Wednesday, July 24, 2019
Home > Articles > ਸਿੱਖੀ ਤੇ ਹਮਲਾ (ਭਾਗ -4)

ਸਿੱਖੀ ਤੇ ਹਮਲਾ (ਭਾਗ -4)

(ਪ੍ਰੋ. ਸੁਖਵਿੰਦਰ ਸਿੰਘ ‘ਦਦੇਹਰ’)
ਨੋਟ:- 1.ਦੇਹ ਪੂਜਾ ਮੂਰਤੀ ਪੂਜਾ, 2.ਡੇਰਾਵਾਦ, 3.ਪਖੰਡ ਵਹਿਮ ਭਰਮ, 4ਗੁਲਾਮੀ, 5.ਗੁਰਬਾਣੀ ਦਾ ਨਿਰਾਦਰ, 6.ਦਸਮ ਗ੍ਰੰਥ 7.ਇਤਿਹਾਸਿਕ ਮਿਲਾਵਟ, 8.ਭਰੂਣ ਹੱਤਿਆ ਦੇ ਦੋਸ਼ੀ, 9.ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, 10.ਜਾਤਿ ਪਾਤਿ ਦੇ ਹਾਮੀ, 11.ਮੜੀਆਂ ਦੀ ਪੂਜਾ ਵਧਾਈ, 12.ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ ।
3.ਗੁਲਾਮੀ:-ਗੁਲਾਮੀ ਦੇ ਕਈ ਰੂਪ ਹੋ ਸਕਦੇ ਹਨ। ਕਿਸਮ ਗੁਲਮੀ ਕੋਈ ਵੀ ਹੋਵੇ ਮਾੜੀ ਹੀ ਮਾੜੀ ਹੈ।ਗੁਲਾਮੀ ਸਰੀਰਕ ਵੀ ਹੋ ਸਕਦੀ ਹੈ ਮਾਨਸਿਕ ਵੀ ।ਇਹ ਗੱਲ ਹੋਰ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸਰੀਰਕ ਤੌਰ ਤੇ ਗੁਲਾਮ ਕਰਨ ਵਾਲੇ ਨਾਲੋਂ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਵਾਲਾ ਜਿਆਦਾ ਖਤਰਨਾਕ ਹੈ ।ਮਾਨਸਿਕ ਤੌਰ ਤੇ ਤਕੜਾ ਤੇ ਅਜ਼ਾਦ ਵਿਅਕਤੀ ਜਿਸ ਨੇ ਗੁਲਾਮ ਹੋ ਕੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ ਉਹ ਕਦੇ ਵੀ ਅਜ਼ਾਦ ਹੋ ਸਕਦਾ ਹੈ ਪਰ ਜੇ ਗੁਲਾਮੀ ਮਾਨਸਿਕ ਤੌਰ ਤੇ ਹੋਵੇ ਤਾਂ ਸਰੀਰਕ ਤੌਰ ਤੇ ਹਾਥੀ ਵਾਂਗੂੰ ਤਕੜਾ ਹੋਣ ਤੇ ਵੀ ਕੁਝ ਨਹੀਂ ਕਰ ਸਕਦਾ ।