Saturday, November 28, 2020
Home > Articles > ਸਿੱਖੀ ਤੇ ਹਮਲਾ (ਭਾਗ -8)

ਸਿੱਖੀ ਤੇ ਹਮਲਾ (ਭਾਗ -8)

(ਪ੍ਰੋ. ਸੁਖਵਿੰਦਰ ਸਿੰਘ ‘ਦਦੇਹਰ’)
ਨੋਟ:- 1.ਦੇਹ ਪੂਜਾ ਮੂਰਤੀ ਪੂਜਾ, 2.ਡੇਰਾਵਾਦ, 3.ਪਖੰਡ ਵਹਿਮ ਭਰਮ, 4ਗੁਲਾਮੀ, 5.ਗੁਰਬਾਣੀ ਦਾ ਨਿਰਾਦਰ, 6.ਦਸਮ ਗ੍ਰੰਥ 7.ਇਤਿਹਾਸਿਕ ਮਿਲਾਵਟ, 8.ਭਰੂਣ ਹੱਤਿਆ ਦੇ ਦੋਸ਼ੀ, 9.ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, 10.ਜਾਤਿ ਪਾਤਿ ਦੇ ਹਾਮੀ, 11.ਮੜੀਆਂ ਦੀ ਪੂਜਾ ਵਧਾਈ, 12.ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ ।
8.ਇਤਿਹਾਸਿਕ ਸਥਾਨਾਂ ਦੇ ਥਾਂ ਨਕਲੀ ਥਾਵਾਂ ਨੂੰ ਮਾਨਤਾ:- ਗੁਰੂ ਸਾਹਿਬ ਜੀ ਨੇ ਜਿਥੇ ਲੋਕਾਂ ਨੂੰ ਧਾਰਮਿਕ ਰਾਜਨੀਤਿਕ ਸਮਾਜਿਕ ਸੇਧ ਦਿੱਤੀ ਉਥੇ ਆਰਥਿਕ ਪੱਖ ਵੀ ਮਜਬੂਤ ਕਰਨ ਲਈ ਵਪਾਰ ਵੱਲ ਪ੍ਰੇਰਿਆ ਨਗਰ ਵੀ ਵਸਾਏ ਤਾਂ ਕਿ ਲੋਕਾਂ ਨੂੰ ਰੋਜਗਾਰ ਵੀ ਮਿਲੇ ਤੇ ਗੁਰਸਿੱਖੀ ਦਾ ਨਮੂਨਾ ਨੱਗਰ ਵੀ ਵੱਸਣ।ਉਹ ਇਤਿਹਾਸਿਕ ਸ਼ਹਿਰ ਜਿਨਾਂ ਵਿੱਚ ਕਰਤਾਰਪੁਰ(ਪਾਕਿਸਤਾਨ)ਗੋਇੰਦਵਾਲ,ਅੰਮ੍ਰਿਤਸਰ,ਤਰਨ ਤਾਰਨ,ਕਰਤਾਰਪੁਰ(ਜਲੰਧਰ)ਹਰਿਗੋਬਿੰਦਪੁਰਾ ,ਭਾਈ ਰੂਪਾ,ਕੀਰਤਪੁਰ ,ਅਨੰਦਪੁਰ,ਪਾਉਂਟਾ,ਆਦਿਕ ਸ਼ਾਇਦ ਕੋਈ ਹੋਰ ਵੀ ਹੋਵੇ,ਇਹ ਤਾਂ ਅਸੀਂ ਸੰਭਾਲ ਨਹੀਂ ਸਕੇ, ਜਿਹੜੇ ਸਾਡੀ ਆਪਣੀ ਕੌਮੀ ਮਲਕੀਅਤ ਹਨ।