਲਾਈ ਲਈ ਯਤਨਸ਼ੀਲ ਹੋਣਾ ਹੈ। ਮਨੁੱਖ ਨੂੰ ਬਾਕੀ ਖ਼ੇਤਰਾਂ ਦੀ ਤਰੱਕੀ ਦੇ ਨਾਲ-ਨਾਲ ਧਰਮ ਸਿਖਲਾਈ ਦੇਣੀ ਬੜੀ ਜ਼ਰੂਰੀ ਹੈ। ਗੁਰਬਾਣੀ, ਸਿੱਖ ਇਤਿਹਾਸ ਦੀ ਸੋਝੀ ਨਾਲ ਹੀ ਨੌਜਵਾਨ ਵਰਗ ਨੂੰ ਸਮੇਂ ਦੀਆਂ ਕਠਿਨਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਇਆ ਜਾ ਸਕਦਾ ਹੈ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਕਾਲਜ ਵੱਲੋਂ ਸਾਰੇ ਪ੍ਰੋਜੈਕਟ ਚੱਲ ਰਹੇ ਹਨ। ਸਮੂਹ ਹਾਜ਼ਰੀਨ ਨੂੰ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ, ਕਾਲਜ ਦੇ ਡਾਇਰੈਕਟਰ ਵੀਰ ਪ੍ਰਭਸ਼ਰਨ ਸਿੰਘ, ਚੇਅਰਮੈਨ ਰਾਣਾ ਇੰਦਰਜੀਤ ਸਿੰਘ , ਪ੍ਰੋ. ਮਨਰਾਜ ਕੌਰ, ਪ੍ਰੋ. ਮਨੀਸ਼ ਕੌਰ, ਪ੍ਰੋਜੈਕਟ ਮੈਨੇਜਰ ਕਵਲਜੀਤ ਕੌਰ, ਵਾਰਡਨ ਬੀਬੀ ਰਜਿੰਦਰ ਕੌਰ, ਨੇ ਸੰਬੋਧਨ ਕੀਤਾ। ਇਸ ਸਮੇਂ ਸਮੂਹ ਸਟਾਫ਼ ਹਾਜ਼ਿਰ ਸੀ।

Leave a Reply