Friday, May 29, 2020
Home > News > ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਕਦਰਾਂ-ਕੀਮਤਾਂ ਦੇ ਪ੍ਰਚਾਰ ਤੇ ਸੰਭਾਲ ਲਈ ਵਿਸ਼ੇਸ਼ ਉਪਰਾਲਾ ‘ਸਿੱਖੀ ਲਹਿਰ’ 10 ਮਈ 2012 ਤੋਂ ਆਰੰਭ

ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਕਦਰਾਂ-ਕੀਮਤਾਂ ਦੇ ਪ੍ਰਚਾਰ ਤੇ ਸੰਭਾਲ ਲਈ ਵਿਸ਼ੇਸ਼ ਉਪਰਾਲਾ ‘ਸਿੱਖੀ ਲਹਿਰ’ 10 ਮਈ 2012 ਤੋਂ ਆਰੰਭ

“ਸਤਿਗੁਰ ਬਚਨ ਤੁਮਾਰੇ॥ ਨਿਰਗੁਣ ਨਿਸਤਾਰੇ॥”

ਗੁਰਬਾਣੀ ਦਾ ਅਮੋਲਕ ਖਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕ੍ਰਿਪਾ ਨਾਲ ਸਾਨੂੰ ਪ੍ਰਾਪਤ ਹੋਇਆ। ਗੁਰਬਾਣੀ ਉਪਦੇਸ਼ ਦੀ ਹੀ ਬਰਕਤ ਹੈ ਜੋ ਅਸੀਂ ਇਤਿਹਾਸ ਤੇ ਮਾਣ ਕਰਦੇ ਹਾਂ। ਗੁਰਬਾਣੀ ਸਿਧਾਤਾਂ ਸਦਕਾ ਹੀ ਮੁਰਦਾ ਹੋ ਚੁੱਕੇ ਸਮਾਜ ਵਿੱਚ ਇਨਕਲਾਬ ਆਇਆ। ਗੁਰੁ ਨਾਨਕ ਸਾਹਿਬ ਜੀ ਤੋਂ ਆਰੰਭ ਹੋਈ ਇਹ ਇਨਕਲਾਬ ਦੀ ਲਹਿਰ ਕਈਆਂ ਵੱਡੇ ਵੱਡੇ ਤੁਫਾਨਾਂ ਦਾ ਟਾਕਰਾ ਕਰਦੀ ਹੋਈ ਵੈਸਾਖੀ 1699 ਨੂੰ ਸਫਲਤਾ ਪੂਰਵਕ ਅਪਣੀ ਮੰਜ਼ਿਲ ਵੱਲ ਪਹੁੰਚੀ। 1708 ਤੱਕ ਵਿਰੋਧੀਆਂ ਵਲੋਂ ਕਈ ਮੁਸ਼ਕਲਾਂ ਖੜੀਆਂ ਕਰਨ ਦੇ ਬਾਵਜੂਦ ਬਹੁਤਾ ਧਿਆਨ ਗੁਰਬਾਣੀ ਸਿਧਾਤਾਂ ਮੁਤਾਬਿਕ ਸਮਾਜ ਨੂੰ ਘੜਨ ਸਵਾਰਨ ਤੇ ਲਗਾ ਰਿਹਾ। 1708 ਤੋਂ ਬਾਅਦ ਬਹੁਤਾ ਧਿਆਨ ਗੁਰਬਾਣੀ ਮੁਤਾਬਿਕ ਘੜੇ ਗਏ ਸਮਾਜ ਦੀ ਸੰਭਾਲ ਤੇ ਚਲਾ ਗਿਆ।ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਸਮੇਂ ਵੀ ਇਸ ਸੰਭਾਲ ਦੇ ਯਤਨ ਜਾਰੀ ਰਹੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਗੁਰਬਾਣੀ ਮੁਤਾਬਿਕ ਸਮਾਜ ਨੂੰ ਘੜਨ ਸਵਾਰਨ ਭਾਵ ਗੁਰਬਾਣੀ ਨੂੰ ਖੋਜ ਕੇ ਪੜਨ ਪੜਾਉਣ ਵਾਲੀ ਗੱਲ ਤਾਂ ਬਿਲਕੁਲ ਖਤਮ ਹੀ ਹੋ ਚੁੱਕੀ ਸੀ। ਕੇਵਲ ਮਹੰਤਾਂ ਵਲੋਂ ਪੈਦਾ ਕੀਤੇ ਬ੍ਰਾਹਮਣੀ ਕਰਮਕਾਂਡ ਹੀ ਧਰਮ ਸੀ, ਜਿਸ ਨੂੰ ਸਮਾਜ ਭੁਲੇਖੇ ਦੀ ਪ੍ਰਸੰਨਤਾ ਨਾਲ ਨਿਭਾਅ ਰਿਹਾ ਸੀ ਤੇ ਦੁਖੀ ਹੋ ਕੇ ਤਬਾਹੀ ਵੱਲ ਵਧ ਰਿਹਾ ਸੀ। 1873 ਵਿੱਚ ਆਰੰਭ ਹੋਈ ਸਿੰਘ ਸਭਾ ਲਹਿਰ ਨੇ ਪੂਰੀ ਤਾਕਤ ਵਾਹ ਲਾ ਕੇ ਸਿੱਖੀ ਦੇ ਵਿਹੜੇ ਵਿੱਚੋਂ ਬ੍ਰਾਹਮਣੀ ਜੰਜਾਲ ਦੀਆਂ ਕੜੀਆਂ ਗੁਰਬਾਣੀ ਸਿਧਾਤਾਂ ਨਾਲ ਖਿੱਚ ਕੇ ਤੋੜ ਦਿੱਤੀਆਂ। ਸਮਾਜ ਨੂੰ ਥੋੜਾ ਹੋਸ਼ ਆਈ ਤੇ ਗੁਰਦੁਆਰਾ ਪ੍ਰਬੰਧ ਦੀ ਨਿਰੋਲਤਾ ਵੱਲ ਧਿਆਨ ਦਿੱਤਾ ਗਿਆ।ਸਿੱਖੀ ਸਿਧਾਤਾਂ ਨੂੰ ਮਲੀਆਮੇਟ ਕਰ ਰਹੇ ਸਨ

“ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥” ਭਾਵ ਗੱਦੀਆਂ ਦੇਣ ਵਾਲੇ ਮੂਰਖ ਸੰਤ ਮਹੰਤ ਤੇ ਇਹਨਾਂ ਦੇ ਗੱਦੀਨਸ਼ੀਨ ਬੇਸ਼ਰਮ ਚੇਲੇ ।ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ। ਗੁਰਦੁਆਰੇ ਸੰਤਾਂ ਮਹੰਤਾਂ ਤੋਂ ਅਜ਼ਾਦ ਹੁੰਦਿਆਂ ਹੀ ਗੁਰਬਾਣੀ ਸਿਧਾਤਾਂ ਦੀ ਪਕੜ ਫਿਰ ਢਿੱਲੀ ਪੈ ਗਈ ਤੇ ਕੁਲਹਾਂ ਦੇਣ ਤੇ ਲੈਣ ਵਾਲੇ ਮੂਰਖ ਤੇ ਲੱਜਾਹੀਣ ਟੋਲੇ ਫਿਰ ਨਵੇਂ ਰੂਪ ਵਿੱਚ ਵਾਗਡੋਰ ਸੰਭਾਲ ਬੈਠੇ। ਗੁਰਬਾਣੀ ਸਿਧਾਤਾਂ ਨੂੰ ਬ੍ਰਾਹਮਣੀ ਰੰਗਤ ਦੇ ਕੇ, ਤੋੜ ਮਰੋੜ ਕੇ ਕਰਮਕਾਂਡੀ ,ਪਖੰਡੀ ਸੋਚ ਨਾਲ ਪ੍ਰਚਾਰਿਆ ਜਾਣ ਲੱਗਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਮਾਜ ਦਿਸ਼ਾ ਹੀਣ ਹੋ ਕੇ ਲੁੱਟ ਖਸੁੱਟ ਕਰਵਾਉਂਦਾ ,ਜਲਾਲਤ ਦੇ ਰਾਹ ਤੁਰਦਾ ਹੋਇਆ ਕਈ ਠੱਗਾਂ ਬਦਮਾਸ਼ਾ ਚੋਰਾਂ ਬੇਈਮਾਨਾਂ ਦੇ ਢਹੇ ਚੜ੍ਹ ਗਿਆ।ਸਮਾਜ ਦੀ ਕਰੂਪਤਾ ਪ੍ਰਤੱਖ ਨਜ਼ਰ ਆ ਰਹੀ ਹੈ। ਬਿਬੇਕ,ਸੰਤੋਖ,ਵੰਡ ਛਕਣਾ,ਕੁਰਬਾਨੀ ਦਾ ਜਜਬਾ ਆਦਿ ਗੁਣ ਰੱਖਣ ਵਾਲਾ ਸਿੱਖ ਸਮਾਜ ਜੇਕਰ ਉਪਰ ਦੱਸੇ ਮੁਤਾਬਕ ਬੁਰਾਈਆਂ ਵਿੱਚ ਫਸ ਕੇ ਦਿਸ਼ਾਹੀਣ ਹੋਇਆ ਹੈ ਤਾਂ ਇੱਕੋ ਕਾਰਨ ਹੈ ਗੁਰਬਾਣੀ ਦੀ ਸੂਝ ਗਵਾਚ ਜਾਣੀ।