Tuesday, September 22, 2020
Home > News > ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਗੁਰਮਤਿ ਗਿਆਨ ਚੇਰੀਟੇਬਲ ਟਰੱਸਟ ਦੇ ਪ੍ਰਬੰਧ ਹੇਠ 1996 ਤੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਸਿੱਖ ਕੌਮ ਨੂੰ ਪੜ੍ਹੇ ਲਿਖੇ ਪ੍ਰਚਾਰਕ ਤਿਆਰ ਕਰਕੇ ਸਮਰਪਿਤ ਕਰਨ ਵਿਚ ਜੁਟਿਆ ਹੋਇਆ ਹੈ। ਬਾਨੀ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਦਕੀ ਜੀ ਦੇ ਅਰੰਭੇ ਪੰਥਕ ਕਾਰਜ ਨੂੰ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਯੋਗ ਅਗਵਾਈ ਮਿਲੀ। ਜਿਸ ਸਦਕਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਪੂਰੇ ਸਿੱਖ ਜਗਤ ਵਿਚ ਗੁਰਬਾਣੀ ਅਤੇ ਸਿੱਖੀ ਅਸੂਲਾਂ ਦੇ ਪ੍ਰਚਾਰ-ਪ੍ਰਸਾਰ ਨੂੰ ਦਿਨ ਰਾਤ ਇਕ ਕਰਕੇ ਸੰਗਤਾਂ ਤੱਕ ਪਹੁੰਚਾਇਆ।

 

ਪਿਛਲੇ ਕੁੱਝ ਸਾਲਾਂ ਤੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਵਾਇਸ ਪਿੰਸੀਪਲ ਦੇ ਤੌਰ ਤੇ ਸੇਵਾ ਨਿਭਾ ਰਹੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ 2 ਮਈ ਨੂੰ ਪ੍ਰਿੰਸੀਪਲ ਦੀ ਸੇਵਾ ਸੌਪੀ ਗਈ ਹੈ। ਪ੍ਰੋ. ਗੁਰਬਚਨ ਸਿੰਘ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਪ੍ਰਚਾਰਕ ਦਾ ਕੋਰਸ ਕਰਨ ਉਪਰੰਤ ਲੰਮਾ ਸਮਾਂ ਰਾਮਗੜ੍ਹੀਆ ਸਕੂਲ, ਲੁਧਿਆਣਾ ਵਿਖੇ ਧਾਰਮਿਕ ਅਧਿਆਪਕ ਵਜੋਂ ਸੇਵਾ ਨਿਭਾਈ। ਉਪਰੰਤ 15 ਸਾਲ ਤੱਕ ਥਾਈਲੈਂਡ ਵਿਖੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਅਮਰੀਕਾ, ਕਨੇਡਾ, ਇੰਗਲੈਂਡ, ਨਿਊਂਜ਼ੀਲੈਂਡ, ਦੁਬਈ, ਯੂਰਪ ਤੇ ਏਸ਼ੀਆ ਦੇ ਅਨੇਕਾਂ ਹੀ ਗੁਰਦੁਆਰਿਆਂ ਵਿਚ ਗੁਰਬਾਣੀ ਵਿਖਿਆਨ ਦੁਆਰਾ ਸੰਗਤਾਂ ਨੂੰ ਗੁਰਮਤਿ ਤੋਂ ਜਾਣੂ ਕਰਾਇਆ ਹੈ।

 

ਜਿਥੇ ਗਿਆਨੀ ਜੀ ਇਕ ਸਫਲ ਵਕਤੇ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ ਉਥੇ ਉਨ੍ਹਾਂ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਲਿਖਤੀ ਰੂਪਮਾਨ ਕਰਕੇ 5 ਕਿਤਾਬਾਂ ਵੀ ਕੌਮ ਦੀ ਝੋਲੀ ਪਾਈਆਂ ਹਨ। ਗੁਰਮਤਿ ਗਿਆਨ ਚੈਰੀਟੇਬਲ ਟਰੱਸਟ ਵੱਲੋਂ ਗੁਰਮਤਿ ਸਮਾਗਮ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਉਪਰੰਤ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਪ੍ਰਿੰਸੀਪਲ ਦੀ ਸੇਵਾ ਸੌਂਪੀ। ਇਸ ਮੌਕੇ ਕਾਲਜ ਦੇ ਪ੍ਰਬੰਧਕ, ਸਮੂਹ ਸਟਾਫ, ਵਿਦਿਆਰਥੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

One thought on “ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

  1. to
    ਸਤਿਕਾਰਯੋਗ ਗਿਆਨੀ (ਪ੍ਰੋ:) ਗੁਰਬਚਨ ਸਿੰਘ ਜੀ ਦੇ ਗੁਰਮਤਿ ਗਿਆਨ ਕੌਲਜ ਦੇ ਪ੍ਰਿੰਸੀਪਲ ਵਜੋਂ ਔਹੁਦਾ ਸੰਭਾਲਣ ਲਈ ਹਾਰਦਿਕ ਵਧਾਈ। ਆਸ ਕਰਦੇ ਹਾਂ ਅਕਾਲ ਪੁਰਖ ਉਹਨਾਂ ਨੂੰ ਇਸ ਸੰਸਥਾ ਦੀ ਬੇਹਤਰੀ ਲਈ ਉਤਮ ਸੇਵਾ ਕਰਨ ਦੀ ਹਿੰਮਤ ਅਤੇ ਸਮਰੱਥਾ ਬਖਸ਼ਣਗੇ।
    ਨਿਰਭੈ ਸਿੰਘ ਅਤੇ ਸਮੂਹ ਪ੍ਰੀਵਾਰ

Leave a Reply