ਹਾਥੀ ਨੂੰ ਛੋਟੇ ਜਿਹੇ ਨੂੰ ਫੜਿਆ ਜਾਂਦਾ ਹੈ ਮੋਟਾ ਸੰਗਲ ਲਤ ਨੂੰ ਪਾ ਕੇ ਮੋਟੇ ਰੁੱਖ ਨਾਲ ਬੰਨ ਦਿੱਤਾ ਜਾਂਦਾ ਹੈ ਉਹ ਜੋਰ ਲਾਉਂਦਾ ਹੈ ਪਰ ਛੁੱਟਦਾ ਨਹੀਂ ਲੱਤ ਵੀ ਜਖਮੀ ਹੋ ਜਾਂਦੀ ਹੈ, ਆਖਿਰ ਹਟ ਜਾਂਦਾ ਹੈ ਜੋਰ ਲਾਉਣੋ ,ਇਹ ਮੰਨ ਕੇ ਕਿ ਇਹ ਮੈਂ ਨਹੀਂ ਤੋੜ ਸਕਦਾ, ਗੁਲਾਮੀ ਮਨ ਕਰਕੇ ਸਵੀਕਾਰ ਕਰ ਲਈ । ਹੁਣ ਸਰੀਰਕ ਤੌਰ ਤੇ ਵੀ ਵੱਡਾ ਹੋਈ ਜਾਂਦਾ ਹੈ ਜੋਰ ਹੋਰ ਵੱਧਦਾ ਜਾਂਦਾ ਹੈ ਪਰ ਗੁਲਾਮੀ ਮਾਨਸਿਕ ਤੌਰ ਤੇ ਸਵੀਕਾਰ ਕਰ ਲੈਣ ਕਰਕੇ ਹੁਣ ਇਕ ਮਰੀਅਲ ਜਿਹਾ ਬੰਦਾ ਆਪਣੇ ਮੰਜੇ ਨਾਲ ਹੀ ਮੋਟਾ ਸੰਗਲ ਪਾ ਕੇ ਬੰਨ ਛੱਡਦਾ ਹੈ ਪਰ ਹਾਥੀ ਉਸ ਲਤ ਨੂੰ ਵੀ ਨਹੀਂ ਹਿਲਾਉਂਦਾ ਕਿ ਇਹ ਨਹੀਂ ਮੇਰੇ ਕੋਲੋਂ ਹੋ ਸਕਣਾ ਜਦ ਕਿ ਵੱਡੇ ਵੱਡੇ ਦਰਖਤ ਤੇ ਮੋਟੇ ਮੋਟੇ ਸੰਗਲ ਤੋੜ ਦੇਣ ਦੀ ਉਸ ਵਿੱਚ ਬਹੁਤ ਤਾਕਤ ਹੈ ।ਪਰ ਮਾਨਸਿਕ ਗੁਲਾਮੀ ਜਿਹੜੀ ਸਵੀਕਾਰ ਕਰ ਲਈ ਹੈ ਉਹ ਐਸਾ ਕਰਨ ਨਹੀਂ ਦਿੰਦੀ ।ਇੰਵੇਂ ਹੀ ਕਬੂਤਰਾਂ ਨੂੰ ਰੱਖਣ ਵਾਲੇ ਤੇ ਹੋਰ ਜਾਨਵਰਾਂ ਨੂੰ ਰੱਖਣ ਵਾਲੇ ਪਹਿਲਾਂ ਖੰਭ ਕੱਟ ਕੇ ਰੱਖਦੇ ਹਨ। ਉਹਨਾਂ ਕੋਲੋਂ ਉਡਿਆ ਨਹੀਂ ਜਾਂਦਾ ,ਅਖੀਰ ਉਹ ਸਵੀਕਾਰ ਕਰ ਲੈਂਦੇ ਹਨ। ਫਿਰ ਉਹ ਅਜ਼ਾਦ ਛੱਡ ਵੀ ਦਿੰਦਾ ਹੈ ਤਾਂ ਵੀ ਉਹ ਸਾਰਾ ਦਿਨ ਉਡ ਕੇ ਫਿਰ ਆਪੇ ਆ ਕੇ ਉੱਥੇ ਹੀ ਬੈਠ ਜਾਂਦੇ ਹਨ ਕਿਉਂਕਿ ਮਾਨਸਿਕ ਗੁਲਾਮੀ ਸਵਿਕਾਰੀ ਹੈ ।
ਗੁਰੁ ਸਾਹਿਬ ਜੀ ਨੇ ਸਾਨੂੰ ਬੜੀ ਜਦੋ ਜਹਿਦ ਤੋਂ ਬਾਅਦ ਹਰ ਪ੍ਰਕਾਰ ਦੀ ਗੁਲਾਮੀ ਚੋਂ ਕਢਿਆ ਸੀ। ਖਾਸ ਕਰਕੇ ਮਾਨਸਿਕ ਗੁਲਾਮੀ ਚੋਂ ਤਾਂ ਸਦਾ ਲਈ ਅਜ਼ਾਦ ਰੱਖਣ ਲਈ ਗੁਰੁ ਵੀ ਸਰੀਰ ਰੂਪ ਵਿੱਚ ਨਾ ਦਿਤਾ ਗੁਰੂਬਾਣੀ ਗੁਰੁ ਦੇ ਗਿਆਨ ਨਾਲ ਹੀ ਸਦਾ ਲਈ ਜੋੜ ਦਿਤਾ।ਮਾਨਸਿਕ ਤੌਰ ਤੇ ਅਜ਼ਾਦ ਵਿਅਕਤੀ ਗਿਆਨ ਭਰਪੂਰ ਵਿਅਕਤੀ ਸਰੀਰਕ ਸਮਾਜਿਕ ਗੁਲਾਮੀ ਕਦੀ ਸਵੀਕਾਰ ਨਹੀਂ ਕਰਦਾ।