ਗੁਰਬਾਣੀ ਅਖੰਡ ਪਾਠ ਆਦਿ ਰਾਹੀਂ ਬਹੁਤ ਪੜ੍ਹੀ ਗਾਈ ਜਾ ਰਹੀ ਹੈ ਪਰ ਸਮਝ ਸੂਝ ਲਈ ਨਹੀਂ, ਸਗੋਂ ਸੁਖਣਾ ਪੂਰੀਆਂ ਕਰਨ ਲਈ।ਜਿਨ੍ਹਾਂ ਕੋਲ ਥੋੜੀ ਬਹੁਤੀ ਸਮਝ ਹੈ ਵੀ ਉਹ ਦ੍ਰਿੜਤਾ ਦੀ ਘਾਟ ਕਾਰਨ ਉਹਨਾਂ ਲੋਕਾਂ ਵਿੱਚ ਹੀ ਰਲੇ ਹੋਏ ਹਾਂ ਵਿੱਚ ਹਾਂ ਮਿਲਾ ਰਹੇ ਹਨ ਜਿਹੜੇ ਸਿੱਖੀ ਦਾ ਘਾਣ ਕਰਨ ਵਿੱਚ ਲਗੇ ਹੋਏ ਹਨ।  ਵਰਤਮਾਨ ਸਮੇਂ ਬਹੁਤਾ ਸਮਾਜ ਡੇਰਾਵਾਦੀ ਪ੍ਰੰਪਰਾ,ਨਸ਼ੇ,ਵਹਿਮ ਭਰਮ ਪਖੰਡ,ਪਤਿਤ ਪੁਣਾ,ਅਤੇ ਹੋਰ ਕਈ ਸਮਾਜਿਕ ਕੁਰੀਤੀਆਂ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।ਸਮਾਜ ਨੂੰ ਇਸ ਕੁਰੀਤੀਆਂ ਦੀ  ਦਲ ਦਲ ਵਿੱਚੋਂ ਬਾਹਰ ਕੱਢਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਿੱਖੀ ਲਹਿਰ ਤਹਿਤ ਇੱਕ ਵਿਸ਼ੇਸ਼ ਉਪਰਾਲਾ ਅਰੰਭ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਪੰਥ ਦੇ ਵਾਰਸੋ ਨੌਜਵਾਨ ਵੀਰੋ ਭੈਣੋ, ਬਜ਼ੁਰਗੋ,ਬੱਚਿਓ ਆਓ “ਗੁਰਬਾਣੀ ਗਾਵਹ ਭਾਈ ॥ਓਹ ਸਫਲ ਸਦਾ ਸੁਖਦਾਈ (628) ”ਦੇ ਮੁੱਖਵਾਕਾਂ ਨੂੰ ਜੀਵਨ ਪੱਲੇ ਬੰਨ੍ਹੀਏ ਤੇ ਸਫਲ ਸੁਖਦਾਈ ਬਣੀਏ।ਆਸ ਹੈ ਜ਼ਰੂਰ ਧਿਆਨ ਦੇ ਕੇ ਗੁਰੁ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਝੋਲੀ ਵਿੱਚ ਪੁਆਵਾਂਗੇ।

