Wednesday, July 24, 2019
Home > News > ਕੀ ਗੁਰਦੁਆਰੇ ਕੇਵਲ ਦੁਨਿਆਵੀ ਮੰਗਾਂ ਦੀ ਪੂਰਤੀ ਲਈ ਹੀ ਰਹਿ ਗਏ ਹਨ? ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਕੀ ਗੁਰਦੁਆਰੇ ਕੇਵਲ ਦੁਨਿਆਵੀ ਮੰਗਾਂ ਦੀ ਪੂਰਤੀ ਲਈ ਹੀ ਰਹਿ ਗਏ ਹਨ? ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਕੀ ਗੁਰਦੁਆਰੇ ਕੇਵਲ ਦੁਨਿਆਵੀ ਮੰਗਾਂ ਦੀ ਪੂਰਤੀ ਲਈ ਹੀ ਰਹਿ ਗਏ ਹਨ? ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼, ਸਰਹਾਲੀ, ਜ਼ਿਲ੍ਹਾ ਤਰਨ-ਤਾਰਨ ਵਿਖੇ ਲਗਾਏ ਗਏ ਪੰਜ ਰੋਜਾ ਗੁਰਮਤਿ ਟ੍ਰੇਨਿੰਗ ਕੈਂਪ ਦੀ ਸਮਾਪਤੀ ਤੇ ਰਾਤ ਨੂੰ ਉਚੇਚੇ ਦੀਵਾਨ ਸਜਾਏ ਗਏ। ਦੀਵਾਨ ਦੀ ਹਾਜ਼ਰੀ ਭਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ‘ਜੋ ਮਾਗਹਿ ਟਾਕੁਰ ਅਪੁਨੇ ਤੇ’ ਸ਼ਬਦ ਦੀ ਵੀਚਾਰ ਕਰਦਿਆਂ ਸੰਗਤਾਂ ਦੇ ਸਨਮੁਖ ਸੁਆਲ ਰੱਖਿਆ ਕਿ ਕੀ ਅਸੀਂ ਗੁਰਦੁਆਰੇ ਕੇਵਲ ਦੁਨਿਆਵੀ ਮੰਗਾਂ ਦੀ ਪੁਰਤੀ ਲਈ ਹੀ ਆਉਂਦੇ ਦੇ ਹਾਂ? ਡੇਢ ਘੰਟਾਂ ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਗੁਰਦੁਆਰੇ ਜੀਵਨ ਜਾਚ ਦਾ ਸੋਮਾ ਹਨ, ਏਥੋਂ ਸਾਨੂੰ ਸਮਾਜਿਕ ਕੁਰੀਤੀਆਂ, ਧਰਮੀ ਅਖਵਾਉਣ ਵਾਲੇ ਅਖੌਤੀ ਸੰਤ ਲਾਣੇ ਦੇ ਘਿਨੌਣੇ ਕਾਰਨਾਮਿਆਂ ਪਰਤੀ ਪੂਰੀ ਜਾਣਕਾਰੀ ਨਹੀਂ ਮਿਲਦੀ। ਗੁਰਬਾਣੀ ਵਿਚਾਰ ਦੀ ਸਮਝ ਆਉਣ ਨਾਲ ਅਸੀਂ ਸਚਿਆਰ ਮਨੁੱਖ ਬਣਦੇ ਹਾਂ। ਦੂਸਰਾ ਜਿੰਨੀਆਂ ਮੰਗਾਂ ਮੰਗ ਰਹੇ ਹਾਂ ਜੇ ਕਰ ਇਹ ਸਾਰੀਆਂ ਪੁਰੀਆਂ ਹੋ ਜਾਣ ਤਾਂ ਸਾਡਾ ਜੀਣਾ ਔਖਾ ਹੋ ਜਾਵੇਗਾ, ਕਿਉਂਕਿ ਸਾਡੀਆਂ ਮੰਗਾਂ ਇਕ ਦੂਜੇ ਨੂੰ ਕੇਵਲ ਮਾਰਨ ਦੀਆਂ ਹਨ।ਮੀਰੀ ਪੀਰੀ ਗਤਕਾ ਅਖਾੜਾ ਦੇ ਵੀਰਾਂ ਵੱਲੋਂ ਗੁਰਮਤਿ ਟ੍ਰੇਨਿੰਗ ਕੈਂਪ ਅਤੇ ਗੁਰਮਤਿ ਸਮਾਗਮ ਦਾ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਗੁਰਮਤਿ ਕੈਂਪ ਅਤੇ ਦੀਵਾਨ ਵਿਚ ਭਾਈ ਸੁਖਵਿੰਦਰ ਸਿੰਘ ਦਦੇਹਰ, ਬਾਈ ਸਰਬਜੀਤ ਸਿੰਘ ਧੂੰਦਾ ਨੇ ਗੁਰ ਸ਼ਬਦ ਦੀਆਂ ਵੀਚਾਰਾਂ ਕੀਤੀਆਂ ਤੇ ਸਿੱਖ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦਾ ਵਾਪਾਰ ਤੇ ਠੇਕਿਆਂ ਤੇ ਚਲ ਰਹੇ ਪਾਠਾਂ ਦੀ ਤੇ ਡੇਰਾਵਾਦ ਦੀਆਂ ਨੀਤੀਆਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ।ਇਸ ਗੁਰਮਤਿ ਕੈਂਪ ਤੇ ਸਮਾਗਮ ਬਾਰੇ ਸੰਗਤਾਂ ਨੇ ਮੰਗ ਕੀਤੀ ਕੇ ਇਸ ਤਰ੍ਹਾਂ ਦੇ ਸਮਾਗਮ ਹਰ ਦੋ ਮਹੀਨੇ ਬਾਅਦ ਹੋਣੇ ਚਾਹੀਦੇ ਹਨ।

 

One thought on “ਕੀ ਗੁਰਦੁਆਰੇ ਕੇਵਲ ਦੁਨਿਆਵੀ ਮੰਗਾਂ ਦੀ ਪੂਰਤੀ ਲਈ ਹੀ ਰਹਿ ਗਏ ਹਨ? ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

Leave a Reply