ਜਗਾ ਮੁੱਲ ਖਰੀਦ ਕੇ ਆਪ ਸ਼ਹਿਰ ਵਸਾਏ ਸਨ ।ਇਹਨਾਂ ਥਾਵਾਂ ਤੇ ਧਰਮ ਦੇ ਪ੍ਰਚਾਰ ਲਈ ਜੋ ਧਰਮਸਲਾਵਾਂ ਗੁਰਦੁਆਰੇ ਸਥਾਪਿਤ ਕੀਤੇ ਸਨ ਉਹ ਪੂਜਾ ਸੁੱਖਣਾ ਸੁੱਖਣ,ਤੇ ਕਰਮਕਾਂਡ ਪਖੰਡ ਤੱਕ ਹੀ ਸੀਮਤ ਕਰ ਦਿਤੇ ਹਨ ।ਇਹਨਾਂ ਦੀ ਸਾਂਭ ਸੰਭਾਲ ਤਾਂ ਇਕ ਪਾਸੇ ਧਰਮ ਪ੍ਰਚਾਰ ਦੇ ਸੋਮੇ ਵੀ ਤਕਰੀਬਨ ਖਤਮ ਹੀ ਸਮਝੋ ।ਇਤਿਹਾਸਿਕ ਯਾਦਗਾਰਾਂ ਸਾਰੀਆਂ ਢਾਹ ਦਿਤੀਆਂ ਅਨੰਦਪੁਰ ਦੇ ਕਿਲੇ ,ਚਮਕੌਰ ਦੀ ਗੜੀ ਦੀ ਨਿਸ਼ਾਨੀ,ਠੰਡਾ ਬੁਰਜ ਜੋ ਤਕਰੀਬਨ 1966 ਤਕ ਸਲਾਮਤ ਸਨ।2003 ਵਿੱਚ ਬੇਬੇ ਨਾਨਕੀ ਦਾ ਘਰ ਸੁਲਤਾਨਪੁਰ ਵਿਚਲਾ ਚੰਗਾ ਭਲਾ ਢਾਹ ਦਿਤਾ।ਜੂਨ 1984 ਦਰਬਾਰ ਸਾਹਿਬ ਤੇ ਹੋਏ ਹਮਲੇ ਦੀਆਂ ਨੀਸ਼ਾਨੀਆਂ ਸਮੇਤ ਢੱਠੇ ਹੋਏ ਅਕਾਲ ਤੱਖਤ ਤੇ ਹੋਰ ਸਾਰੀਆਂ ਯਾਦਗਾਰਾਂ ਮਿਟਾ ਦਿਤੀਆਂ ।ਇਹਨਾਂ ਹੀ ਨੁਕਸਾਨੀਆਂ ਇਮਾਰਤਾਂ ਤੇ ਅਤੇ ਵਸਤੂਆਂ ਨੂੰ ,ਇਹੀ ਪੈਸਾ ਖਰਚ ਕੇ ਜਿਸ ਨਾਲ ਨਵਾਂ ਸਾਰਾ ਕੁਝ ਬਣਾਇਆ ,ਉਸੇ ਨੂੰ ਉਵੇਂ ਹੀ ਸੰਭਾਲਦੇ, ਤਾਂ ਆਉਣ ਵਾਲੀਆਂ ਦੁਨੀਆਂ ਭਰ ਦੀਆ ਨਵੀਆਂ ਪੀੜੀਆਂ, ਸਦੀਆਂ ਤੱਕ ਜ਼ਾਲਮਾਂ ਨੂੰ ਫਿਟਕਾਰਾਂ ਪਾਉਂਦੀਆਂ ।ਪੈਸਾ ਵੀ ਖਰਚਿਆ,ਨਿਸ਼ਾਨੀਆਂ ਵੀ ਬਰਬਾਦ ਕਰਵਾ ਲਈਆਂ, ਪੱਲੇ ਕੁਝ ਵੀ ਨਹੀਂ ਰਿਹਾ।