ਸਿੱਖੀ ਲਹਿਰ ਦੀ ਰੂਪ ਰੇਖਾ:

ਗੁਰਬਾਣੀ ਪਾਠ ਬੋਧ: ਨਿਤਨੇਮ ਦਾ ਸ਼ੁੱਧ ਉਚਾਰਣ, ਵਿਆਕਰਣ ਦੇ ਸਰਲ ਨੇਮ ਅਤੇ ਅਰਥ ਬੋਧ, ਗੁਰਬਾਣੀ ਦੀ ਮਹੱਤਤਾ, ਗੁਰਬਾਣੀ ਸੰਪਾਦਨਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਜਾਵੇਗਾ।

ਗੁਰਮਤਿ ਕਲਾਸਾਂ: ਨੌਜਵਾਨਾਂ/ਬੱਚਿਆਂ/ਬਜੁਰਗਾਂ ਦੀਆਂ ਅਲੱਗ-ਅਲੱਗ ਕਲਾਸਾਂ ਵਿਚ ਗੁਰਬਾਣੀ, ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ।

ਸਵਾਲ-ਜਵਾਬ: ਗੁਰਬਾਣੀ, ਗੁਰ-ਇਤਿਹਾਸ, ਸਿੱਖ-ਇਤਿਹਾਸ, ਸਿੱਖ ਰਹਿਤ ਮਰਯਾਦਾ, ਸਿੱਖ ਫਿਲਾਸਫੀ, ਅਜੌਕੇ ਸਮੇਂ ਦਰਪੇਸ਼ ਚਣੌਤੀਆਂ ਸਬੰਧੀ ਸਵਾਲ-ਜਵਾਬ ਆਮ ਸੰਗਤ ਵੱਲੋਂ ਪ੍ਰਚਾਰਕਾਂ ਨਾਲ ਕੀਤੇ ਜਾ ਸਕਦੇ ਹਨ। ਹਰੇਕ ਨੂੰ ਸਵਾਲ ਕਰਨ ਦੀ ਖੱਲ੍ਹ ਹੋਵੇਗੀ।

ਕਥਾ-ਵੀਚਾਰ: ਚੋਣਵੇਂ ਗੁਰਬਾਣੀ ਸ਼ਬਦਾਂ ਰਾਹੀਂ ਗੁਰਮਤਿ ਸਿਧਾਂਤਾਂ ਦੀ ਸਰਲ ਵਿਆਖਿਆ।

ਧਾਰਮਿਕ ਫਿਲਮਾਂ: ਪਤਿਤਪੁਣਾ, ਨਸ਼ੇ, ਦਾਜ, ਰਿਸ਼ਵਤਖੋਰੀ, ਗੁਰਦੁਆਰਾ ਪ੍ਰਬੰਧ, ਸੇਵਾਦਾਰ ਤੇ ਸੇਵਾ, ਪਰਉਪਕਾਰ, ਸਿਖੀ ‘ਤੇ ਮਾਣ ਆਦਿ ਵਿਸ਼ਿਆ ਨੂੰ ਬਿਆਨ ਕਰਦੀਆਂ ਧਾਰਮਿਕ ਫਿਲਮਾਂ।

ਸਲਾਈਡ ਸ਼ੋਅ: ਸਿੱਖੀ ਵਿਰਸਾ, ਗੁਰਬਾਣੀ, ਗੁਰੂ ਸਾਹਿਬਾਨ ਦੇ ਜੀਵਨ ਅਤੇ ਇਤਿਹਾਸਕ ਘਟਨਾਵਾਂ ਨੂੰ ਆਧੁਨਿਕ ਤਕਨੀਕ ਨਾਲ ਬਿਆਨਿਆ ਜਾਵੇਗਾ।

ਗੁਰਮਤਿ ਲਿਟਰੇਚਰ ਅਤੇ ਸੀਡੀਜ਼: ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਅਤੇ ਹੋਰ ਲਿਖਾਰੀਆਂ, ਸੰਸਥਾਵਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਤਿਆਰ ਗੁਰਮਤਿ ਸਾਹਿਤ ਅਤੇ ਸੀਡੀਜ਼ ਫ੍ਰੀ ਅਤੇ ਲਾਗਤ ਮਾਤਰ ਭੇਟਾ ਤੇ ਸੰਗਤਾਂ ਲਈ ਉਪਲੱਬਧ ਹੋਵੇਗਾ।

