Sunday, August 25, 2019
Home > Articles > ਸਕੂਲਾਂ, ਕਾਲਜਾਂ ਦੀ ਛੁੱਟੀਆਂ ਦੌਰਾਨ ਗੁਰਮਤਿ ਕੈਂਪ

ਸਕੂਲਾਂ, ਕਾਲਜਾਂ ਦੀ ਛੁੱਟੀਆਂ ਦੌਰਾਨ ਗੁਰਮਤਿ ਕੈਂਪ

ਬੱਚਿਆਂ ਅਤੇ ਨੌਜਵਾਨਾਂ ਨੂੰ ਧਰਮ ਬਾਰੇ ਜਾਣਕਾਰੀ ਨਾ ਘਰਾਂ ਤੋਂ ਮਿਲ ਰਹੀ ਹੈ ਅਤੇ ਨਾ ਹੀ ਖਾਲਸਾ ਸਕੂਲਾਂ ਕਾਲਜਾਂ ਵਿਚੋਂ। ਜਿਸ ਕਾਰਨ ਬੱਚੇ ਤੇ ਨੌਜਵਾਨ ਧਰਮ ਤੋਂ ਦੂਰ ਹੋ ਕੇ ਪਤਿਤਪੁਣੇ ਅਤੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ।
ਸੋ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਪੰਥ ਦੀ ਵਿਲੱਖਣ ਹੋਂਦ, ਨਿਆਰਾਪਨ, ਤੱਤ ਗੁਰਮਤਿ ਸਿਧਾਂਤਾਂ ਅਤੇ ਗੁਰਬਾਣੀ, ਸਿੱਖ ਇਤਿਹਾਸ, ਫਿਲਾਸਫੀ, ਸਿੱਖ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਅਤੇ ਮੌਜੂਦਾ ਸਮੇਂ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਜਿਵੇਂ ਕਿ ਸਾਧਵਾਦ, ਦੇਹਧਾਰੀ ਗੁਰੂ ਡੰਮ੍ਹ, ਕਰਮਕਾਂਡਾ, ਵਹਿਮਾਂ, ਭੁਲੇਖਿਆਂ, ਪਤਿਤਪੁਣੇ ਅਤੇ ਨਸ਼ਿਆਂ ਆਦਿਕ ਸਮਾਜਿਕ ਬੁਰਾਈਆਂ ਤੋਂ ਬਚਣ ਦੀ ਪ੍ਰੇਰਨਾ ਦੇਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ਼ਾਂ ਕਾਲਜਾਂ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਗੁਰਮਤਿ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਪਿਛਲੇ ਸਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਸਹਿਯੋਗੀਆਂ ਸੰਗਥਾਵਾਂ, ਗੁਰਦੁਆਰਿਆਂ ਤੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਥ ਦਰਦੀਆਂ ਦੇ ਸਹਿਯੋਗ ਸਦਕਾ ਸਕੂਲਾਂ ਕਾਲਜਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲੱਗਪਗ ਅੱਸੀ ਦੇ ਕਰੀਬ ਗੁਰਮਤਿ ਟ੍ਰੇਨਿੰਗ ਕੈਂਪ ਲਗਾਏ ਗਏ ਸਨ। ਇਨ੍ਹਾਂ ਕੈਂਪਾਂ ਦੇ ਬਹੁਤ ਹੀ ਵਧੀਆਂ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਸੰਨ 2009 ਚ’ ਲਗਾਏ ਗਏ ਕੈਂਪਾਂ ਦਾ ਵੇਰਵਾ ਕਾਲਜ ਦੀ ਸਾਈਟ www.gurmatgian.org ਤੇ ਜਾ ਕੇ ਅਗਸਤ ਮਹੀਨੇ ਦਾ ਨਿਊਜ਼ ਲੈਟਰ ਪੜ੍ਹ ਸਕਦੇ ਹੋ।
ਸਾਨੂੰ ਲੋੜ ਹੈ ਕੌਮ ਦੇ ਭਵਿੱਖ ਭਾਵ ਨੌਜਵਾਨੀ ਨੂੰ ਸੰਭਾਲਣ ਦੀ। ਕਿਉਕਿ ਬੱਚੇ ਫੁੱਲਾਂ ਦੀ ਵੇਲ ਦੀ ਤਰ੍ਹਾਂ ਹਨ। ਜਿਹੜੇ ਪਾਸੇ ਵੇਲ ਦਾ ਸਿਰਾ ਰੱਖ ਦਿਤਾ ਜਾਵੇ ਉਹ ਓਸੇ ਹੀ ਪਾਸੇ ਵਧਣੀ, ਚੜ੍ਹਨੀ ਸ਼ੁਰੂ ਕਰ ਦਿੰਦੀ ਹੈ। ਸੋ ਬੱਚਿਆਂ ਨੂੰ ਚੰਗੇ ਪਾਸੇ ਤੋਰਨ ਲਈ ਗੁਰਮਤਿ ਕੈਪ ਬਹੁਤ ਲਾਹੇਵੰਦ ਸਾਬਤ ਹੋ ਰਹੇ ਹਨ।
ਇਹਨਾਂ ਕੈਂਪਾਂ ਵਿਚ ਬੱਚਿਆਂ ਦੇ ਉਮਰ ਦੇ ਹਿਸਾਬ ਨਾਲ ਵੱਖ-ਵੱਖ ਗਰੁੱਪ ਬਣਾਏ ਜਾਂਦੇ ਹਨ ਤੇ ਉਨ੍ਹਾਂ ਦੇ ਮਾਨਸਿਕ ਪੱਧਰ ਮੁਤਾਬਕ ਕਾਲਜ ਵੱਲੋਂ ਤਿਆਰ ਸਿਲੇਬਸ ਅਨੁਸਾਰ ਪੜ੍ਹਾਇਆ ਜਾਂਦਾ ਹੈ। ਕੈਂਪ ਦੀ ਸਮਾਪਤੀ ਤੇ ਹਰ ਗਰੁੱਪ ਦਾ ਟੈਸਟ ਲੈ ਕੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਅਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਸੋ ਅਸੀਂ ਪੰਥ ਦਰਦੀਆਂ ਸੱਜਣਾ, ਸੰਸਥਾਵਾਂ ਸਕੂਲਾਂ, ਕਾਲਜਾਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਜੇਕਰ ਆਪਣੇ ਇਲਾਕੇ ਵਿਚ ਗੁਰਮਤਿ ਕੈਂਪ ਲਗਾਉਣਾ ਚਾਹੁੰਦੇ ਹੋ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਸੇਵਾ ਜਾਂ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਸਾਨੂੰ ਸੂਚਿਤ ਕਰੋ ਤਾਂ ਜੋ ਸਮੇਂ ਅਨੁਸਾਰ ਯੋਗ ਪ੍ਰਬੰਧ ਕੀਤੇ ਜਾ ਸਕਣ।
ਗੁਰਜੰਟ ਸਿੰਘ ਰੂਪੋਵਾਲੀ
(ਪ੍ਰਚਾਰਕ) 09890534320
ਗੁਰਮਤਿ ਗਿਆਨ ਮਿਸ਼ਨਰੀ ਕਾਲਜ,
ਪੰਜਾਬੀ ਬਾਗ਼, ਲੁਧਿਆਣਾ
0161-2521700, 5004081, 09855598855
gurmatgian@rediffmail.com   www.gurmatgian.org

Leave a Reply