Sunday, May 31, 2020
Home > News > ਰਾਈਵਾਲ ਦੋਨਾ (ਨਕੋਦਰ) ਵਿਖੇ 30 ਜੁਲਾਈ 2011 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ

ਰਾਈਵਾਲ ਦੋਨਾ (ਨਕੋਦਰ) ਵਿਖੇ 30 ਜੁਲਾਈ 2011 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ

ਲੁਧਿਆਣਾ 2 ਅਗਸਤ (ਸੰਦੀਪ ਸਿੰਘ ) ਗੁਰਬਾਣੀ ਮਨੁੱਖ ਨੂੰ ਚੰਗੇ ਇਨਸਾਨ ਬਣਨ ਦੀ ਜਾਚ ਸਿਖਾਉਦੀ ਹੈ ,ਕਿ ਕਿਸ ਤਰ੍ਹਾਂ ਉਸ ਨੇ ਆਪਣੇ ਅੰਦਰੋਂ ਅਉਗੁਣਾਂ ਦਾ ਤਿਆਗ ਕਰਕੇ ਗੁਣਾਂ ਦੇ ਨਾਲ ਸਾਂਝ ਪਾਉਣੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰ :ਗੁਰਬਚਨ ਸਿੰਘ ਜੀ ਪਨਵਾਂ ਨੇ ਪਿੰਡ ਰਾਈਵਾਲ ਦੌਨਾਂ ਨਜਦੀਕ ਮਲਸੀਹਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ ਇਸ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ ਜਿਸ ਤੋਂ ਬਾਅਦ ਪ੍ਰਿੰਸੀਪਲ ਜੀ ਨੇ ਬੜੇ ਸਰਲ ਤਰੀਕੇ ਨਾਲ “ਸਾਹਿਬ ਮੇਰਾ ਨੀਤ ਨਵਾ…।।” ਗੁਰਬਾਣੀ ਪੰਗਤੀਆਂ ਦੀ ਵੀਚਾਰ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੀ ਜਿੰਦਗੀ ਅੰਦਰ ਗੁਰਬਾਣੀ ਪੜਦਿਆਂ ਸਤ,ਸੰਤੋਖ,ਸਹਿਜ,ਦਯਾ,ਧਰਮ ਆਦਿ ਨਿਯਮ ਇਕੱਤਰ ਕਰਨੇ ਚਾਹੀਦੇ ਹਨ ਤੇ ਜੋ ਪ੍ਰਾਣੀ ਇਹਨਾਂ ਗੁਣਾਂ ਨੂੰ ਇਕੱਤਰ ਕਰਕੇ ਆਪਣਾ ਜੀਵਨ ਜੀਊਂਦਾ ਹੈ ਉਹ ਆਪਣੀ ਜਿੰਦਗੀ ਸਫਲ ਕਰ ਲੈਂਦਾ ਹੈ ਇਸ ਸਮੇਂ ਗੁਰਬਾਣੀ ਵੀਚਾਰ ਤੋਂ ਬਾਅਦ ਪ੍ਰਿੰ:ਪਨਵਾਂ ਜੀ ਤੇ ਭਾਈ ਗੁਰਜੰਟ ਸਿੰਘ ਰੂਪੋਵਾਲੀ,ਭਾਈ ਸੰਦੀਪ ਸਿੰਘ ਖਾਲੜਾ ਨੇ ਸੰਗਤਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜੁਆਬ ਗੁਰਬਾਣੀ ਦੀ ਰੋਸ਼ਨੀ ਚ ਦਿੱਤੇ ਇਸ ਮੌਕੇ ਇੰਚਾਰਜ ਨਰਿੰਦਰ ਸਿੰਘ ,ਵੀਰ ਗੁਰਬਿੰਦਰ ਸਿੰਘ ,ਗ੍ਰੰਥੀ ਲਖਬੀਰ ਸਿੰਘ ,ਭਾਈ ਮਨਦੀਪ ਸਿੰਘ ਆਦਿ ਪਤਵੰਤੇ ਹਾਜਿਰ ਸਨ।
ਰਿਪੋਰਟ:-ਸੰਦੀਪ ਸਿੰਘ ਖਾਲੜਾ, ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ 9855341616

http://www.youtube.com/watch?v=WBJHPpUMRPI
Part 2

One thought on “ਰਾਈਵਾਲ ਦੋਨਾ (ਨਕੋਦਰ) ਵਿਖੇ 30 ਜੁਲਾਈ 2011 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ

Leave a Reply