ਇਹਨਾਂ ਬਗਲਿਆਂ ਵਰਗੇ ਬਹੁਤਿਆਂ ਚਿੱਟਿਆਂ ਨੇ ਸਾਡੇ ਸਮਾਜ ਨੂੰ ਫਿਰ ਗੁਲਾਮੀ ਦੀ ਜਕੜ ਦਿਤਾ ਹੈ ।ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਗੁਲਾਮੀ ਮਾਨਸਿਕ ਹੈ।ਜਿਸ ਚੋਂ ਅਜ਼ਾਦ ਹੋਣਾ ਮਹਾਂ ਮੁਸ਼ਕਲ ਹੈ।ਹੈਰਾਨੀ ਹੁੰਦੀ ਹੋਏਗੀ ਕਿ ਸਾਧਾਂ ਨੇ ਕਿਹੜੀ ਗੁਲਾਮੀ ਦਿਤੀ ਹੈ ।ਦੇਖੋ ਜੀ ਆਪਣੇ ਪੈਰਾਂ ਤੇ ਮੱਥਾ ਟਿਕਵਾਉਣ ਤੋਂ ਆਰੰਭ ਹੁੰਦੀ ਹੈ ਇਹ ਸ਼ੁਰੂਆਤ, ਜਿਸ ਨੇ ਸਿਰ ਰੱਖ ਦਿਤਾ ਇਕ ਵਾਰੀ ਪੈਂਰਾ ਤੇ, ਉਹ ਸਮਝੋ ਕਿ ਅਗਲੀਆਂ ਸਾਰੀਆਂ ਹੀ ਭੈੜਆਂ ਚੋਂ ਵੀ
ਭੈੜੀਆਂ ਸ਼ਰਤਾਂ ਹੁਣ ਪੂਰੀਆਂ ਕਰ ਸਕਣ ਦੇ ਯੋਗ ਹੋ ਗਿਆ ਸਮਝੋ।ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀ ਕਿੰਨੀ ਕੁ ਮਾਨਸਿਕ ਗੁਲਾਮੀ ਅਜੇ ਇਹਨਾਂ ਦੀ ਸਵੀਕਾਰ ਕੀਤੀ ਹੈ,ਨਹੀਂ ਤਾਂ ਜਿਨਾਂ ਦਾ ਸਰੀਰਕ ਸ਼ੋਸ਼ਣ ਵੀ ਇਹ ਕਰ ਚੁੱਕੇ ਹਨ ਉਹਨਾਂ ਦੀ ਹਾਲਤ ਤੋਂ ਅੰਦਾਜਾ ਲਗ ਸਕਦਾ ਹੈ। ਅਜੇ ਕੁਝ ਗੱਲਾਂ ਸਾਹਮਣੇ ਆਈਆਂ ਕੁਝ ਲੋਕਾਂ ਨੇ ਆਪਣੀ ਇਜ਼ਤ ਬਚਾਈ ਰੱਖਣ ਲਈ ਮੂੰਹ ਨਹੀਂ ਖੋਲਿਆ।ਖੈਰ……