ਸਮਾਜਕ ਬੁਰਾਈਆਂ ਸਬੰਧੀ ਜਾਗ੍ਰਿਤੀ: ਪਤਿਤਪੁਣੇ, ਨਸ਼ੇ, ਕਰਮਕਾਂਡਾਂ, ਡੇਰਾਵਾਦ, ਵਹਿਮ-ਭਰਮ, ਦਾਜ, ਭਰੂਣ ਹੱਤਿਆ ਆਦਿਕ ਸਮਾਜਿਕ ਬੁਰਾਈਆਂ ਨੂੰ ਰੋਕਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਖੁੰਡ ਚਰਚਾ: ਪਰਿਵਾਰਕ ਰਿਸ਼ਤਿਆਂ, ਸਿੱਖ ਸਭਿਆਚਾਰ, ਪਹਿਰਾਵਾ, ਬੋਲ-ਚਾਲ ਆਦਿ ਨੈਤਿਕ ਵਿਸ਼ਿਆਂ ‘ਤੇ ਵੀਚਾਰ ਕੀਤੀ ਜਾਵੇਗੀ।

ਨੋਟ: ਉਪਰੋਕਤ ਜਾਣਕਾਰੀ ਵੱਖ-ਵੱਖ ਸਮੇਂ ਦੀ ਵੰਡ ਅਨੁਸਾਰ ਦਿੱਤੀ ਜਾਵੇਗੀ ਅਤੇ ਇਸ ਪ੍ਰੋਗ੍ਰਾਮ ਵਿੱਚ ਸਮੇਂ ਅਤੇ ਹਾਲਾਤ ਅਨੁਸਾਰ ਤਬਦੀਲੀ ਕੀਤੀ ਜਾ ਸਕਦੀ ਹੈ।

***********************

ਭੁੱਲੇ ਤਾਂ ਨਹੀਂ ਕਿਤੇ…….।

 • ਤੱਤੀ ਤਵੀ ਤੇ ਉਬਲਦੀ ਦੇਗ ਵਿਚ ਬੈਠੇ ਗੁਰੂ ਅਰਜਨ ਸਾਹਿਬ ਜੀ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਮਨੁੱਖੀ ਹੱਕਾਂ ਲਈ ਸ਼ਹਾਦਤ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ।

 • ਉਹ ਪਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਕੱਟਿਆ ਸੀਸ ਆਪਣੀ ਝੋਲੀ ਵਿਚ ਪਵਾਇਆ ਸੀ।

 • ਚਮਕੌਰ ਸਾਹਿਬ ਦੇ ਮੈਦਾਨ ਵਿਚ ਆਪਣੇ ਦੋ ਪੁਤਰਾਂ ਤੇ ਸਿਖਾਂ ਨੂੰ ਸ਼ਹਾਦਤ ਦਾ ਜਾਮ ਪੀਂਦਿਆਂ ਵੇਖ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਰੱਬ ਦਾ ਸ਼ੁਕਰ ਅਦਾ ਕਰਦੇ ਕਲਗੀਧਰ ਪਾਤਸ਼ਾਹ।

 • ਠੰਢੇ ਬੁਰਜ ਵਿਚ ਸ਼ਹਾਦਤ ਦੇਣ ਵਾਲੀ ਮਹਾਨ ਔਰਤ ਮਾਂ ਗੁਜਰ ਕੌਰ ਤੇ ਸਰਹੰਦ ਵਿਚ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਗਏ ਛੋਟੇ ਸਾਹਿਬਜ਼ਾਦੇ।