ਕੌਮ ਦਾ ਪੈਸਾ ਖਰਚ ਕੇ ਉਸੇ ਤਰਜ ਤੇ ਜੰਗਲ ਤੇ ਪੁਰਾਣੀਆਂ ਇਮਾਰਤਾਂ ਵਰਗੀਆਂ ਇਮਾਰਤਾਂ ਤੇ ਕਿਲੇ ਬਣਾਉਂਦੇ ਜਿਸ ਨੂੰ ਦੇਖਿਆਂ ਦਿਲ ਵਿੰਨਿਆਂ ਜਾਂਦਾ, ਕਿ ਹੈਂ ਸਾਡੇ ਬਜ਼ੁਰਗਾਂ ਨੇ ਇਹੋ ਜਿਹੇ ਥਾਵਾਂ ਤੇ ਇਸ ਤਰੀਕੇ ਧਰਮ ਪਾਲਿਆ ਸੀ ? ਪਰ ਨਹੀਂ ਬੇਅਕਲੀ ਨੇ ਸਾਰਾ ਕੁਝ ਖਾ ਲਿਆ।ਪੁਰਾਣੀਆਂ ਇਤਿਹਾਸਿਕ ਯਾਦਗਾਰਾਂ ਢਾਹ ਕੇ ਚਿੱਟਿਆਂ ਚੋਲਿਆਂ ਵਾਲਿਆਂ ਨੇ ਚਿੱਟੇ ਸੰਗਮਰਮਰ ਦੇ ਮਹਿਲ ਉਸਾਰ ਕੇ, ਆਪਣੀਆਂ ਕਾਲੀਆਂ ਕਰਤੂਤਾਂ ਇਤਿਹਾਸ ਵਿੱਚ ਦਰਜ ਕਰਵਾ ਲਈਆਂ ਹਨ ,ਮੱਥੇ ਤੇ ਕਾਲੇ ਦਾਗ ਲਗਵਾ ਲਏ ਹਨ। ਹੋਰ ਕਿਲਿਆਂ ਦੇ ਨਾਮੋ ਨਿਸ਼ਾਨ ਮਿਟਾ ਦਿਤੇ ।ਜਦੋਂ ਕਿ ਦੇਖੋ ਜਲ੍ਹਿਆਂ ਵਾਲੇ ਬਾਗ ਦੀਆਂ ਨੀਸ਼ਾਨੀਆਂ ,ਕੁਤਬ ਮੀਨਾਰ, ਤਾਜ ਮਹਿਲ, ਲਾਲ ਕਿਲਾ ,ਤੇ ਹੋਰ ਕਿਨੇ ਪੁਰਾਣੇ ਪੁਰਾਣੇ ਖੰਡਰਾਤ ਖੜੇ ਹਨ, ਫਿਰ ਸਾਡੀਆਂ ਯਾਦਗਾਰਾਂ ਨੂੰ ਕੀ ਹੋਇਆ।ਇਨਕਲਾਬ ਤੇ ਅਜ਼ਾਦੀ ਦਾ ਸੁਨੇਹਾ ਦਿੰਦੀਆਂ ਯਾਦਗਾਰਾਂ ਸਾਰੀਆਂ ਹੀ ਮਲੀਆਮੇਟ ਕਰ ਦਿਤੀਆਂ ਤੇ ਗੁਰੁ ਸਿਧਾਂਤ ਦੇ ਉਲਟ ਜਾ ਕੇ ਪੂਜਣ ਲਈ ਜੰਡ, ਬੇਰੀਆਂ,ਜੁਤੀਆਂ ,ਕਪੜੇ,ਲੋਟੇ ਗੰਗਾ ਸਾਗਰ ਵਰਗੇ ,ਨਕਲੀ ਮਾਲਾ,ਸੁਲਤਾਨਪੁਰ ਦੇ ਵੱਟੇ ਅਦਿਕ ਜੋ ਸਿੱਖ ਇਨਕਲਾਬ ਦਾ ਹਿੱਸਾ ਵੀ ਨਹੀਂ ਤੇ ਪ੍ਰੇਰਨਾ ਵੀ ਕੋਈ ਨਹੀਂ ਦਿੰਦੇ ਉਹ ਸਾਰਾ ਕੁਝ ਇਹਨਾਂ ਸਾਧਾਂ ਨੇ ਸਾਂਭਿਆ ਹੈ। ਕਦੀ ਸੋਚੋ ਸਿਖੋ ਸਾਧਾਂ ਦੇ ਪਿਛਲਾਗ ਬਣ ਕੇ ਅਸੀਨ ਬੁਰੀ ਤਰਾਂ ਕੌਮੀ ਤੌਰ ਤੇ ਲੁਟੇ ਗਏ ਹਾਂ ਬਰਬਾਦ ਕਰ ਦਿਤੇ ਗਏ ਹਾਂ?