ਸਤਿਕਾਰ ਦੇ ਨਾ ਤੇ ਜਿਹੜੀ ਇਹ ਖੇਡ ਖੇਡ ਰਹੇ ਹਨ ਇਹ ਸਤਿਕਾਰ ਦਾ ਨਹੀ ਗੁਲਾਮੀ ਦਾ ਰਾਹ ਹੈ।ਜਿਨਾਂ ਦੇ ਮਾਂ ਬਾਪ ਨਹੀ ਇਸ ਦੁਨੀਆਂ ਤੇ ਉਹ ਆਪਣੇ ਮਾਂ ਬਾਪ ਦੇ ਗੋਡੀਂ ਹੱਥ ਨਹੀਂ ਹੁਣ ਲਾ ਸਕਦੇ ਕੀ ਉਹ ਆਪਣੇ ਮਾਂ ਬਾਪ ਦਾ ਹੁਣ ਸਤਿਕਾਰ ਨਹੀਂ ਕਰਦੇ।ਗੁਰੁ ਨਾਨਕ ਜੀ ਦਾ ਸਤਿਕਾਰ ਹੁਣ ਅਸੀਂ ਕਿਵੇਂ ਕਰਦੇ ਹਾਂ ਸਰੀਰਕ ਰੂਪ ਵਿੱਚ ਜਾਂ ਉਹਨਾਂ ਦੇ ਬਣਾਏ ਰਾਹ ਤੇ ਚੱਲ ਕੇ।ਸਭ ਤੋਂ ਵੱਡਾ ਸਤਿਕਾਰ ਹੈ ਗੁਰੁ ਸਾਹਿਬ ਜੀ ਅਤੇ ਸਿਆਣੇ ਗੁਰਸਿਖਾਂ ਬਜੁਰਗਾਂ ਦਾ ਕਿ ਉਹਨਾਂ ਵਾਲੇ ਗੁਣ ਸਾਡੇ ਜੀਵਨ ਦਾ ਅੰਗ ਬਣਨ।ਜਿੰਨੀਆਂ ਬੁਰਾਈਆਂ ਸਮਾਜ ਵਿੱਚ ਭਿਆਨਕ ਰੂਪ ਧਾਰੀ ਖੜੀਆਂ ਹਨ ਇਹਨਾਂ ਨਾਲ ਟਕਰਾਉਣ ਲਈ ਕਿਸੇ ਸਿੱਖ ਜਾਂ ਜਥੇਬੰਦੀ ਵਿੱਚ ਤਾਕਤ ਨਹੀਂ।
ਜਿਨਾਂ ਨੇ ਸ਼ੁਰੂਆਤ ਕੀਤੀ ਵੀ ਹੈ ਉਹਨਾਂ ਨੂੰ ਗੁਲਾਮ ਜਹਿਨੀਅਤ ਦੇ ਲੋਕ ਅਜੇ ਕੁਝ ਕਰ ਸਕਣ ਦੀ ਪੂਰੀ ਇਜਾਜਤ ਨਹੀਂ ਦੇਂਦੇ ।ਮਾਨਸਿਕ ਗੁਲਾਮੀ ਦੀ ਜੜ ਇਹ ਸਾਧ ਇਕ ਵਾਰ ਜਿਸ ਦੀ ਅਕਲ ਨੂੰ ਪੈਰਾਂ ਤੇ ਸੁੱਟਣ ਵਿੱਚ ਕਾਮਯਾਬ ਹੋ ਜਾਂਦੇ ਹਨ ਉਹ ਮਨੁੱਖ ਸਮਾਜ ਦੀਆਂ ਹਜ਼ਾਰਾਂ ਹੀ ਵੱਡੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਦੀ ਨਹੀਂ ਕਰ ਸਕਦਾ ।
ਮੁਸ਼ਕਲਾਂ ਨਾਲ ਤਾਂ ਟਕਰਾਉਣ ਜੋਗ ਤਾਂ ਹੀ ਬਣੇਗਾ ਜਦੋਂ ਅਕਲ ਦੀ ਵਰਤੋਂ ਕਰਨੀ ਸਿਖੇਗਾ ਤੇ ਜਿਨਾਂ ਚਿਰ ਇਹਨਾਂ ਭਰਮਗਿਆਨੀਆ ਦੇ ਅਗਿਆਨਤਾ ਦੇ ਖੰਭਾਂ ਥੱਲੇ ਵੜ ਬੈਠਣ ਦਾ ਸੁਭਾਅ ਹੈ ਉਨੀਂ ਦੇਰ ਅਕਲ ਦੀ ਵਰਤੋਂ ਇਹਨਾਂ ਕਰਨ ਹੀ ਨਹੀਂ ਦੇਣੀ ।ਕਿਉਂਕਿ ਅਗਿਆਨਤਾ ਦੇ ਖੰਭਾਂ ਦੀ ਛਾਂ ਦੇ ਕੇ ਸਿਖਿਆ ਹੀ ਇਹ ਦਿੰਦੇ ਹਨ ਕਿ ਇਹ ਕਲਯੁਗ ਹੈ ਇਹ ਹੀ ਹੋਣਾ ਹੈ,ਰੱਬ ਦਾ ਹੁਕਮ ਮੰਨੋ ਇਹ ਪਾਪ ਕਰਮ ਨੀਚਤਾਈਆਂ ਸਭ ਇਸੇ ਤਰਾਂ ਹੀ ਹੋ ਕੇ ਰਹਿਣਾ ਹੈ, ਬਦਲਿਆ ਨਹੀ ਜਾ ਸਕਦਾ ।