 • ਉਹ ਮਹਾਨ ਸਿਖ ਬੀਬੀਆਂ ਜਿਨ੍ਹਾਂ ਦੇ ਦੁੱਧ ਚੁੰਘਦੇ ਬੱਚੇ ਅਸਮਾਨ ਵੱਲ ਸੁੱਟ ਕੇ ਥੱਲੇ ਨੇਜਾ ਕਰ ਕੇ ਵਿਚ ਪਰੋ ਦਿੱਤੇ ਜਾਂਦੇ ਸਨ ਤੇ ਫਿਰ ਉਨ੍ਹਾਂ ਦੇ ਅੰਗ ਕੱਟ ਕੇ ਰੱਸੀ ਨਾਲ ਹਾਰ ਬਣਾ ਕੇ ਮਾਵਾਂ ਦੇ ਗਲ ਪਾਇਆ ਜਾਂਦਾ ਸੀ।

 • ਉਬਲਦੀ ਦੇਗ ਵਿਚ ਉਬਾਲਕੇ, ਰੂੰ ’ਚ ਲਪੇਟ ਕੇ ਜ਼ਿੰਦਾ ਸਾੜੇ ਜਾਣਾ, ਆਰੇ ਨਾਲ ਚੀਰੇ ਜਾਣਾ,  ਹਾਥੀਆਂ ਨਾਲ ਬੰਨ ਕੇ, ਖੋਪਰੀ ਲਾਹ ਕੇ, ਬੰਦ ਬੰਦ ਕੱਟ ਕੇ,ਚਰਖੜੀ ਤੇ ਚਾੜ੍ਹ ਕੇ, ਬਲਦੀਆਂ ਭੱਠੀਆਂ ਚ ਸੁੱਟ ਕੇ, ਸਿਰਾਂ ਦੇ ਈਨਾਮ ਰੱਖ ਕੇ ਸ਼ਹੀਦ ਕੀਤੇ ਗਏ ਉਹ ਸਿੱਖ ਜਿਨ੍ਹਾਂ ਸਿਖੀ ਸਿਦਕ ਬਦਲੇ ਜਾਨ ਦੇ ਦਿੱਤੀ।

 • ਖਾਲਸਾ ਰਾਜ ਦੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਬੂਰਾਂ ਨਾਲ ਮੋਸ ਨੋਚ ਕੇ ਸ਼ਹੀਦ ਕੀਤਾ ਗਿਆ ਪਰ ਇਸਤੋਂ ਪਹਿਲਾਂ 4 ਸਾਲ ਦੇ ਉਨਹਾਂ ਦੇ ਪੁੱਤਰ ਦਾ ਕਲੇਜਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੱਢ ਕੇ ਉਨ੍ਹਾਂ ਦੇ ਮੂੰਹ ਵਿਚ ਪਾਇਆ ਗਿਆ।

 • ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ, ਜਿਹੇ ਕੌਮੀ ਜਰਨੈਲ ਜਿਨ੍ਹਾਂ ਦੀ ਤੇਗ ਦੀ ਧਾਂਕ ਤੇ ਬਾਹੂਬਲ ਦੀ ਗਵਾਹੀ ਇਤਿਹਾਸ ਕੂਕ ਕੂਕ ਕੇ ਦਿੰਦਾ ਹੈ।

 • ਤਿੰਨ੍ਹਾਂ ਘੱਲੂਘਾਰਿਆਂ 1746, 1762, 1984 ਵਿਚ ਸ਼ਹਾਦਤ ਪਾਉਣ ਵਾਲੇ ਸੂਰਬੀਰਾਂ, ਜਰਨੈਲਾਂ, ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਦੀਆਂ ਕੁਰਬਾਨੀਆਂ।

 • ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ, ਪ੍ਰੋ ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰ ਗੰਗਾ ਸਿੰਘ, ਕਰਮ ਸਿੰਘ ਹਿਸਟੋਰੀਅਨ, ਪ੍ਰੋ ਪੂਰਨ ਸਿੰਘ ਜਿਹੇ ਸਿਖ ਵਿਦਵਾਨ।

 • ਭਾਈ ਕਨ੍ਹਈਆ ਸਿੰਘ, ਭਗਤ ਪੂਰਨ ਸਿੰਘ ਜੀ ਵਰਗੇ ਮਨੁੱਖਤਾ ਦੇ ਭਲੇ ਹਿਤ ਆਪਾ ਲੁਟਾ ਦੇਣ ਵਾਲੇ ਪਰਉਪਕਾਰੀ।

*******************

 

Leave a Reply