ਹੁਣ ਤਾਂ ਜਿਥੇ ਅਖੌਤੀ ਕੋਈ ਸਾਧ ਜੰਮ ਪਿਆ ਉਹ ਪਿੰਡ ਵੀ ਸਾਰੇ ਸਾਹਿਬ ਹੋ ਗਏ ਜਿਥੇ ਜਿਥੇ ਸਿੱਖੀ ਤੋਂ ਉਲਟ ਡੇਰੇ ਸਥਾਪਿਤ ਕੀਤੇ ਗਏ ਉਹ ਵੀ ਸਾਰੇ ਸਾਹਿਬ ਹੋ ਗਏ।ਜਾਨੀ ਗੁਰੂ ਸਾਹਿਬ ਦੀ ਬਰਾਬਰੀ ਅਸੀਂ ਕਰਨੀ ਕਰਨੀਂ ਹੈ ।ਕਿਉਂ ਹੋਇਆ ਐਸਾ, ਸਿਰਫ ਸਾਨੂੰ ਕੁਰਾਹੇ ਪਾਉਣ ਲਈ।ਇਹਨਾਂ ਸਾਰੇ ਹੀ ਇਤਿਹਾਸਿਕ ਅਸਥਾਨਾਂ ਦੇ ਦੁਆਲੇ ਜਿਥੇ ਮਰਜੀ ਵੇਖੋ ਕਿਵੇਂ ਸ਼ਹਿਰੋ ਸ਼ਹਿਰ ਪਹਿਲਾਂ ਡੇਰੇ ਸਥਾਪਿਤ ਕਰ ਦਿਤੇ ਗਏ।ਲੋਕਾਂ ਨੂੰ ਸਹੂਲਤਾਂ ਦੇਣ ਦਾ ਮੁਦਾ ਲੈ ਕੇ ਪੂਰੀ ਤਰਾਂ ਨਾਕੇ ਬੰਦੀ ਕਰ ਦਿਤੀ ਗਈ ।ਕਿਤੇ ਕੋਈ ਸਿੱਖ, ਇਤਿਹਾਸਿਕ ਸ਼ਹਿਰ ਵਿੱਚ ਆ ਕੇ ਵੀ ਗੁਰੁ ਦਾ ਨਾ ਹੋ ਜਾਵੇ ਇਥੇ ਵੀ ਡੇਰੇ ਦੀ ਵਿਚਾਰਧਾਰਾ ਚੇਤੇ ਰਹੇ।ਕਿਧਰੇ ਮਨੀ ਕਰਨ ,ਹੇਮਕੁੰਟ,ਤੇ ਹੋਰ ਪਤਾ ਨਹੀਂ ਕਿਨੇ ਥਾਂ ਐਵੇਂ ਹੀ ਬਣਾ ਧਰੇ ।ਦਰਬਾਰ ਸਾਹਿਬ ਦੇ ਬਰਾਬਰ ਅਪਣੀਆਂ ਹੀ ਨਕਲੀ ਇਮਾਰਤਾਂ ਬਣਾਈਆਂ।ਮੜੀਆਂ ਪੂਜਣੀਆਂ ਤੇ ਬਣਾਉਣੀਆਂ ਸਿੱਖ ਧਰਮ ਵਿੱਚ ਮਨਾ ਹਨ,ਜਿਹੜਾ ਸਾਧ ਮਰਿਆ ਗੁਰਦੁਆਰੇ ਵਿੱਚ ਹੀ ਸਾੜ ਕੇ ,ਜਾਂ ਡੇਰੇ ਵਿੱਚ ਹੀ ਸਾੜ ਕੇ ,ਨਿਸ਼ਾਨ ਸਾਹਿਬ ਝੂਲਾ ਦਿਤੇ ,ਥੜੇ ਬਣਾ ਕੇ ਉਪਰ ਗੁਰਦੁਆਰੇ ਬਣਾ ਕੇ ਗੁਰੁ ਸਾਹਿਬ ਦਾ ਪ੍ਰਕਾਸ਼ ਕਰ ਦਿਤਾ ਪੂਜਵਾ ਰਹੇ ਹਨ ਮੜੀਆਂ, ਗੁਰੁ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ। ਮੜੀ ਤਾਂ ਮੜੀ ਹੀ ਹੈ ਜਾਂ ਕਿਸੇ ਮੁਸਲਮਾਨ ਦੀ ਹੋਵੇ ਜਾਂ ਕਿਸੇ ਬਾਬੇ ਦੀ ,ਦੋ ਚਾਰ ਇਟਾਂ ਦੀ ਹੋਵੇ ਭਾਂਵੇ ਕਈ ਹਜਾਰ ਇਟਾਂ ਦੀ ਹੋਵੇ।ਪਹਿਚਾਣੋ ਗੁਰਸਿਖੋ ਨਹੀਂ ਤਾਂ ਲੈ ਬੈਠਣਗੇ ਪਖੰਡੀ।

Leave a Reply