ਪਰ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਆਖਦੀ ਹੈ ਆਉ ਉਸ ਵੱਲ ਧਿਆਨ ਦੇਈਏ ਇਹਨਾਂ ਪਖੰਡੀਆਂ ਦਾ ਖਹਿੜਾ ਛਡੀਏ:-
-ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ – (ਪੰਨਾ 727)
-ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥ – (ਪੰਨਾ 918)

ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
ਇਹ ਆਖਦੇ ਇਹ ਮਾੜੀ ਹਾਲਤ ਰੱਬ ਨੇ ਲਿਖੀ ਹੈ ਇਵੇਂ ਰਹਿਣੀ ਹੈ ਜਦੋਂ ਉਹ ਬਦਲੇਗਾ ਉਦੋਂ ਬਦਲੇਗੀ ਪਰ ਗੁਰਬਾਣੀ ਆਖਦੀ ਹੈ ਰੱਬ ਨੇ ਮਾੜੀ ਹਾਲਤ ਨਹੀਂ ਤੂੰ ਆਪ ਬਣਾਈ ਹੈ ਪੜੋ ਗੁਰਬਾਣੀ:-
-ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ – (ਪੰਨਾ 433)
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥21॥
-ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥

ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥1॥ ਰਹਾਉ ॥ – (ਪੰਨਾ 695)
ਇਹ ਬਦਲ ਵੀ ਸਕਦੀ ਹੈ ਜੇ ਗੁਰੂ ਦੇ ਆਖੇ ਲਗ ਕੇ ਤੁਰੀਏ ਗੁਰੂ ਨਾਨਕ ਜੀ ਨੇ ਵੱਡੇ ਸਮਾਜ ਦੇ ਹਿਸੇ ਦੀ ਗੁਲਾਮੀ ਹਰ ਪੱਖ ਦੀ ਕਟ ਦਿਤੀ ਸੀ ਕਿਉਕਿ ਉਹਨਾਂ ਨੂੰ ਪਤਾ ਸੀ ਤੇ ਲੋਕਾਂ ਨੂੰ ਉਹਨਾਂ ਸਮਝਾ ਦਿਤਾ ਸੀ ਕਿ ਗੁਲਾਮੀ ਰੱਬ ਨੇ ਤੁਹਾਡੇ ਗਲ ਨਹੀਂ ਪਾਈ ਪਾਉਣ ਵਾਲੇ ਤਾਂ ਆਹ ਲੋਕ ਹਨ ਸੋ ਗੁਰੁ ਸਾਹਿਬ ਜੀ ਨੇ ਕੁਰਬਾਨੀਆਂ ਕਰਕੇ ਪਖੰਡੀਆਂ ਦਾ ਜੰਜਾਲ ਤੋੜਿਆ ਤੇ ਸਮਾਜ ਦੀ ਨੁਹਾਰ ਬਦਲ ਦਿਤੀ:-
