Sunday, May 31, 2020
Home > News > Shaheedi Smagams Dec 2019

Shaheedi Smagams Dec 2019

ਹਰ ਸਾਲ ਜਦੋਂ ਵੀ ਦਿਸੰਬਰ ਦਾ ਮਹੀਨਾ ਆਉਂਦਾ ਹੈ ਤਾਂ ਮਾਤਾ ਗੁੱਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਯਾਦ ਕਰ ਕੇ ਸਾਡੇ ਮਨਾਂ ਵਿਚ ਇਕ ਅਜੀਬ ਜਿਹਾ ਅਹਿਸਾਸ ਪੈਦਾ ਹੋ ਜਾਂਦਾ ਹੈ ਜਿਵੇਂ ਸਾਡੇ ਪਰਿਵਾਰ ਵਿੱਚੋਂ ਕੋਈ ਵਿਛੜ ਗਿਆ ਹੋਵੇ। ਹੋਵੇ ਵੀ ਕਿਉਂ ਨਾ, ਸਾਡਾ ਪਰਿਵਾਰ ਹੀ ਤਾਂ ਸੀ ਬਲਕਿ ਇਸ ਤੋਂ ਵੀ ਵੱਧ ਕੇ, ਕਿਉਂਕਿ ਉਨ੍ਹਾਂ ਦੀ ਸ਼ਹਾਦਤ ਮੇਰੇ ਲਈ ਸੀ ਮੇਰੇ ਬੱਚਿਆਂ ਲਈ ਸੀ। ਆਉ ਸਾਰੇ ਰਲ ਕੇ ਉਨ੍ਹਾਂ ਨੂੰ ਯਾਦ ਕਰੀਏ ਅਤੇ ਇਨ੍ਹਾਂ ਦਿਨਾਂ ਵਿਚ ਕੋਈ ਐਸਾ ਖੁਸ਼ੀ ਦਾ ਪ੍ਰੋਗਰਾਮ ਨਾ ਰੱਖੀਏ। ਦਸ਼ਮੇਸ਼ ਪਿਤਾ ਦੇ ‘ ਜੀਵਤ ਕਈ ਹਜਾਰ’ ਵਾਲੀ ਗੱਲ ਨੂੰ ਸੱਚ ਕਰ ਕੇ ਦਿਖਾਈਏ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ 21 ਤੋਂ 29 ਦਿਸੰਬਰ ਤੱਕ ਪ੍ਰੋਗਰਾਮ ਉਲੀਕੇ ਗਏ ਹਨ। ਡਿਟੇਲ ਆਪ ਜੀ ਨੂੰ ਨਾਲ ਭੇਜ ਰਹੇ ਹਾਂ। ਬੱਚਿਆਂ ਅਤੇ ਨੌਜਵਾਨਾਂ ਨੂੰ ਖਾਸ ਤੌਰ ਤੇ ਗੁਰਬਾਣੀ ਅਤੇ ਇਤਿਹਾਸ ਨਾਲ ਜੁੜਣ ਦਾ ਮੌਕਾ ਮਿਲੇਗਾ।

ਵੱਲੋਂ – ਰਾਣਾ ਇੰਦਰਜੀਤ ਸਿੰਘ।