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥-(ਪੰਨਾ 858)
ਕੌਣ ਸਨ ਗੁਲਾਮੀ ਵਿੱਚ ਧੱਕਣ ਵਾਲੇ ਵੇਖੋ ਗੁਰੁ ਸਾਹਿਬ ਦੀ ਬਾਣੀ ਰਾਹੀ :-
-ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ – (ਪੰਨਾ 662)

-ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥ – (ਪੰਨਾ 417)
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥ -(ਪੰਨਾ 417)

ਇਹ ਵੀ ਧਾਗੇ ਤਵੀਤਾਂ ਵਾਲੇ ਬਾਬੇ ਲੋਕਾਂ ਨੂੰ ਕਹਿੰਦੇ ਸਨ ਕੁਝ ਕਰਨ ਦੀ ਲੋੜ ਨਹੀਂ ਅਸੀ ਮੰਤਰ ਜਾਪ ਕਰਾਂਗੇ ਤੇ ਬਾਬਰ ਦੇ ਸਿਪਾਹੀ ਸ਼ਾਰੇ ਅੰਨੇ ਹੋ ਜਾਣੇ ਹਨ ਆਪੇ ਪਿਛੇ ਭਜ ਜਾਣਗੇ ਪਰ ਸਤਿਗੁਰੂ ਦਸਦੇ ਹਨ ਕਿ ਕੋਈ ਵੀ ਮੁਗਲ ਅੰਨਾ ਨਾ ਹੋਇਆ ਸੋ ਜੇ ਲੋਕ ਗੁਰੁ ਨਾਨਕ ਜੀ ਦੇ ਆਖੇ ਲਗਦੇ ਤਾਂ ਮੁਕਾਬਲਾ ਕਰਨ ਨਾਲ ਦੇਸ਼ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਚ ਜਾਣਾ ਸੀ ਪਰ ਦੁਧ ਪੀਣੇ ਮਜਨੂਆਂ ਨੇ ਵਾਹ ਪੇਸ਼ ਨਾ ਜਾਣ ਦਿਤੀ ਨਾਲੇ ਕਤਲੇਆਮ ਕਰਵਾਇਆ ਨਾਲੇ ਭਾਰਤ ਨੂੰ ਆਉਂਦੇ ਹਜ਼ਾਰਾਂ ਸਾਲਾਂ ਲਈ ਗੁਲਾਮ ਇਹਨਾਂ ਦੀਆਂ ਨਲਾਇਕੀਆਂ ਨੇ ਕਰਵਾ ਦਿਤਾ।ਇਹੋ ਜਿਹੀਆਂ ਹੀ ਕਰਤੂਤਾਂ ਸਾਫ ਇਹਨਾਂ ਦੀਆਂ ਫਿਰ ਦਿਸਦੀਆਂ ਹਨ ਆਉ ਬਚੀਏ ਤੇ ਬਚਾਈਏ ਸਮਾਜ ਨੂੰ ।ਗੁਰਬਾਣੀ ਵੀਚਾਰੀਏ ਜੀ।

Leave a Reply